ਹਲਕਾ ਵਿਧਾਇਕ ਵੱਲੋਂ ਫਰੰਟ ਲਾਇਨ ਤੇ ਕੰਮ ਕਰਨ ਵਾਲੇ ਫਾਰਮੇਸੀ ਅਫਸਰਾਂ ਨੂੰ ਘਰੋ-ਘਰੀਂ ਜਾ ਕੇ ਕੀਤਾ ਸਨਮਾਨਿਤ

0
76

ਬੁਢਲਾਡਾ 8 ਜੂਨ (ਸਾਰਾ ਯਹਾ/ ਅਮਨ ਮਹਿਤਾ) ਅੱਜ ਇਥੇ ਹਲਕਾ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਵਲੋ ਕੋਵਿਡ-19 ਦੌਰਾਨ ਫਰੰਟਲਾਈਨ ਤੇ ਕੰਮ ਕਰ ਰਹੇ ਸਬ-ਡਵੀਜਨਲ ਹਸਪਤਾਲ ਬੁਢਲਾਡਾ ਦੇ ਫਾਰਮੇਸੀ ਅਫਸਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਹਲਕਾ ਵਿਧਾਇਕ ਦੇ ਨਿੱਜੀ ਸਕੱਤਰ ਨੇ ਦੱਸਿਆ ਸਥਾਨਕ ਸ਼ਹਿਰ ਦੇ ਕਰੋਨਾਂ ਪ੍ਰਭਾਵਿਤ ਵਾਰਡਾਂ ਅਤੇ ਸ਼ਹਿਰ ਦੇ ਹੋਰਨਾਂ ਖੇਤਰਾਂ ਚ ਕੰਮ ਕਰ ਰਹੇ ਸਿਹਤ ਕਰਮੀਆਂ ਅਤੇ ਲੈਬਾਰਟਰੀ ਟੈਕਨੀਸ਼ਨਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਅੱਜ ਫਾਰਮੇਸੀ ਅਫਸਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਵੱਲੋਂ ਸਥਾਨਕ ਹਸਪਤਾਲ ਦੇ ਸੀਨੀਅਰ ਫਾਰਮੇਸੀ ਅਫਸਰਾਂ ਸਰਵ ਸ੍ਰੀ ਰਵਿੰਦਰ ਸ਼ਰਮਾਂ, ਮਹਿੰਦਰਪਾਲ ਸਿੰਗਲਾ, ਬੰਤ ਸਿੰਘ ਅਤੇ ਪਿੰ੍ਰਸਪਾਲ ਗੋਇਲ ਆਦਿ ਸਿਹਤ ਕਰਮੀਆਂ ਦਾ ਹੌਸਲਾਂ ਵਧਾਉਦਿਆਂ ਉਨ੍ਹਾਂ ਦੇ ਘਰ ਜਾ ਕੇ ਇੰਨ੍ਹਾਂ ਮੁਲਾਜਮਾਂ ਦੀਆਂ ਵਧੀਆ ਸੇਵਾਵਾਂ ਬਦਲੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਫਾਰਮੇਸੀ ਅਫਸਰਾਂ ਦਾ ਕਾਰਜ ਸੱਚਮੁਚ ਫਰੰਟ ਲਾਇਨ ਤੇ ਕੰਮ ਕਰਨ ਵਾਲਾ ਹੈ ਕਿਉਂਕਿ ਇਹ ਸਿਹਤ ਕਰਮੀ ਹੀ ਹਸਪਤਾਲਾਂ ਦੀਆਂ ਐਮਰਜੈਸੀ ਸੇਵਾਂਵਾਂ, ਵੈਕਸੀਨ, ਓ ਪੀ ਡੀ ਪਰਚੀ ਅਤੇ ਮਰੀਜਾਂ ਨੂੰ ਰਿਕਾਰਡ ਮੁਹੱਈਆਂ ਕਰਵਾਉਣ ਆਦਿ ਹਰ ਪਾਸੇ ਡਿਊਟੀ ਕਰਦੇ ਹਨ ਅਤੇ ਹਰ ਮਰੀਜ਼ ਸਭ ਤੋਂ ਪਹਿਲਾਂ ਓ. ਪੀ. ਡੀ. ਸੇਵਾਂਵਾਂ ਸਮੇਤ  ਇੰਨ੍ਹਾਂ ਫਾਰਮੇਸੀ ਅਫਸਰਾਂ ਦੇ ਸਿੱਧਾ ਸੰਪਰਕ ਚ ਆਉਂਦਾਂ ਹੈ ਅਤੇ ਇੰਂਨ੍ਹਾਂ ਵੱਲੋਂ ਕਰੋਨਾਂ ਮਾਹਾਮਾਰੀ ਦੇ ਜੋਰ ਦੌਰਾਨ ਵੀ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਤੋਂ ਕੀਤੀ ਡਿਉਟੀ ਲਈ ਇੰਨ੍ਹਾਂ ਦਾ ਸਨਮਾਨ ਕਰਨਾ ਬਣਦਾ ਹੈ।ਫੋਟੋ: ਬੁਢਲਾਡਾ ਵਿਖੇ ਫਾਰਮੇਸੀ ਅਫਸਰਾਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਦਿੰਦੇ ਹੋਏ ਹਲਕਾ ਵਿਧਾਇਕ ਬੁੱਧ ਰਾਮ।  

NO COMMENTS