ਹਰਿਆਣੇ ਦੇ ਕਸਬਾ ਰੋੜੀ ਚ ਇੱਕ ਅੌਰਤ ਕਰੋਨਾ ਪੋਜੇਟਿਵ ਆਉਣ ਕਰਕੇ ਸਰਦੂਲਗੜ੍ਹ ਨਾਲ ਲਗਦੀ ਹੱਦ ਸੀਲ ਨਾਕਿਆ ਤੇ ਚੌਕਸੀ ਵਧਾਈ

0
114

ਮਾਨਸਾ 13 ਅਪ੍ਰੈਲ (ਬਪਸ): ਸਰਦੂਲਗੜ੍ਹ ਬੇਸ਼ੱਕ ਕਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਗੁਆਂਢੀ ਰਾਜਾਂ ਨਾਲ ਲੱਗਦੀਆਂ ਸਾਰੀਆਂ ਹੱਦਾਂ ਨੂੰ ਬਿਲਕੁਲ ਸੀਲ ਕੀਤਾ ਹੋਇਆ ਹੈ। ਹਲਕਾ ਸਰਦੂਲਗੜ੍ਹ ਦੇ ਨਾਲ ਲੱਗਦਾ ਗੁਆਂਢੀ ਸੂਬਾ ਹਰਿਆਣੇ ਦੇ ਪਿੰਡ ਰੋੜੀ ਵਿੱਚ ਇੱਕ ਔਰਤ ਕਰੋਨਾ ਪੋਜੇਟਿਵ ਹੋਣ ਕਰਕੇ ਹਰਿਆਣੇ ਦੀਆਂ ਸਾਰੀਆਂ ਹੱਦਾਂ ਨੂੰ ਸਖ਼ਤੀ ਨਾਲ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਹਰਿਆਣੇ ਤੋਂ ਪੰਜਾਬ ਆਉਣ-ਜਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਰਦੂਲਗੜ੍ਹ ਦੇ ਨੇੜਲੇ ਹਰਿਆਣਾ ਦੇ ਕਸਬਾ ਰੋੜੀ ਵਿਖੇ ਦਿੱਲੀ ਤੋਂ ਆਈ ਜਮਾਤ ਦੇ 19 ਲੋਕ ਇੱਕ ਮਸਜਿਦ ਵਿੱਚ ਰਹਿ ਰਹੇ ਸਨ। ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਉੱਨੀ ਜਮਾਤੀਆਂ, ਮਸਜਿਦ ਦੇ ਮੋਲਵੀ, ਉਸਦੀ ਪਤਨੀ ਤੇ ਉਸਦੇ ਚਾਰ ਬੱਚਿਆਂ ਸਮੇਤ ਕੁੱਲ 25  ਵਿਅਕਤੀਆਂ ਦੇ ਸੈੰਪਲ ਜਾਂਚ ਲਈ ਭੇਜੇ ਸਨ। ਜਿਨ੍ਹਾਂ ਵਿੱਚੋਂ ਮੌਲਵੀ ਦੀ ਪਤਨੀ ਦੀ ਰਿਪੋਰਟ ਕਰੋਨਾ ਵਾਇਰਸ ਪੋਜਟਿਵ ਆਉਣ ਕਰਕੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ।ਪੁਲਸ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋ ਮੌਲਵੀ ਉਸ ਦੇ ਬੱਚਿਆਂ ਅਤੇ ਪਤਨੀ ਨੂੰ ਸਿਵਲ ਹਸਪਤਾਲ ਸਿਰਸਾ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਪਿੰਡ ਰੋੜੀ ਤੋਂ ਤਿੰਨ ਕਿਲੋਮੀਟਰ ਤੱਕ ਸੀਲਿੰਗ ਕਰ ਦਿੱਤੀ ਗਈ ਹੈ ਪਿੰਡ ਰੋੜੀ ਨੂੰ ਆਉਣ ਵਾਲੇ ਵੱਖ ਵੱਖ ਰਸਤਿਆਂ ਤੇ  8 ਪੁਲਸ ਨਾਕੇ ਲਗਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਹਰਿਆਣੇ ਦਾ ਕਸਬਾ ਰੋੜੀ ਸਰਦੂਲਗੜ੍ਹ ਤੋਂ 7-8 ਕਿਲੋਮੀਟਰ ਹੀ ਦੂਰ ਹੋਣ ਕਰਕੇ ਸਰਦੂਲਗੜ੍ਹ ਵਾਸੀਆਂ ਵਿੱਚ ਵੀ ਇਸ ਗੱਲ ਦਾ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡੀਐਸਪੀ ਸਰਦੂਲਗੜ੍ਹ ਸੰਜੀਵ ਗੋ

NO COMMENTS