*ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਅਧੀਨ ਕੀਤੀਆਂ ਕਾਰਵਾਈਆਂ*

0
13

ਬੁਢਲਾਡਾ 2 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਦੀ ਨਿਗਰਾਨੀ ਹੇਠ ਚੱਲ ਰਹੇ ਨੈਸ਼ਨਲ ਵੈਕਟਰ ਵੌਰਨ ਡਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਹਤ ਬਲਾਕ ਬੁਢਲਾਡਾ ਅਧੀਨ ਪੈਂਦੇ ਸੈਕਟਰ ਬਰੇ ਅਧੀਨ ਪੈਂਦੇ ਪਿੰਡਾਂ ,ਮੱਲ ਸਿੰਘ ਵਾਲਾ,ਰਾਮਪੁਰ ਮੰਡੇਰ ਆਦਿ ਵਿੱਚ ਅਸ਼ਵਨੀ ਕੁਮਾਰ ਸੁਪਰਵਾਈਜਰ ਦੀ ਅਗਵਾਈ ਵਿੱਚ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਅਧੀਨ ਐਕਟੀਵਿਟੀਆ ਕੀਤੀਆਂ ਗਈਆ ਜਿਸ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਜਾਗਰੂਕ ਕੀਤਾ ਗਿਆ !ਇਸ ਮੌਕੇ ਸਿਹਤ ਕਰਮਚਾਰੀਆਂ ਗੁਰਿੰਦਰਜੀਤ ਅਤੇ ਨਵਦੀਪ ਕਾਠ ਵੱਲੋਂ ਲੋਕਾਂ ਨੂੰ ਡੇਂਗੂ ਦੇ ਕਾਰਨ, ਲੱਛਣ ਅਤੇ ਬਚਾਅ ਲਈ ਜਾਗਰੂਕ ਕੀਤਾ ਗਿਆ! ਇਸ ਮੌਕੇ ਨਵਦੀਪ ਕਾਠ ਅਤੇ ਗੁਰਿੰਦਰਜੀਤ ਨੇ ਦੱਸਿਆ ਕਿ ਬਾਰਿਸ਼ ਦਾ ਜਿਹੜਾ ਪਾਣੀ ਵਾਧੂ ਬਰਤਨਾਂ ਅਤੇ ਟੁੱਟੇ ਫੁੱਟੇ ਸਮਾਨ ਵਿੱਚ ਭਰ ਜਾਂਦਾ ਹੈ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਕਿਉਂਕਿ ਉੱਥੇ ਲਾਰਵਾ ਬਣ ਜਾਂਦਾ ਹੈ ਜੋ ਡੇਂਗੂ ਦਾ ਕਾਰਨ ਹੈ, ਇਹ ਮੱਛਰ ਇਕ ਚਮਚ ਪਾਣੀ ਵਿੱਚ ਵੀ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜਿਆਦਾਤਰ ਸਵੇਰ ਵੇਲੇ ਸੂਰਜ ਚੜ੍ਹਨ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਸਰੀਰ ਦੇ ਹੇਠਲੇ ਹਿੱਸਿਆਂ ਤੇ ਕੱਟਦਾ ਹੈ। ਜੇਕਰ ਕਿਸੇ ਨੂੰ ਤੇਜ ਬੁਖਾਰ, ਸਿਰ ਦਰਦ, ਮਾਸ਼ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਮਸੂੜਿਆਂ ਤੇ ਨੱਕ ਵਿੱਚ ਖੂਨ ਵਗਣਾ ਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਮਨਦੀਪ ਕੌਰ ਅਤੇ ਰਾਧੇਸ਼ਾਮ ਕਮਿਊਨਟੀ ਹੈਲਥ ਅਫਸਰ ਨੇ ਕਿਹਾ ਕਿ ਘਰਾਂ ਵਿੱਚ ਵਾਧੂ ਪਏ ਬਰਤਨਾਂ ਅਤੇ ਕਬਾੜ ਆਦਿ ਵਿੱਚ ਜੇਕਰ ਬਾਰਿਸ਼ ਦਾ ਪਾਣੀ ਭਰ ਗਿਆ ਹੈ ਤਾਂ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਉਹਨਾਂ ਕਿਹਾ ਕਿ ਮੱਛਰ ਤੇ ਕੱਟਣ ਤੋਂ ਬਚਾਅ ਲਈ, ਪੂਰੇ ਸ਼ਰੀਰ ਨੂੰ ਢਕ ਕਿ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਦਾਨੀ ਤੇ ਮੱਛਰ ਤੋਂ ਬਚਾਅ ਲਈ ਤੇਲ, ਕਰੀਮ ਆਦਿ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ, ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਹੁੰਦਾ ਹੈ ਤਾਂ ਉਹ ਬੀਟ ਦੌਰਾਨ ਆਏ ਸਿਹਤ ਵਰਕਰ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਖੁਦ ਜਾ ਕਿ ਖੂਨ ਦੀ ਜਾਂਚ ਜਰੂਰ ਕਰਵਾਉਣ!ਡੇਂਗੂ ਦਾ ਟੈਸਟ ਸਰਕਾਰੀ ਹਸਪਤਾਲ ਮਾਨਸਾ ਅਤੇ ਬੁਢਲਾਡਾ ਵਿੱਚ ਸਥਾਪਿਤ ਕੀਤੇ ਗਏ ਸੈਂਟੀਨਲ ਸਰਵੇਲੈਂਸ ਸੈਂਟਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਸਪੋਰਟਿਵ ਇਲਾਜ਼ ਵੀ ਕੀਤਾ ਜਾਂਦਾ ਹੈ

NO COMMENTS