*ਹਲਕਾ ਮਾਨਸਾ ਦੇ ਲੋੜਵੰਦ ਲੋਕਾਂ ਤੱਕ ਭਲਾਈ ਯੋਜਂਨਾਵਾਂ ਦਾ ਲਾਭ ਪਹੁੰਚਾਉਣ ਲਈ ਮੈਂ ਨਿੱਜੀ ਤੌਰ ਤੇ ਵਚਨਬੱਧ-ਮਾਨਸ਼ਾਹੀਆ !

0
34

ਮਾਨਸਾ, 29 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ ): ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਤਾਰ ਸ਼ਲਾਘਾਯੌਗ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਫੈਸਲਿਆਂ ਦੀ ਜਿੱਥੇ ਹਰ ਵਰਗ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਲੋੜਵੰਦ ਲੋਕਾਂ ਲਈ ਲਾਹਵੰਦ ਵੀ ਸਾਬਿਤ ਹੋ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਾਨਸਾ ਸ੍ਰੀ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਅੱਜ ਵੱਖ-ਵੱਖ ਪਿੰਡਾਂ ‘ਚ ਵਿਕਾਸ ਕਾਰਜਾਂ ਲਈ ਕਰੀਬ 15 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਗਰਾਂਮ ਪੰਚਾਇਤਾਂ ਨੂੰ ਸੌਂਪਣ ਵੇਲੇ ਕੀਤਾ। ਸ੍ਰੀ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟ ਦੇਣ ਵੇਲੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਦੇ ਵਿਕਾਸ ਕੰਮਾਂ ਅੰਦਰ ਕੋਈ ਘਾਟ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹਰ ਵਰਗ ਦੇ ਲੋੜਵੰਦਾਂ ਲਈ ਵਿਸ਼ੇਸ ਐਲਾਨ ਕੀਤੇ ਹਨ, ਜਿਸਦਾ ਬਣਦਾ

ਲਾਭ ਹਲਕਾ ਮਾਨਸਾ ਦੇ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਮੈਂ ਨਿੱਜੀ ਤੌਰ ਤੇ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪਸ਼ੂ ਡਿਸਪੈਂਸਰੀਆਂ ਦੀ ਮੁਰੰਮਤ, ਗੰਦੇ ਪਾਣੀ ਦੇ ਨਿਕਾਸ, ਨੌਜਵਾਨ ਵਰਗ ਲਈ ਪਿੰਡ ਪੱਧਰ ’ਤੇ ਜਿੰਮ ਅਤੇ ਖੇਡ ਸਮੱਗਰੀ ਖਰੀਦਣ ਆਦਿ ਲਈ ਗ੍ਰਾਂਟ ਮੁੱਹੲਂੀਆ ਕਰਵਾਈ ਗਈ ਹੈ ਅਤੇ ਭਵਿੱਖ ਅੰਦਰ ਪੈਸੇ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਵਿਧਾਇਕ ਮਾਨਸਾ ਸ੍ਰ. ਮਾਨਸ਼ਾਹੀਆ ਨੇ ਪਿੰਡ ਮਾਨਬੀਬੜੀਆਂ, ਭਾਈ ਦੇਸਾ, ਠੂਠਿਆਂਵਾਲੀ, ਬੁਰਜ਼ ਹਰੀ, ਉੱਭਾ ਦੇ ਵਸਨੀਕਾਂ ਨੂੰ ਮੁੜ ਦੁਹਰਾਇਆ ਕਿ ਰਾਜ ਸਰਕਾਰ ਵੱਲੋਂ ਮੁਹੱਈਆ ਕਰਵਾਈਆ ਜਾ ਰਹੀਆਂ ਲੋਕ ਭਲਾਈ ਯੋਜਨਾਵਾਂ ਦਾ ਯੋਗ ਲਾਭਪਾਤਰੀ ਵੱਧ ਤੋ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਮਨਸ਼ਾ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਮੁੱਢਲੀਆਂ ਸੁਵਿਧਾਵਾ ਤੋਂ ਵਾਂਝਾ ਨਾ ਰਹੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਇਕਬਾਲ ਸਿੰਘ, ਪੀ.ਏ.ਟੂ ਵਿਧਾਇਕ ਮਾਨਸ਼ਾਹੀਆ ਜਸਪ੍ਰੀਤ ਸਿੰਘ,  ਸਰਪੰਚ ਭਾਈ ਦੇਸਾ ਹਰਬੰਸ ਸਿੰਘ,  ਸਰਪੰਚ ਠੂਠਿਆਂਵਾਲੀ ਬਿੱਕਰ ਸਿੰਘ,  ਸਰਪੰਚ ਬੁਰਜ਼ ਹਰੀ ਰਾਜਪਾਲ ਸਿੰਘ, ਹਰਦੀਪ ਸਿੰਘ ਬੁਰਜ਼ ਹਰੀ,  ਕੁਲਦੀਪ ਸਿੰਘ ਮਾਨਬੀਬੜੀਆਂ, ਦਿਲਬਾਗ ਸਿੰਘ , ਰਾਮ ਸਿੰਘ ਉੱਭਾ ਅਤੇ ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ।

NO COMMENTS