*ਹਰਸਿਮਰਤ ਬਾਦਲ ਨੇ ਕਾਂਗਰਸ ਨੂੰ ਘੇਰਿਆ..!ਕੈਪਟਨ 50 ਏਸੀ ਵਾਲੇ ਫਾਰਮ ਹਾਊਸ ‘ਤੇ ਠੰਢੀ ਹਵਾ ਲੈ ਰਿਹਾ, ਲੋਕ ਪੱਖੀਆਂ ਝੱਲ-ਝਲ ਖਪ ਰਹੇ*

0
25

ਬਠਿੰਡਾ 02,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸਿਖਰ ਦੁਪਹਿਰੇ ਬਿਜਲੀ ਕੱਟਾਂ ਖਿਲਾਫ ਧਰਨੇ ਵਿੱਚ ਪੁੱਜੀ। ਹਰਸਿਮਰਤ ਨੇ ਇੱਥੇ ਪੁੱਜਦਿਆਂ ਹੀ ਆਪਣੇ ਦਿਓਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਉੱਪਰ ਤਿੱਖੇ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਹੋਰ ਤਾਂ ਹੋਰ ਹਰਸਿਰਤ ਬਾਦਲ ਨੇ ਬਠਿੰਡਾ ਸੀਟ ਤੋਂ ਸਰੂਪ ਚੰਦ ਸਿੰਗਲਾ ਨੂੰ ਅਕਾਲੀ ਦਲ ਉਮੀਦਵਾਰ ਐਲਾਨ ਦਿੱਤਾ।

ਉਨ੍ਹਾਂ ਕਿਹਾ ਕਿ ਸਾਰੇ ਥਰਮਲ ਪਲਾਂਟ ਬੰਦ ਕਰ ਸਾਰੀ ਬਿਜਲੀ ਅੱਜ ਬੰਦ ਕਰ ਦਿੱਤੀ ਹੈ। ਖੁਦ ਕੈਪਟਨ ਸਾਹਿਬ 50 ਏਸੀ ਵਾਲੇ ਫਾਰਮ ਹਾਊਸ ਵਿੱਚ ਠੰਢੀ ਹਵਾ ਖਾਣ ਤੇ ਲੋਕੀਂ ਪੱਖੀਆਂ ਝੱਲ-ਝੱਲ ਹਵਾ ਲੈਣ, ਇਸ ਤੋਂ ਦੁਖਦਾਈ ਗੱਲ ਕੀ ਹੋਰ ਹੋ ਸਕਦੀ ਹੈ। ਕਿਸਾਨਾਂ ਦੀ ਫਸਲ ਅੱਜ ਸੜ ਰਹੀ ਹੈ ਕਿਉਂਕਿ ਮੋਦੀ ਨੇ 100 ਰੁਪਏ ਲਿਟਰ ਤੇਲ ਕਰਤਾ। ਕਿਸਾਨ ਕਿਵੇਂ ਤੇਲ ਲਵੇਗਾ।

ਉਨ੍ਹਾਂ ਨੇ ਮਨਪ੍ਰੀਤ ਬਾਦਲ ‘ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਜਿਹੜੇ ਘੁਮੰਡ ਕਰਦੇ ਹਨ, ਉਹ ਜਾਣ ਲੈਣ ਕਿ ਜਿਨ੍ਹਾਂ ਦੇ ਨਾਂ ਪਿੱਛੇ ਬਾਦਲ ਲੱਗਦਾ ਹੈ, ਉਨ੍ਹਾਂ ਦੀ ਹੀ ਦੂਜੀ ਪਾਰਟੀ ਵਿੱਚ ਪੁੱਛਗਿੱਛ ਹੁੰਦੀ ਹੈ, ਨਹੀਂ ਤਾਂ ਅਜਿਹਾ ਫੇਲ੍ਹ ਬਾਦਲ ਅੱਜ ਤੱਕ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿੱਚ ਫੇਲ੍ਹ ਸੀ ਤਾਂ ਹੀ ਕੱਢ ਦਿੱਤਾ। ਪੀਪੀਪੀ ਵਿੱਚ ਗਿਆ ਉਹ ਵੀ ਫੇਲ੍ਹ ਕਰਤੀ। ਅੱਜ ਕਾਂਗਰਸ ਵਿੱਚ ਗਿਆ ਤਾਂ ਉਹ ਵੀ ਫੇਲ੍ਹ ਹੋ ਗਈ। ਹਰਸਿਮਰਤ ਨੇ ਕਿਹਾ ਕਿ ਉਸ ਨੇ ਤਾਂ ਬਠਿੰਡਾ ਵੀ ਫੇਲ੍ਹ ਕਰਤਾ। ਇਸ ਲਈ ਉਨ੍ਹਾਂ ਤੋਂ ਬਾਦਲ ਲੈ ਕੇ ਹੁਣ ਸਿੰਗਲਾ ਸਾਹਿਬ ਨੂੰ ਬਾਦਲ ਬਣਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਪਰਿਵਾਰ ਵਿੱਚ ਜੰਮ ਕੇ ਤਾਏ ਦਾ ਨਾ ਹੋਇਆ, ਉਹ ਕਿਸੇ ਦਾ ਕੀ ਹੋਵੇਗਾ।

NO COMMENTS