*ਹਰਿਆਣਾ ‘ਚ ਵੀਕੈਂਡ ਲੌਕਡਾਊਨ ਦਾ ਐਲਾਨ, ਸਰਕਾਰ ਨੇ ਨੌਂ ਜ਼ਿਲ੍ਹਿਆਂ ‘ਚ ਕੀਤੀ ਸਖ਼ਤੀ*

0
58

ਚੰਡੀਗੜ੍ਹ 30,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾਵਾਇਰਸ ਮਹਾਮਾਰੀ ਦੇ ਖ਼ਤਰਨਾਕ ਰੂਪ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਸੂਬੇ ‘ਚ ਵੀਕੈਂਡ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਹਰਿਆਣਾ ‘ਚ ਲੌਕਡਾਊਨ ਲਾਉਣ ਦੀ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹਿਆਂ ਸੀ।

ਸੂਬਾ ਸਰਕਾਰ ਵੱਲੋਂ ਐਲਾਨ ਕੀਤੇ ਲੌਕਡਾਊਨ ਦਰਮਿਆਨ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲੌਕਡਾਉਨ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿਚ ਲੌਕਡਾਊਨ ਲਾਗੂ ਕੀਤੀ ਗਿਆ ਹੈ, ਉਨ੍ਹਾਂ ਵਿਚ ਗੁਰੂਗ੍ਰਾਮ, ਫਰੀਦਾਬਾਦ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ, ਫਤਿਹਾਬਾਦ ਸ਼ਾਮਲ ਹਨ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਿਆਂ ‘ਤੇ ਪਾਬੰਦੀ ਲਗਾਈ ਗਈ ਹੈ।

ਇਸ ਦੌਰਾਨ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਹੀਂ ਆਵੇਗਾ। ਇਸ ਮਿਆਦ ਦੌਰਾਨ ਕਰਮਚਾਰੀ ਜੋ ਕਾਨੂੰਨ ਵਿਵਸਥਾ / ਐਮਰਜੈਂਸੀ ਅਤੇ ਮਿਊਂਸਪਲ ਸੇਵਾਵਾਂ / ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਮਿਲਟਰੀ / ਸੀ.ਏ.ਪੀ. ਮੀਡੀਆ ਕਰਮਚਾਰੀ ਅਤੇ ਸਿਹਤ ਕਰਮਚਾਰੀ, ਬਿਜਲੀ ਕਾਮੇ, ਅੱਗ ਬੁਝਾਊ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ। ਜ਼ਰੂਰੀ ਚੀਜ਼ਾਂ ਦੇ ਨਿਰਮਾਣ ਵਿਚ ਲੱਗੇ ਲੋਕਾਂ ‘ਤੇ ਵੀ ਕੋਈ ਰੋਕ ਨਹੀਂ ਲਗਾਈ ਗਈ।

ਡਿਸਪੈਂਸਰੀਆਂ, ਵੈਟਰਨਰੀ ਹਸਪਤਾਲਾਂ ਅਤੇ ਸਾਰੀਆਂ ਸਬੰਧਤ ਮੈਡੀਕਲ ਸੰਸਥਾਵਾਂ, ਸਮੇਤ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਉਨ੍ਹਾਂ ਦੇ ਨਿਰਮਾਣ ਅਤੇ ਵੰਡ ਇਕਾਈਆਂ, ਜਿਵੇਂ ਕਿ ਡਿਸਪੈਂਸਰੀਆਂ, ਕੈਮਿਸਟ, ਫਾਰਮਾਸਿਸਟ (ਜਨ ਆਸ਼ਾਧੀ ਕੇਂਦਰਾਂ ਸਮੇਤ) ਅਤੇ ਮੈਡੀਕਲ ਉਪਕਰਣ ਦੀਆਂ ਦੁਕਾਨਾਂ, ਪ੍ਰਯੋਗਸ਼ਾਲਾਵਾਂ, ਫਾਰਮਾਸਿਊਟੀਕਲ ਖੋਜ ਲੈਬਾਂ, ਕਲੀਨਿਕਾਂ, ਨਰਸਿੰਗ ਘਰ, ਐਂਬੂਲੈਂਸਾਂ ਆਦਿ ਕਾਰਜਸ਼ੀਲ ਰਹਿਣਗੇ। ਸਾਰੇ ਮੈਡੀਕਲ ਕਰਮਚਾਰੀ, ਨਰਸਾਂ, ਪੈਰਾ ਮੈਡੀਕਲ ਲਈ ਆਵਾਜਾਈ ਅਤੇ ਹੋਰ ਹਸਪਤਾਲ ਸਹਾਇਕ ਸੇਵਾਵਾਂ ਨੂੰ ਇਜਾਜ਼ਤ ਹੋਵੇਗੀ।

ਇਸ ਦੇ ਨਾਲ ਹੀ ਦੱਸ ਦਈਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ। ਇਸ ਮੌਕੇ ਉਨ੍ਹਾਂ ਨੇ ਸਾਰੇ ਯੋਗ ਲੋਕਾਂ ਨੂੰ ਟੀਕਾਕਰਨ ਦੀ ਅਪੀਲ ਕੀਤੀ। ਖੱਟਰ ਨੇ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਕਿਹਾ, ਆਓ! ਇੱਕ ਸੁਰੱਖਿਅਤ ਅਤੇ ਸਿਹਤਮੰਦ ਰਾਸ਼ਟਰ ਦੀ ਉਸਾਰੀ ਅਤੇ ਭਾਰਤ ਨੂੰ ਕੋਰੋਨਾ ਮੁਕਤ ਬਣਾਉਣ ਵਿੱਚ ਯੋਗਦਾਨ ਪਾਈਏ।

NO COMMENTS