*ਹਰ ਵਿਅਕਤੀ ਨੂੰ ਖੇਡਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ : ਐੱਸ.ਡੀ.ਐੱਮ ਪੂਨਮ ਸਿੰਘ*

0
36

ਮਾਨਸਾ 4,ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ “ਖੇਡਾਂ ਵਤਨ ਪੰਜਾਬ ਦੀਆਂ” ਦੇ ਬੈਨਰ ਹੇਠ 1 ਸਤੰਬਰ ਤੋਂ ਸ਼ੁਰੂ ਹੋ ਕੇ 7 ਸਤੰਬਰ ਤੱਕ ਲਗਾਤਾਰ ਚੱਲਣਗੀਆਂ। ਜਿਸ ਦੀ ਸ਼ੁਰੂਆਤ ਬਲਾਕ ਝੁਨੀਰ ਵਿਖੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਐੱਸ.ਡੀ.ਐੱਮ ਪੂਨਮ ਸਿੰਘ ਵੱਲੋਂ ਖੁਦ ਬੈਡਮਿੰਟਨ ਦਾ ਮੈਚ ਖੇਡ ਕੇ ਕਰਵਾਈ ਗਈ ਸੀ। ਇਨ੍ਹਾਂ ਖੇਡਾਂ ਦੀ ਦੇਖ ਕਰ ਰਹੇ ਐੱਸ.ਡੀ.ਐੱਮ ਪੂਨਮ ਸਿੰਘ ਨੇ ਜਾਣਕਾਰੀ ਦਿੰਦਿਆਂ ਦiੱਸਆ ਕਿ ਅੱਜ ਇਨ੍ਹਾਂ ਖੇਡਾਂ ਦੇ ਤੀਜੇ ਦਿਨ ਬਲਾਕ ਝੁਨੀਰ ਵਿਖੇ ਫੁੱਟਬਾਲ, ਕਬੱਡੀ, ਵਾਲੀਬਾਲ, ਖੋ-ਖੋ, ਰੱਸਾਕਸੀ, ਅਥਲੈਟਿਕਸ ਦੇ ਫਸਵੇਂ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚੋਂ ਅੰਡਰ -17 ਵਿੱਚ ਚੈਨੇਵਾਲਾ, ਉੱਲਕ, ਸਾਹਨੇਵਾਲੀ, ਗੁਰੂ ਨਾਨਕ ਅਕੈਡਮੀ ਝੁਨੀਰ, ਬਾਜੇਵਾਲਾ, ਝੇਰਿਆਂਵਾਲੀ ਦੇ ਮੁਕਾਬਲੇ ਹੋਏ। 21 ਤੋਂ 40 ਉਮਰ ਵਰਗ ਦੇ ਗਰੁੱਪ ਵਿੱਚ ਬਾਜੇਵਾਲਾ ਫੁੱਟਬਾਲ ਟੀਮ ਨੇ ਸਾਹਨੇਵਾਲੀ ਤੋਂ 2 – 0 ਦੇ ਫਰਕ ਨਾਲ ਮੈਚ ਜਿੱਤਿਆ। ਅਥਲੈਟਿਕਸ ਵਿੱਚ ਅੰਡਰ-17 ਵਿੱਚ ਲੰਬੀ ਛਾਲ ਵਿੱਚ ਭੁਪਿੰਦਰ ਸਿੰਘ ਨੇ ਪਹਿਲਾ, ਰਮਨਦੀਪ ਰਾਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋਅ ਵਿੱਚ ਹਰਮਨ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ -17 ਰੇਸ 100 ਮੀਟਰ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਗਗਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਸਮਰਾਟ ਸਿੰਘ ਨੇ ਪਹਿਲਾ, ਬਲਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਵਿੱਚ ਪਿੰਡ ਟਾਡੀਆਂ ਨੇ ਪਹਿਲਾਂ, ਬਾਬਾ ਫਰੀਦ ਪਬਲਿਕ ਸਕੂਲ, ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਉਮਰ ਵਰਗ ਵਿੱਚ 100 ਮੀਟਰ ਰੇਸ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ, ਅਵਤਾਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਗਗਨਦੀਪ ਸਿੰਘ ਨੇ ਪਹਿਲਾ, ਖੁਸ਼ਕਰਨ ਸਿੰਘ ਨੇ ਦੂਜਾ, 800 ਮੀਟਰ ਵਿੱਚ ਸਤਨਾਮ ਸਿੰਘ ਨੇ ਪਹਿਲਾ, ਜੋਗਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਸਤਨਾਮ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਵਿੱਚ ਰਮਨਦੀਪ ਸਿੰਘ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ – 21 ਲੰਬੀ ਛਾਲ ਵਿੱਚ ਖੁਸ਼ਕਰਨ ਸਿੰਘ ਨੇ ਪਹਿਲਾ, ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿੱਚ ਕੁਲਵੀਰ ਸਿੰਘ ਨੇ ਪਹਿਲਾ, ਅੰਡਰ -14 ਕਬੱਡੀ (ਲੜਕੇ) ਵਿੱਚ ਚਹਿਲਾਂਵਾਲੀ ਨੇ ਪਹਿਲਾ, ਮਾਖਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ – 21 ਕਬੱਡੀ (ਲੜਕੇ) ਵਿੱਚ ਰਾਏਪੁਰ ਨੇ ਪਹਿਲਾ, ਕੋਟਧਰਮੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ -21 ਕਬੱਡੀ (ਲੜਕੀਆਂ) ਭੰਮੇ ਕਲਾਂ ਨੇ ਪਹਿਲਾ, ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐੱਸ.ਡੀ.ਐੱਮ ਪੂਨਮ ਸਿੰਘ ਨੇ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਹੈ, ਉੱਥੇ ਸਰੀਰ ਵਿੱਚ ਚੁਸਤੀ, ਫੁਰਤੀ ਵੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਮਨਪਸੰਦ ਦੀ ਖੇਡ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਜੋ ਕਿ ਜਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਇਸ ਲਈ ਹਰ ਵਿਅਕਤੀ ਨੂੰ ਖੇਡਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਇਨਲਾਈਟੈਂਡ ਕਾਲਜ, ਝੁਨੀਰ ਦੇ ਵਿਸ਼ੇਸ਼ ਸਹਿਯੋਗ ਬਦਲੇ ਕਾਲਜ ਦੇ ਪ੍ਰਿੰਸੀਪਲ ਡਾ: ਸੁਨੀਤਾ ਦੇਵੀ ਅਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਅਮ੍ਰਿਤਪਾਲ ਸਿੰਘ ਗੱਗੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੌ: ਕੁਲਦੀਪ ਚੌਹਾਨ ਅਤੇ ਜਗਜੀਵਨ ਸਿੰਘ ਆਲੀਕੇ ਨੇ ਨਿਭਾਈ। ਫੁਟਬਾਲ ਖੇਡ ਦੇ ਕਨਵੀਨਰ ਹਰਬੰਸ ਸਿੰਘ, ਖੋ-ਖੋ ਦੇ ਮਨਪ੍ਰੀਤ ਸਿੰਘ, ਅਥਲੈਟਿਕਸ ਡੇ ਡਾ: ਗੁਰਦਾਸ, ਕਬੱਡੀ ਦੇ ਮੈਡਮ ਬੇਅੰਤ ਕੌਰ ਬਲਾਕ ਅਫਸਰ ਗੁਰਪ੍ਰੀਤ ਸਿੰਘ ਅਤੇ ਸਮੂਹ ਖੇਡਾਂ ਦੇ ਕੋਚ ਅਤੇ ਐਂਪਾਇਰ ਮੌਜੂਦ ਸਨ।

NO COMMENTS