ਹਰਿਆਣਾ ਦਾ ਵੱਡਾ ਫੈਸਲਾ: ਕਿਸਾਨ, ਮਜ਼ਦੂਰ ਅਤੇ ਆੜਤੀਆਂ ਦਾ ਵੀ ਦਸ ਲੱਖ ਰੁਪਏ ਦਾ ਬੀਮਾ

0
17

ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖਰੀਦ ਪ੍ਰਕਿਰਿਆ ‘ਚ ਸ਼ਾਮਲ ਸਾਰੇ ਲੋਕਾਂ ਨੂੰ ਕੋਰੋਨਾਵਾਇਰਸਜ਼-2 ਦਾ ਨਾਂ ਦਿੰਦਿਆਂ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ ਜੋ ਕਿ ਹਾੜ੍ਹੀ ਦੀਆਂ ਫਸਲਾਂ ਦੀ ਖਰੀਦਾਰੀ ਮੁਕੰਮਲ ਹੋਣ ਤੱਕ 30 ਜੂਨ ਤੱਕ ਜਾਰੀ ਰਹੇਗੀ। ਮੁੱਖ ਮੰਤਰੀ ਨੇ ‘ਹਰਿਆਣਾ ਅੱਜ’ ਪ੍ਰੋਗਰਾਮ ਤਹਿਤ ਇਸ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਮਹਾਮਾਰੀ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਕਿਸਾਨ ਦੀ ਫਸਲ ਦਾ ਹਰ ਦਾਣਾ ਖਰੀਦਿਆ ਜਾਵੇ ਤੇ ਸਰੀਰਕ ਦੂਰੀਆਂ ਦਾ ਵੀ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸਤਦਾਨ ਨੂੰ ਮੰਡੀਆਂ ਦਾ ਦੌਰਾ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਇਹ ਲੌਕਡਾਊਨ ਦੇ ਨਿਰਧਾਰਤ ਮਾਪਦੰਡਾਂ ਨੂੰ ਤੋੜਨ ਦਾ ਜੋਖਮ ਰੱਖਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਕਣਕ ਦੀ ਖਰੀਦ ‘ਚ ਹਰਿਆਣਾ ਹੋਰਨਾ ਸਬਿਆਂ ਤੋਂ ਅੱਗੇ ਹੈ। ਪਿਛਲੇ ਤਿੰਨ ਦਿਨਾਂ ‘ਚ ਚਾਰ ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਦੋਂ ਕਿ ਪੰਜਾਬ ‘ਚ 50 ਹਜ਼ਾਰ ਟਨ, ਉੱਤਰ ਪ੍ਰਦੇਸ਼ ‘ਚ 98 ਹਜ਼ਾਰ ਅਤੇ ਰਾਜਸਥਾਨ ‘ਚ 42 ਹਜ਼ਾਰ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਕੋਰੋਨਾ ਦੀ ਲੜਾਈ ‘ਚ ਹਰਿਆਣਾ ਦੀ ਸਥਿਤੀ ਦੇਸ਼ ‘ਚ ਸਰਬੋਤਮ ਹੈ। ਰਾਜ ‘ਚ 511 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇੱਥੇ 58 ਫੀਸਦ ਲੋਕ ਠੀਕ ਹੋ ਚੁੱਕੇ ਹਨ। 22 ਚੋਂ ਤਿੰਨ ਜ਼ਿਲ੍ਹਿਆਂ ‘ਚ ਕੋਈ ਮਰੀਜ਼ ਨਹੀਂ ਮਿਲਿਆ। ਹੁਣ ਤਕ ਹਰਿਆਣਾ ‘ਚ 260 ਮਰੀਜ਼ ਹਨ ਤੇ ਸਿਰਫ ਤਿੰਨ ਦੀ ਮੌਤ ਹੋਈ। ਇੱਥੇ 153 ਲੋਕ ਹੁਣ ਤਕ ਠੀਕ ਹੋ ਚੁੱਕੇ ਹਨ।

NO COMMENTS