ਮਾਨਸਾ 29 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ ਵੱਲੋਂ ਇੱਕ ਸਾਜਿਸ਼ ਦੇ ਅਧੀਨ ਮੌਜੂਦਾ ਸਮੇਂ 3 ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਖਾਲਿਸਤਾਨ ਨਾਲ ਜ਼ੋੜਿਆ ਜਾ ਰਿਹਾ ਹੈ। ਅੱਜ ਜਿਸ ਸਮੇਂ 3 ਕਿਸਾਨ ਵਿਰੋਧੀ ਬਿਲਾਂ ਦੀ ਵਾਪਸੀ ਲਈ ਪੰਜਾਬ ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਲੱਖਾਂ ਕਿਸਾਨ ਦਿੱਲੀ ਵਿੱਚ ਸਰਦੀ ਦੇ ਮੌਸਮ ਵਿੱਚ ਸੜਕਾਂ ਉਪਰ ਰੋਸ ਮੁਜ਼ਾਹਰੇ ਅਤੇ ਧਰਨੇ ਦੇ ਰਹੇ ਹਨ ਅਤੇ ਜਿਸ ਸਮੇਂ ਦੇਸ਼ ਵਿੱਚ ਮੋਦੀ ਦੀ ਫਿਰਕੂ ਸਰਕਾਰ ਖਿਲਾਫ ਲੋਕ ਲਹਿਰ ਆਪਣੇ ਪੂਰੇ ਜ਼ੋਬਨ *ਤੇ ਹੈ, ਉਸ ਸਮੇਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੱਲੋਂ ਟਵੀਟ ਕਰਕੇ ਕਿਸਾਨ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਦੀਪ ਸਿੱਧੂ ਦਾ ਕੁਨੈਕਸ਼ਨ ਖਾਲਿਸਤਾਨ ਜਾਂ ਮੋਦੀ ਨਾਲ ਜ਼ੋੜਿਆ ਜਾ ਰਿਹਾ ਹੈ। ਇਸ ਤਰ੍ਹਾਂ ਇਸ ਅੰਦੋਲਨ ਦੇ ਮੋਹਰੀ ਵਿਅਕਤੀਆਂ ਵਿਚੋਂ ਕਿਸੇ ਇੱਕ ਸਖਸ਼ ਨੂੰ ਟਾਰਗੈਟ ਕਰਨਾ ਟਵੀਟ ਕਰਨ ਵਾਲੇ ਸੰਜੇ ਸਿੰਘ ਦੀ ਨੀਅਤ *ਤੇ ਸ਼ੱਕ ਪੈਦਾ ਕਰਦਾ ਹੈ ਅਤੇ ਇਹ ਲੱਗ ਰਿਹਾ ਹੈ ਕਿ ਅਜਿਹਾ ਟਵੀਟ ਉਨ੍ਹਾਂ ਵੱਲੋਂ ਕਿਸੇ ਸੋਚੀ ਸਮਝੀ ਸਜਿਸ਼ ਤਹਿਤ ਕੀਤਾ ਗਿਆ ਹੈ ਤਾਂ ਕਿ ਸੜਕਾਂ ਤੇ ਸ਼ਾਂਤਮਈ ਪ੍ਰਦਰਸ਼ਨ ਵਾਲੇ ਲੱਖਾਂ ਲੋਕਾਂ ਵਿਚਕਾਰ ਧੜੇਬੰਦੀ ਪੈਦਾ ਕੀਤਾ ਜਾ ਸਕੇ। ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਸਾਲ 2014 ਵਿੱਚ ਵੱਡੇ ਪੱਧਰ *ਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾਂ ਸੀਟਾਂ *ਤੇ ਵਧ ਮਾਤਰਾ ਵਿੱਚ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਅਤੇ 4 ਸੀਟਾਂ ਦੇ ਜਿੱਤ ਵੀ ਪ੍ਰਾਪਤ ਕੀਤੀ ਸੀ ਅਤੇ ਪੰਜਾਬ ਵਿੱਚ ਇਸ ਪਾਰਟੀ ਦੇ ਹੱਕ ਵਿੱਚ ਜ਼ੋ ਲੋਕ ਲਹਿਰ ਬਣੀ ਸੀ ਉਸਨੂੰ ਅਸਫਲ ਕਰਨ ਵਿੱਚ ਸੰਜੇ
ਸਿੰਘ ਅਤੇ ਦਿਲੀ ਟੀਮ ਦਾ ਵੱਡਾ ਰੋਲ ਰਿਹਾ ਹੈ ਜਿਸਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਸੰਜੇ ਸਿੰਘ ਦੇ ਖਿਲਾਫ ਸ਼ੰਕੇ ਹਨ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਨੂੰ ਸੰਜੇ ਸਿੰਘ ਨੇ ਪੰਜਾਬ ਵਿੱਚ ਢਾਹ ਲਾਈ ਹੈ, ਉਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁਣ ਇਸ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਲਗਾਈਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਬਿਨਾਂ ਵਜ੍ਹਾ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜ਼ੋੜਨਾਂ ਬਹੁਤ ਨਿੰਦਣਯੋਗ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਆਪਸ ਵਿੱਚ ਪੁਰਾਣਾ ਭਰਾਵਾਂ ਵਾਲਾ ਰਿਸ਼ਤਾ ਹੈ ਅਤੇ ਆਪਸ ਵਿੱਚ ਰਿਸ਼ਦੇਦਾਰੀਆਂ ਹਨ। ਹਰਿਆਣਾ ਦੇ ਕਿਸਾਨਾਂ ਨੇ ਜਿਥੇ ਲੱਖਾਂ ਦੀ ਗਿਣਤੀ ਵਿੱਚ ਇਸ ਚੱਲ ਰਹੇ ਅੰਦੋਲਨ ਵਿੱਚ ਹਿੱਸੇਦਾਰੀ ਪਾਈ ਹੈ ਉਥੇ ਪੰਜਾਬ ਵਿਚੋਂ ਜਾ ਰਹੇ ਕਿਸਾਨਾਂ ਲਈ ਵੱਡੇ ਪੱਧਰ ਤੇ ਲੰਗਰ ਲਗਾਏ ਹਨ ਅਤੇ ਹੋਰ ਸਹੂਲਤਾਂ ਆਪਣੇ ਪੱਧਰ *ਤੇ ਉਪਲਬਧ ਕਰਵਾਈਆਂ ਹਨ।
ਇਸ ਬਾਰੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਨੇ ਕਿਹਾ ਕਿ ਜ਼ੋ ਵੀ ਵਿਅਕਤੀ ਇਸ ਕਿਸਾਨ ਅੰਦੋਲਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਿਖਆ ਜਾਵੇਗਾ । ਅੰਦੋਲਨ ਖਤਮ ਹੋਣ ਤੋਂ ਬਾਅਦ ਪੰਜਾਬੀ ਆਪਣੇ ਆਪ ਫੈਸਲਾ ਕਰਨਗੇ ਕਿ ਕਿੰਨ੍ਹਾਂ ਨੇ ਇਸ ਅੰਦੋਲਨ ਵਿੱਚ ਹੀਰੋ ਦੀ ਭੂਮਿਕਾ ਨਿਭਾਈ ਹੈ ਅਤੇ ਕਿੰਨਾਂ ਨੇ ਠੇਸ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਬੀਜੇਪੀ, ਕਾਂਗਰਸੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਰਾਜਨੀਤਿਕ ਮੁਫਾਦਾਂ ਲਈ ਇਸ ਅੰਦੋਲਨ ਦੌਰਾਨ ਅੰਦੋਲਨ ਕਰਤਾਵਾਂ ਬਾਰੇ ਕੋਈ ਟਿੱਪਣੀ ਨਾ ਕਰਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇੰਨ੍ਹਾਂ ਪਾਰਟੀਆਂ ਦੇ ਯੋਗਦਾਨ ਦੇ ਹਿਸਾਬ ਨਾਲ ਆਪਣੇ ਵੋਟ ਬੈਂਕ ਦੀ ਵਰਤੋਂ ਕਰਨਗੇ।