*ਹਲਕਾ ਮਾਨਸਾ ਤੋਂ ਬਿੱਕਰ ਸਿੰਘ ਮਘਾਨੀਆ ਅਕਾਲੀ ਦਲ ਪਾਰਟੀ ਛੱਡਕੇ ਅੱਜ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ*

0
75

ਮਾਨਸਾ, ਮਾਨਸਾ:- (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਹਲਕਾ ਮਾਨਸਾ ਤੋਂ ਬਿੱਕਰ ਸਿੰਘ ਮਘਾਨੀਆ ਅਕਾਲੀ ਦਲ ਪਾਰਟੀ ਛੱਡਕੇ ਅੱਜ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ  ਹੋਏ ਇਸਦੇ ਨਾਲ ਹੀ ਮਾਨਸਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ 200 ਦੇ ਕਰੀਬ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ । ਭਗਵੰਤ ਸਿੰਘ ਮਾਨ ਕਿਹਾ ਕਿ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਬਣਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਲੋਕ ਅੱਜ ਆਪ ਨੂੰ ਇੱਕ ਮੌਕਾ ਦੇ ਕੇ ਆਪਣਾ ਤੇ ਸੂਬੇ ਦਾ ਸੁਨਹਿਰਾ ਭਵਿੱਖ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ ਦਿੱਤੀਆਂ ਗਈਆਂ ਗ੍ਰੰਟੀਆਂ ਪਹਿਲ ਦੇ ਅਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਵੱਖ ਵੰਖ ਪਿੰਡਾਂ ਵਿੱਚ ਪਾਰਟੀ ਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਅਤੇ ਲੱਡੂ ਵੰਡ ਕੇ ਇਸ ਦੀ ਖੁਸ਼ੀ ਮਨਾਈ। ਮੈਂ ਆਸ ਕਰਦਾ ਹਾਂ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਹਮੀਰਗੜ੍ਹ ਢੈਪਈ ਦੀ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਨੇ ਵੀ ਆਮ ਆਦਮੀ ਪਾਰਟੀ ਦ ਪੱਲਾ ਫੜਿਆ ਪਿੰਡ ਵਿੱਚ ਡਾ. ਵਿਜੇ ਸਿੰਗਲਾ ਨੂੰ 3 ਥਾਂ ਤੇ ਲੱਡੂਆਂ ਨਾਲ ਤੋਲਿਆ ਗਿਆ। ਪਿੰਡ ਖਿੱਲਣ ਤੋਂ 100 ਪਰਿਵਾਰ ਆਪ ਚ ਸ਼ਾਮਿਲ ਹੋਏ ਅਤੇ ਖੁਸ਼ੀ ਵਿੱਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਪਿੰਡ ਚਕੇਰੀਆ ਦੇ 30 ਪਰਿਵਾਰ, ਪਿੰਡ ਭੈਣੀਬਾਘਾ ਚ 20 ਪਰਿਵਾਰ ਤੇ ਠੂਠਿਆਂਵਾਲੀ ਚੋਂ 40 ਪਰਿਵਾਰ ਆਪ ਚ ਸ਼ਾਮਿਲ ਹੋਏ ਹਨ। ਆਪ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਦੀ ਹਨੇਰੀ ਆਈ ਹੋਈ ਹੈ, ਇਸ ਮੌਕੇ ਕਮਲ ਗੋਇਲ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਮਿ੍ਰੰਤ ਧੀਮਾਨ, ਆਮ ਆਦਮੀ ਪਾਰਟੀ ਦੇ ਆਗੂ ਮੱਖਣ ਲਾਲ ਅਤੇ ਹੋਰ ਆਗੂ ਮੌਜੂਦ ਸਨ।

NO COMMENTS