*ਹਰ ਸ਼ੁਕਰਵਾਰ ਡੇਂਗੂ ਤੇ ਵਾਰ-ਤਹਿਤ ਪੁਲਿਸ ਸਟੇਸ਼ਨਾਂ ਅਤੇ ਪੁਲਿਸ ਲਾਇਨਜ਼ ਵਿੱਚ ਡੇਂਗੂ ਸਰਵੇ ਕਰਵਾਇਆ*

0
9

ਮਾਨਸਾ, 4 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਵਿਸ਼ੇਸ਼ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀ ਰਹਿਨੁਮਾਈ ਹੇਠ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਦੀ ਟੀਮ ਨੇ ਅੱਜ ਜ਼ਿਲੇ ਦੇ ਪੁਲਿਸ ਸਟੇਸ਼ਨਾਂ ਅਤੇ ਪੁਲਿਸ ਲਾਇਨਜ਼ ਵਿੱਚ ਸਰਵੇ ਕਰਵਾ ਕੇ ਲਾਰਵਾ ਚੈੱਕ ਕੀਤਾ ਅਤੇ ਸਪਰੇਅ ਕਰਵਾਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਅਰਸ਼ਦੀਪ ਸਿੰਘ ਅਤੇ ਸ੍ਰੀ ਸੰਤੋਸ਼ ਭਾਰਤੀ ਜੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁਕਰਵਾਰ ਨੂੰ ਡਰਾਈ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਸ ਦਿਨ ਸਾਰੇ ਸਰਕਾਰੀ ਪ੍ਰਾਈਵੇਟ ਦਫਤਰਾਂ, ਸਕੂਲਾਂ ਆਦਿ ਵਿੱਚ ਸਿਹਤ ਕਰਮਚਾਰੀਆਂ ਅਤੇ ਬ੍ਰੀਡਿੰਗ ਚੈਕਰਾਂ ਵੱਲੋਂ ਕੂਲਰ, ਫਰਿਜ਼, ਟੈਂਕੀਆਂ ਅਤੇ ਹੋਰ ਕਨਟੇਨਰਾਂ ਵਿੱਚ ਲਾਰਵਾ ਚੈੱਕ ਕੀਤਾ ਜਾਂਦਾ ਹੈ ਅਤੇ ਮੱਛਰ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾਂਦਾ ਹੈ। ਗੁਰਜੰਟ ਸਿੰਘ ਏ ਐਮ ਓ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਵਿੱਚ ਸਿਹਤ ਟੀਮ ਨੇ ਖੜ੍ਹੇ ਵਹੀਕਲਾਂ, ਟਾਇਰਾਂ ਅਤੇ ਹੋਰ ਕਨਟੇਨਰਾਂ ਦੀ ਚੈਕਿੰਗ ਕੀਤੀ ਅਤੇ ਲਾਰਵਾ ਮਿਲਣ ਤੇ ਕਨਟੇਨਰਾਂ ਨੂੰ ਖਾਲੀ ਕਰਵਾ ਕੇ ਤੁਰੰਤ ਨਸ਼ਟ ਕਰਵਾਇਆ।

ਉਨ੍ਹਾਂ ਦੱਸਿਆ ਕਿ ਲਾਰਵਾ ਮਿਲਣ ਵਾਲੀਆਂ ਥਾਵਾਂ ਦੀ ਰਿਪੋਰਟ ਵਿਭਾਗ ਨੂੰ ਕਰ ਦਿੱਤੀ ਗਈ ਹੈ। ਮਾਨਸਾ ਸ਼ਹਿਰ ਵਿੱਚ ਥਾਣਾ ਸਿਟੀ 1,ਥਾਣਾ ਸਿਟੀ 2, ਥਾਣਾ ਸਦਰ ਆਦਿ ਵਿਖੇ ਡੇਂਗੂ ਸਰਵੇ ਦੌਰਾਨ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ, ਇਨਸੈਕਟ ਕੁਲੈਕਟਰ ਕ੍ਰਿਸ਼ਨ ਕੁਮਾਰ ਅਤੇ ਬ੍ਰੀਡਿੰਗ ਚੈਕਰ ਅਤੇ ਪੁਲਿਸ ਮੁਲਾਜਮ ਹਾਜ਼ਰ ਸਨ। ਥਾਣਾ ਜੋਗਾ ਵਿਖੇ ਜਗਦੀਸ਼ ਸਿੰਘ ਸਿਹਤ ਸੁਪਰਵਾਈਜ਼ਰ, ਭੋਲਾ ਸਿੰਘ ਸਿਹਤ ਕਰਮਚਾਰੀ ਅਤੇ ਹਰਨੈਲ ਸਿੰਘ ਬ੍ਰੀਡਿੰਗ ਚੈਕਰ ਦੀ ਟੀਮ ਨੇ ਇਹ ਸਰਵੇਖਣ ਕੀਤਾ। ਜਿਥੇ ਟੀਮ ਨੂੰ ਡੇਂਗੂ ਦਾ ਲਾਰਵਾ ਵੀ ਮਿਲਿਆ।

ਇਸ ਮੌਕੇ ਐਸ ਐਚ ਓ ਕੰਵਲਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ। ਇਸ ਤੋਂ ਇਲਾਵਾ ਝੁਨੀਰ, ਸਰਦੂਲਗੜ੍ਹ, ਬਰੇਟਾ, ਬੋਹਾ, ਬੁਢਲਾਡਾ, ਭੀਖੀ  ਆਦਿ ਪੁਲਿਸ ਸਟੇਸ਼ਨਾਂ ਵਿੱਚ ਵੀ ਸਿਹਤ ਕਰਮਚਾਰੀਆਂ ਵੱਲੋਂ ਇਹ ਸਰਵੇਖਣ ਕੀਤਾ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਨਿਰਮਲ ਸਿੰਘ, ਹੰਸ ਰਾਜ, ਭੁਪਿੰਦਰ ਕੁਮਾਰ, ਖੁਸ਼ਵਿੰਦਰ ਸਿੰਘ, ਸੁਖਦੇਵ ਸਿੰਘ, ਸਿਹਤ ਕਰਮਚਾਰੀ ਹਰਪ੍ਰੀਤ ਸਿੰਘ, ਜਗਦੀਸ਼ ਰਾਏ, ਮਨੋਜ਼, ਜਗਸੀਰ ਸਿੰਘ, ਰਜਿੰਦਰ ਸਿੰਘ, ਰਵਿੰਦਰ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।

NO COMMENTS