*ਹਰ ਬਾਰ ਲਾਰੇ, ਹਰ ਰੋਸ ਪ੍ਰਦਰਸ਼ਨ ਤੇ ਮੀਟਿੰਗ ਉੱਚ ਅਧਿਕਾਰੀਆਂ ਨਾਲ ਵਿਅਰਥ-ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ*

0
23

ਬਰੇਟਾ,13 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਅਸੀਂ ਸਮੂਹ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰ ਸਿੱਖਿਆ ਵਿਭਾਗ ਵਿੱਚ ਕਈ ਸਾਲਾ ਦੀ ਸੇਵਾ ਨਿਬਾ ਚੁੱਕੇ ਹਾਂ ਆਪ ਜੀ ਵੱਲੋ ਕਈ ਜਥੇਵੰਦੀਆਂ ਦੇ ਦੁੱਖ ਨੂੰ ਸਮਝਦੇ ਹੋਏ ਉਹਨਾਂ ਦੇ ਹਿੱਤ ਫੈਸਲੇ ਲਏ ਹਨ ਸਾਡੀ ਜਥੇਵਦੀ ਨੂੰ ਜਨਵਰੀ ਵਿੱਚ ਸਬ ਕਮੇਟੀ ਮੇਂਬਰ ਕੁਲਦੀਪ ਧਾਲੀਵਾਲ, ਸ. ਹਰਪਾਲ ਸਿੰਘ ਚੀਮਾ, ਕੇ. ਕੇ. ਯਾਦਵ ਵੱਲੋ ਸਾਡੀ ਬਹਾਲੀ ਸੰਬੰਧੀ ਲਿਸਟਾਂ ਡੀ ਪੀ ਆਈ ਪ੍ਰਾਇਮਰੀ ਵਿਖ਼ੇ ਜਮਾ ਕਰਵਾਉਣ ਸੰਬੰਧੀ ਕਿਹਾ ਗਿਆ ਸੀ ਜਥੇਬੰਦੀ ਵੱਲੋ ਲਿਸਟਾਂ ਮਾਨਯੋਗ ਡੀ ਪੀ ਆਈ ਪੰਜਾਬ ਜੀ ਨੂੰ ਜਮਾ ਕਰਵਾਉਣ ਉਪਰੰਤ ਕਾਫੀ ਸਮਾਂ ਇੰਤਜ਼ਾਰ ਧਰਨੇ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਪੰਜਾਬ ਸਰਕਾਰ ਵੱਲੋ ਸਾਡੀ ਬਹਾਲੀ ਦੀ ਫਾਈਲ ਨੂੰ ਅੰਤਰਿਮ ਰੂਪ ਨਹੀਂ ਦਿੱਤਾ ਜਾ ਰਿਹਾ ਹੁਣ 11 ਅਗਸਤ ਨੂੰ ਸੰਗਰੂਰ ਐਕਸ਼ਨ ਦੌਰਾਨ ਵੀ ਭਰੋਸਾ ਦਿਵਾਇਆ ਗਿਆ ਕੇ ਸਬ ਕਮੇਟੀ ਨਾਲ 20 ਅਗਸਤ ਨੂੰ ਮੀਟਿੰਗ ਕਾਰਵਾਈ ਜਾਉ ਪਰ ਸਰਕਾਰ ਵੱਲੋ ਕੋਈ ਵੀ ਪੁਖਤਾ ਹੱਲ ਨਹੀਂ ਕੱਢਿਆਂ ਜਾ ਰਿਹਾ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਬਟੋਰ ਰਹੀ ਹੈ ਬਹੁਤ ਉੱਚ ਅਧਿਕਾਰੀਆਂ ਨੂੰ ਮਿਲਣ, ਭਰੋਸਾ ਦਿਵਾਉਣ ਉਪਰੰਤ ਵੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਮਿਲੀ ਨਾ ਹੀ ਕੱਚੇ ਅਧਿਆਪਕ ਵਜੋਂ ਸਕੂਲਾਂ ਚ ਸੇਵਾ ਨਿਬਾਹ ਚੁੱਕੇ ਅਧਿਆਪਕਾ ਨੂੰ ਬਹਾਲ ਕੀਤਾ ਜਾ ਰਿਹਾ ਜਦਕਿ ਸੱਤਾ ਚ ਆਉਣ ਤੋਂ ਪਹਿਲਾ ਵਾਦਾ ਹੀ ਇਹ ਸੀ ਕਿ ਕੱਚੇ ਅਧਿਆਪਕਾ ਨੂੰ ਮੁੜ ਬਹਾਲ ਕਰ ਕੇ ਪੱਕਾ ਕੀਤਾ ਜਾਵੇਗਾ ਜਿਸ ਤੋਂ ਤੰਗ ਆ ਕੇ ਸਾਡੀ ਜਥੇਵਦੀ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 16 ਅਗਸਤ ਨੂੰ ਮੁੱਖ ਦਫ਼ਤਰ ਮੋਹਾਲੀ ਵਿਖ਼ੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ । ਆਮ ਲੋਕਾਂ ਦੇ ਮੁੱਖ ਮੰਤਰੀ ਦੱਸਣ ਵਾਲੇ ਮੰਤਰੀ ਸਾਬ  ਸਾਡੀਆ ਮੰਗਾਂ ਨੂੰ ਅਣਗੋਲਿਆ ਕਰ ਕੇ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਨਾ ਦੇ ਕੇ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹੈ ।ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਅਕਵਿੰਦਰ ਕੌਰ,ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ,ਘੁੰਮਣ,ਕਿਰਨ ਮੈਡਮ, ਜਰਨੈਲ ਮਾਨਸਾ, ਸੁਖਦਰਸ਼ਨ ਮਾਨਸਾ, ਵਜ਼ੀਰ ਮਾਨਸਾ, ਕਾਂਤਾ ਰਾਣੀ ਮਾਨਸਾ, ਕਰਮਜੀਤ ਕੌਰ, ਖੁਸ਼ਪ੍ਰੀਤ ਬਠਿੰਡਾ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ ।


NO COMMENTS