*ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਅਧੀਨ ਚੈੱਕਿੰਗ*

0
33

ਬੁਢਲਾਡਾ 1 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )

ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਸ਼ਵਨੀ ਕੁਮਾਰ ਹੈਲਥ ਸੁਪਰਵਾਇਜਰ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਦੇ ਸੈਕਟਰ ਬਰੇ ਅਧੀਨ ਪੈਂਦੇ ਪਿੰਡਾਂ ਵਿੱਚ ਡੇਂਗੂ ਮਲੇਰੀਏ ਸੰਬੰਧੀ ਜਾਗਰੂਕਤਾ /ਚੈੱਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਕਰਮਚਾਰੀਆਂ ਵੱਲੋ ਉਹਨਾਂ ਕੰਟੇਨ੍ਹੇਰਾ ਦੀ ਵਿਸ਼ੇਸ਼ ਚੈੱਕਿੰਗ ਕਿਤੀ ਗਈ ਜਿਨ੍ਹਾਂ ਵਿੱਚ ਮੱਛਰ ਆਪਣੇ ਅੰਡੇ ਦਿੰਦੇ ਹੁਨ।

ਇਸ ਸੰਬੰਧੀ ਸਿਹਤ ਸੁਪਰਵਾਇਜਰ ਅਸ਼ਵਨੀ ਕੁਮਾਰ ਨੇ ਦੱਸਿਆਂ ਕੇ ਫਰਿਜ਼ ਦੇ ਪਿੱਛੇ ਟਰੇ, ਕੂਲਰਾਂ, ਏਸੀ, ਟਾਇਰ, ਗਮਲੇ ਆਦਿ ਚ ਖੜੇ ਪਾਣੀ ਚ ਮੱਛਰ ਆਂਡੇ ਦਿੰਦੇ ਹੁਣ ਜੋਕਿ ਬਾਅਦ ਚ ਮੱਛਰ ਬਣਕੇ ਬਿਮਾਰੀਆਂ ਦਾ ਕਾਰਨ ਬਣਦੇ ਹੁਨ। ਅਸੀ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਕੇ ਡੇਂਗੂ ਮਲੇਰੀਆਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਇਸ ਮੌਕੇ ਸਿਹਤ ਕਰਮਚਾਰੀ ਨਿਰਭੈ ਸਿੰਘ, ਗੁਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਅਤੇ ਆਸ਼ਾ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ।

NO COMMENTS