*ਹਰੇ ਰਾਮਾਂ ਹਰੇ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਮਾਨਸਾ ਦੀ ਨਵੀਂ ਟੀਮ ਦਾ ਗਠਨ ਬਲਜੀਤ ਕੜਵਲ ਬਣੇ ਪ੍ਰਧਾਨਲੋਕ ਭਲਾਈ ਕਾਰਜ ਨਿਰੰਤਰ ਜਾਰੀ ਰਹਿਣਗੇ – ਕੜਵਲ*

0
80

ਮਾਨਸਾ, 05 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਹਰੇ ਰਾਮਾ ਹਰੇ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ ਮਾਨਸਾ ਦੀ ਇੱਕ ਜਰੂਰੀ ਮੀਟਿੰਗ ਸੰਸਥਾ ਦੇ ਸੰਸਥਾਪਕ ਮਨਮੋਹਿਤ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਿਛਲੀ ਮੈਨੇਜਮੈਂਟ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ । ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਬਲਜੀਤ ਕੜਵਲ ਨੂੰ ਪ੍ਰਧਾਨ, ਦੀਪ ਜਿੰਦਲ ਪ੍ਰੋਜੈਕਟ ਚੇਅਰਮੈਨ, ਸੰਜੀਵ ਕੇ ਐਸ ਸੈਕਟਰੀ ਅਤੇ ਅਰਜਨ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ । ਇਸ ਤੋਂ ਇਲਾਵਾ ਮਨਮੋਹਿਤ ਗੋਇਲ ਸੰਸਥਾਪਕ, ਪੁਨੀਤ ਸ਼ਰਮਾ ਜੀ ਮਹੰਤ, ਜੋਨੀ ਸਿੰਗਲਾ ਚੇਅਰਮੈਨ, ਸੁਨੀਲ ਰੱਲਾ ਕੋ-ਚੇਅਰਮੈਨ, ਅਨੀਸ਼ ਗੋਇਲ ਚੀਫ ਐਗਜੀਕਿਊਟਿਵ ਪ੍ਰਧਾਨ, ਅਰੁਣ ਗੁਪਤਾ, ਅਰੁਣ ਗਰਗ, ਸੰਦੀਪ ਅਰੋੜਾ ਸੀਨੀਅਰ ਮੀਤ ਪ੍ਰਧਾਨ, ਆਸ਼ੂ ਜੈਨ ਲੀਗਲ ਐਡਵਾਇਜਰ, ਕਪਿਲ ਦੇਵ ਮੀਤ ਪ੍ਰਧਾਨ, ਕੇਸ਼ਵ ਸਿੰਗਲਾ ਮੀਤ ਪ੍ਰਧਾਨ, ਭਗਵੰਤ ਰਾਏ ਅਤੇ ਡਾ: ਮੇਘ ਰਾਜ ਸਰਪ੍ਰਸਤ, ਧੀਰਜ ਗੋਇਲ ਜੁਆਇੰਟ ਸਕੱਤਰ, ਧਰਮਵੀਰ ਮੋਨੂ ਜੁਆਇੰਟ ਕੈਸ਼ੀਅਰ, ਸੰਜੀਵ ਕੁਮਾਰ, ਅਭੀ ਸਿੰਗਲਾ ਭੰਡਾਰਾ ਇੰਚਾਰਜ, ਮਨਦੀਪ ਸਿੰਘ ਇਲੈਕਟ੍ਰੀਸ਼ੀਅਨ, ਰਾਕੇਸ਼ ਬਾਲਾ ਜੀ ਪੀ.ਆਰ.ਓ., ਗਾਂਧੀ ਸਿੰਗਲਾ ਜੁਆਇੰਟ ਪੀ.ਆਰ.ਓ., ਸੁਰਿੰਦਰ ਸਿੰਗਲਾ ਪ੍ਰੈਸ ਸਕੱਤਰ, ਨਵਦੀਪ ਜਿੰਦਲ, ਜੱਸੀ ਪੱਖੋਵਾਲ, ਵੀਨੂੰ ਸੀ.ਏ., ਪ੍ਰਦੀਪ ਕੁਮਾਰ, ਕੇਤਨ ਜੈਨ ਐਗਜੈਕਟਿਵ ਮੈਂਬਰ ਅਤੇ ਵਿਜੈ ਕੁਮਾਰ, ਕੁਲਵਿੰਦਰ ਸਿੰਘ ਸਟੋਰ ਇੰਚਾਰਜ ਬਣਾਏ ਗਏ । ਇਸ ਮੌਕੇ ਬੋਲਦਿਆਂ ਪ੍ਰਧਾਨ ਬਲਜੀਤ ਕੜਵਲ ਨੇ ਕਿਹਾ ਕਿ ਸਮੂਹ ਟੀਮ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਉਹ ਲੋਕ ਭਲਾਈ ਕੰਮਾਂ ਨੂੰ ਨਿਰਵਿਘਨ ਜਾਰੀ ਰੱਖਣਗੇ । ਉਨ੍ਹਾਂ ਸਮੂਹ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੂਰਨੀ ਦੇ ਦਰਬਾਰ ‘ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਅਤੇ ਲੋਕ ਭਲਾਈ ਦੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣਗੇ ।

NO COMMENTS