*ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦੈ… ਡਾ. ਬਬੀਤਾ*

0
182

ਮਾਨਸਾ, 02 ਜੂਨ – (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸ਼੍ਰੀ ਅਨੰਦ ਸਾਗਰ ਚੈਰੀਟੇਬਲ ਸੁਸਾਇਟੀ ਮਾਨਸਾ ਵਲੋਂ ਗੱਦੀ ਨਸ਼ੀਨ ਸ਼੍ਰੀ ਡਿੰਪਲ ਬਾਬਾ ਜੀ ਦੇ ਜਨਮ ਦਿਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਭਵਨ ਵਿਖੇ ਲਗਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਖੂਨਦਾਨ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਹਿੱਤ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਆਸ਼ਰਮ ਦੇ ਸੇਵਾਦਾਰਾਂ ਸਮੇਤ ਆਉਣ ਵਾਲੀ ਸੰਗਤ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕਰਕੇ ਜਨਮਦਿਨ ਮਨਾਉਣ ਦੀ ਨਿਵੇਕਲੀ ਪਹਿਲ ਕੀਤੀ ਹੈ ਅਤੇ ਕਿਹਾ ਹੈ ਕਿ ਹਰ ਸਾਲ ਵਿੱਚ ਦੋ ਵਾਰ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ।ਖੂਨਦਾਨੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਗੱਦੀ ਨਸ਼ੀਨ ਸ਼੍ਰੀ ਡਿੰਪਲ ਬਾਬਾ ਜੀ ਨੇ ਕਿਹਾ ਕਿ ਕੇਕ ਕੱਟ ਕੇ ਜਨਮਦਿਨ ਮਨਾਉਣ ਨਾਲੋਂ ਇਸ ਤਰ੍ਹਾਂ ਜਨਮਦਿਨ ਦੀ ਖੁਸ਼ੀ ਸਾਂਝੀ ਕਰਨਾ ਜ਼ਿਆਦਾ ਵਧੀਆ ਲੱਗ ਰਿਹਾ ਹੈ ਉਹਨਾਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਇਸ ਵੱਡਮੁਲੇ ਯੋਗਦਾਨ ਲਈ ਧੰਨਵਾਦ ਕੀਤਾ।ਬਲੱਡ ਟਰਾਂਸਫਿਉਜਨ ਅਫਸਰ ਡਾਕਟਰ ਬਬੀਤਾ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਹਰੇਕ ਤੰਦਰੁਸਤ ਇਨਸਾਨ ਇੱਕ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਖੂਨ ਦੇ ਲੋੜਵੰਦ ਮਰੀਜ ਦੀ ਜਾਨ ਸਿਰਫ ਤੇ ਸਿਰਫ ਖੂਨਦਾਨ ਕਰ ਕੇ ਹੀ ਬਚਾਈ ਜਾ ਸਕਦੀ ਹੈ ਇਸ ਦਾ ਕੋਈ ਬਦਲ ਨਹੀਂ ਹੈ। ਇਸ ਕੈਂਪ ਵਿੱਚ ਖੂਨਦਾਨੀਆਂ ਨੇ 30 ਯੂਨਿਟ ਖ਼ੂਨਦਾਨ ਕੀਤਾ।ਇਸ ਮੌਕੇ ਅਸ਼ਵਨੀ ਕੁਮਾਰ, ਜੁਗਨੂੰ ਕੁਮਾਰ, ਸਤੀਸ਼ ਕੁਮਾਰ ਲੁਧਿਆਣਾ, ਸੁਭਾਸ਼ ਚੰਦ, ਅਸ਼ੀਸ਼ ਜੈਨ, ਸ਼ੁਭਮ ਜਿੰਦਲ, ਅਰੁਣ ਕੁਮਾਰ, ਮੈਡਮ ਸੁਨੈਨਾ, ਅਮਨਦੀਪ ਸਿੰਘ ਸਮੇਤ ਮੈਂਬਰ ਹਾਜ਼ਰ ਸਨ

NO COMMENTS