*”ਹਰ ਮਨੁੱਖ ਲਗਾਏ ਇੱਕ ਰੁੱਖ ਮੁਹਿੰਮ” ਦੀ ਕੀਤੀ ਸ਼ੁਰੂਆਤ।*

0
80

ਮਾਨਸਾ, 11 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸ਼ਹਿਰ ਦੇ ਵਾਤਾਵਰਣ ਪ੍ਰੇਮੀ ਲੋਕਾਂ ਦੇ ਇੱਕ ਗਰੁੱਪ ਨੇ ਲੋਕਾਂ ਨੂੰ ਹਰੇਕ ਮਨੁੱਖ ਜ਼ਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਏ ਅਤੇ ਉਸਦੀ ਸੰਭਾਲ ਕਰੇ ਲਈ ਮੁਹਿੰਮ ਸ਼ੁਰੂ ਕੀਤੀ ਹੈ ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਸ਼ਹਿਰ ਦੇ ਸਮਾਜਸੇਵੀ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾਂ ਨੇ ਅਪਣੀ ਮਾਤਾ ਸਵ: ਸ਼੍ਰੀਮਤੀ ਬਚਿੰਤ ਕੌਰ ਸ਼ਰਮਾਂ ਜੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੀ ਚਿਤਾ ਦੀ ਰਾਖ ਨੂੰ ਜਲ ਪ੍ਰਦੂਸ਼ਣ ਤੋਂ ਬਚਾਉਣ ਦੇ ਮਕਸਦ ਨਾਲ ਨਦੀ ਵਿੱਚ ਨਾ ਵਹਾਕੇ ਉਸ ਰਾਖ ਨੂੰ ਵਰਤਦਿਆਂ ਰੇਲਵੇ ਫਾਟਕ ਨੇੜੇ ਰੁੱਖ ਲਗਾਇਆ ਅਤੇ ਉਸਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਈ ਹੈ ਉਨ੍ਹਾਂ ਦੱਸਿਆ ਕਿ ਗਰੀਨ ਇਨਵੈਸਟਮੈਂਟ ਸੁਸਾਇਟੀ ਮਾਨਸਾ ਦੇ ਮੈਂਬਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੀਆਂ ਸੜਕਾਂ ਨੂੰ ਹਰਾ ਭਰਿਆ ਬਣਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਜਿਸ ਸਾਂਝੀ ਜਗਾ ਤੇ ਪੌਦੇ ਲਗਾਏ ਜਾਂਦੇ ਹਨ ਉਨ੍ਹਾਂ ਦੀ ਸੰਭਾਲ ਵੀ ਲਗਾਤਾਰ ਕੀਤੀ ਜਾਂਦੀ ਹੈ।ਇਸ ਮੌਕੇ ਸੰਦੀਪ ਕੁਮਾਰ ਨੇ ਕਿਹਾ ਕਿ ਰੁੱਖਾਂ ਨੂੰ ਲਗਾਉਣ ਲਈ ਜ਼ਰੂਰੀ ਹੈ ਕਿ ਲਗਾਏ ਗਏ ਰੁੱਖਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਟ੍ਰੀ ਗਾਰਡ ਜ਼ਰੂਰ ਲਗਾਏ ਜਾਣ ਜਿਸ ਤਰ੍ਹਾਂ ਅੱਜ ਬਲਜੀਤ ਸ਼ਰਮਾਂ ਜੀ ਨੇ ਟ੍ਰੀ ਗਾਰਡ ਲਗਵਾ ਕੇ ਸੰਦੇਸ਼ ਦਿੱਤਾ ਹੈ। ਪ੍ਰਵੀਨ ਟੋਨੀ ਸ਼ਰਮਾਂ ਅਤੇ ਬਲਵੀਰ ਅਗਰੋਈਆ ਨੇ ਦੱਸਿਆ ਕਿ ਪਿਛਲੇ ਮਹੀਨੇ ਤਾਪਮਾਨ ਦਾ ਪੰਤਾਲੀ ਡਿਗਰੀ ਤੋਂ ਵੱਧ ਹੋਣਾ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਪ੍ਰਦੂਸ਼ਣ ਦਾ ਵੱਧਣਾ ਹੈ ਇਸ ਲਈ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਪੌਦੇ ਮੁਫ਼ਤ ਦਿੱਤੇ ਜਾਂਦੇ ਸਨ ਪਰ ਹੁਣ ਵੀਹ ਰੁਪਏ ਪੌਦੇ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਂਦਿਆਂ ਸਮਾਜਸੇਵੀ ਸੰਸਥਾਵਾਂ ਨੂੰ ਪੌਦਿਆਂ ਦੀ ਸੰਭਾਲ ਲਈ ਯਕੀਨੀ ਬਣਾਉਣ ਲਈ ਬਚਨਵੱਧਤਾ ਪੱਤਰ ਲੈ ਕੇ ਇਹ ਪੌਦੇ ਮੁਫ਼ਤ ਦੇਣੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ।
ਇਸ ਮੌਕੇ ਸੁਰਿੰਦਰ ਬਾਂਸਲ, ਹਿਤੇਸ਼ ਸ਼ਰਮਾਂ, ਵਿਜੇ ਗਰਗ, ਪ੍ਰਵੀਨ ਟੋਨੀ ਸ਼ਰਮਾਂ, ਸੰਜੀਵ ਪਿੰਕਾ, ਬਲਵੀਰ ਅਗਰੋਈਆ ਹਾਜ਼ਰ ਸਨ।

NO COMMENTS