ਹਰਸਿਮਰਤ ਕੋਰ ਬਾਦਲ ਵੀ ਹੋਈ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ, ਰੱਦ ਕਰਨਾ ਪਿਆ ਚਾਰ ਪਿੰਡਾਂ ਦਾ ਦੌਰਾ

0
130

ਬੁਢਲਾਡਾ 03 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾ ਵੱਲੋਂ ਮੋਦੀ ਸਰਕਾਰ ਖਿਲਾਫ ਸੁਰੂ ਕੀਤੇ ਗਏ ਸੰਘਰਸ ਦੌਰਾਨ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਅਤੇ ਰੱਖੇ ਪ੍ਰੋਗਰਾਮਾਂ ਵਿੱਚੋ ਚਾਰ ਪਿੰਡਾ ਵਿੱਚ ਪਹੁੰਚ ਨਾ ਸਕੇ। ਇਸ ਮੋਕੇ ਸੈਕੜਿਆ ਦੀ ਤਦਾਦ ਵਿੱਚ ਲੋਕਾਂ ਨੇ ਦੋਰੇ ਦੋਰਾਨ ਜਿੱਥੇ ਨਾਅਰੇਬਾਜੀ ਕੀਤੀ ਉੱਥੇ ਉਨਾਂ ਦੇ ਕਾਫਲੇ ਨੂੰ ਘੇਰਨ ਦੀ ਕੋਸਿਸ ਕੀਤੀ ਗਈ ਪਰੰਤੁ ਡੀ ਐੋਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਦੀ ਅਗਵਾਈ ਵਿੱਚ ਪੁਲਿਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇ ਕਾਫਲੇ ਨੂੰ ਸੁਰੱਖਿਅਤ ਵਿਰੋਧ ਵਾਲੇ ਪਿੰਡਾ ਵਿੱਚੋ ਅੱਗੇ ਭੇਜਿਆ ਗਿਆ।  ਇਹ ਦੋਰਾ ਉਨ੍ਹਾਂ ਦਾ  ਕੇਦਰੀ ਮੰਤਰੀ ਮੰਡਲ ਚੋ ਅਸਤੀਫਾ ਦੇਣ ਤੋਂ ਬਾਅਦ ਅੱਜ ਹਲਕੇ ਦੇ ਪਿੰਡਾ ਵਿੱਚ ਸਹੀਦ ਹੋਏ ਕਿਸਾਨਾਂ ਅਤੇ ਪਾਰਟੀ ਦੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਰੱਖਿਆ ਹੋਇਆ ਸੀ ਤਾਂ ਜੋ ਉਨ੍ਹਾਂ ਦੇ ਕਿਸਾਨੀ ਅੰਦੋਲਨ ਦੋਰਾਨ ਸਹੀਦਾ ਦੇ ਘਰਾਂ ਵਿੱਚ ਜਾ ਕੇ ਹਮਦਰਦੀ ਪ੍ਰਗਟ ਕੀਤੀ ਜਾਵੇ।  ਪਿੰਡਾਂ ਅੰਦਰ  ਜਿੱਥੇ ਭਾਰੀ ਪੁਲਿਸ ਫੋਰਸ ਤਾਈਨਾਤ ਕੀਤੀ ਹੋਈ ਸੀ ਪਰੰਤੂ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਤਹਿ ਕੀਤੇ ਗਏ ਸੱਤ ਪਿੰਡਾਂ ਦੇ ਪ੍ਰੋਗਰਾਮਾਂ ਵਿੱਚੋਂ ਸਿਰਫ ਤਿੰਨ ਪਿੰਡਾਂ ਤੱਕ ਹੀ ਜਾ ਸਕੇ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੋਰਾਨ ਸਹੀਦ ਹੋਏ ਪਿੰਡ ਗੁੱੜਦੀ, ਬੱਛੂਆਣਾ, ਧਰਮਪੁਰਾ, ਬਰ੍ਹੇ, ਦੋਦੜਾ, ਬੋਹਾ ਅਤੇ ਭਾਦੜਾ ਵਿਖੇ ਜਾਣਾ ਸੀ ਪਰੰਤੂ ਪਿੰਡ ਦੋਦੜਾ ਅਤੇ ਭਾਦੜਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਡਕੋਦਾ ਅਤੇ ਕਾਦੀਆਂ ਗਰੁੱਪ ਸਮੇਤ ਸਥਾਨਕ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੋਰ ਬਾਦਲ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਕਾਰਨ ਬੀਬੀ ਬਾਦਲ ਪਿੰਡ ਭਾਦੜਾ, ਦੋਦੜਾ ਅਤੇ ਬੋਹਾ ਵਿਖੇ ਹੀ ਪਹੁੰਚ ਸਕੇ ਹਨ।  ਇਸ ਦੌਰਾਨ ਪਿੰਡ ਧਰਮਪੁਰਾ ਦੇ ਸੰਘਰਸ ਦੌਰਾਨ ਸਹੀਦ ਹੋਏ ਕਿਸਾਨ ਪਿਆਰਾ ਸਿੰਘ ਦੇ ਪਰਿਵਾਰ ਵੱਲੋ ਵੀ ਸੁਨੇਹਾ ਭੇਜ ਕਿ ਬੀਬਾ ਬਾਦਲ ਮਿਲਣ ਤੋਂ ਇਨਕਾਰ ਕਰ ਦਿੱਤਾ ਜਿਸਦੀ ਪੁਸਟੀ ਪਰਿਵਾਰ ਦੇ ਨਜਦੀਕੀ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਆਗੂ ਵਸਾਵਾ ਸਿੰਘ ਨੇ ਕੀਤੀ।  ਦੂਸਰੇ ਪਾਸੇ ਦੋਰੇ ਦੋਰਾਨ ਸਾਬਕਾ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਕਿਹਾ ਕਿ ਅੱਜ ਦਾ ਵਿਰੋਧ ਸਿਆਸੀ ਵਿਰੋਧੀ ਪਾਰਟੀਆਂ ਦੀ ਇੱਕ ਚਾਲ ਹੈ। ਉਨ੍ਹਾਂ ਭੰਡੀ ਪ੍ਰਚਾਰ ਕਰਨ ਵਾਲੀ ਭਾਜਪਾ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚੈਲੇਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੇਤੀ ਕਾਨੂੰਨ ਸੰਬੰਧੀ ਸਮੂਲੀਅਤ ਸਪੱਸਟ ਕਰਨ।  ਜਦੋ ਕਿ ਦੂਸਰੇ ਪਾਸੇ ਕਾਨੂੰਨ ਪਾਸ ਕਰਨ ਦੀ ਸਹਿਮਤੀ ਕੈਪਟਨ, ਵਿੱਤ ਮੰਤਰੀ ਅਤੇ ਉਨ੍ਹਾ ਦੇ ਸਕੱਤਰ ਦੀ ਹੈ।  ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੱਜ ਵੀ ਕਿਸਾਨਾਂ ਦੇ ਨਾਲ ਹੈ। ਮੈਂ ਮੰਤਰੀ ਮੰਡਲ ਛੱਡਿਆ, ਐਨ ਡੀ ਏ ਛੱਡੀ, ਭਾਜਪਾ ਗੱਠਜੋੜ ਛੱਡਿਆ।  ਅੱਜ ਵੀ ਕਿਸਾਨਾਂ ਦੇ ਸੰਘਰਸ ਵਿੱਚ ਮੋਢੇ ਨਾਲ ਮੋਢੇ ਜੋੜ ਕੇ ਕੇਦਰ ਦੀ ਮੋਦੀ ਸਰਕਾਰ ਖਿਲਾਫ ਲੜ੍ਹ ਰਹੀ ਹਾਂ।

  ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਮੇਰੇ ਕਿਸੇ ਵੀ ਦਸਤਾਵੇਜ ਤੇ ਦਸਤਖਤ ਨਹੀਂ ਹਨ ਕਾਨੂੰਨ ਬਣਾਂਉਣ ਸਮੇ ਮੈਂ ਵਿਰੋਧ ਕੀਤਾ, ਮੇਰੀ ਇੱਕ ਨਾ ਸੁਣੀ।, ਜਿਸ ਕਰਕੇ ਮੈ ਮੰਤਰੀ ਮੰਡਲ ਤੋ ਅਸਤੀਫਾ ਦਿੱਤਾ।  ਉਨ੍ਹਾਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬੂਹੇ ਤੇ ਬੈਠੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੇ ਦੁੱਖ ਦਰਦ ਨੂੰ ਪਹਿਚਾਣਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਆਲ ਇੰਡੀਆਂ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਹ ਸਾਜਿਸ ਤਹਿਤ ਬੀਬਾ ਦੇ ਪ੍ਰੋਗਰਾਮ ਦਾ ਵਿਰੋਧ ਪ੍ਰੋਗਰਾਮ ਵਿਰੋਧੀਆਂ ਵੱਲੋਂ ਉਲੀਕਿਆ ਗਿਆ ਹੈ ਜਿਸਦੀ ਜਿੰਮੇਵਾਰ ਸਰਕਾਰ ਹੈ ਅਤੇ ਇਨ੍ਹਾਂ ਨੇ ਵਿਰੋਧ ਦੀ ਆੜ ਵਿੱਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਜੋ ਸ੍ਰੋਮਣੀ ਅਕਾਲੀ ਦਲ ਕਦੇ ਬਰਦਾਸਤ ਨਹੀਂ ਕਰੇਗਾ।

  ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਡਾ ਨਿਸਾਨ ਸਿੰਘ, ਠੇਕੇਦਾਰ ਗੁਰਪਾਲ ਸਿੰਘ, ਪ੍ਰੇਮ ਕੁਮਾਰ ਅਰੋੜਾ, ਸਮਸੇਰ ਸਿੰਘ ਗੁੜੱਦੀ, ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਬਲਵੀਰ ਸਿੰਘ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਭੋਲਾ ਸਿੰਘ ਬਰ੍ਹੇ, ਦਰਸਨ ਸਿੰਘ ਮੰਡੇਰ, ਯੂਥ ਅਕਾਲੀ ਦਲ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਜਸਪਾਲ ਸਿੰਘ ਬੱਤਰਾ, ਕਰਮਜੀਤ ਸਿੰਘ ਮਾਘੀ, ਬਲਵੀਰ ਕੋਰ ਆਦਿ ਹਾਜਰ ਸਨ। 

NO COMMENTS