ਮਾਨਸਾ 9 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿੰਡਾਂ ਨੂੰ ਗ੍ਰਾਂਟਾ ਦੇਣ ਦੀ ਲੜੀ ਤਹਿਤ ਪਿੰਡ ਚਕੇਰੀਆਂ, ਭਾਈ ਜੈਤਾ ਜੀ ਧਰਮਸ਼ਾਲਾ ਨੂੰ 3 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। ਜਿਸ ਦਾ ਸੈਕਸ਼ਨ ਪੱਤਰ ਅੱਜ ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪਿੰਡ ਦੀ ਜਥੇਬੰਦੀ ਅਤੇ ਮੋਹਤਬਰ ਵਿਅਕਤੀਆਂ ਨੂੰ ਪੱਤਰ ਸੋਂਪਿਆ ਗਿਆ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਰਹੀ ਸਰਕਾਰ ਸਮਰਪਿਤ ਰਹੀ ਹੈ। ਜਿਸ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰਿਆ ਗਿਆ ਹੈ। ਪੰਜਾਬ ਅੰਦਰ ਜੋ ਫਲਾਈਓਵਰ ਅਤੇ ਵੱਡੀਆਂ ਸੜਕਾਂ ਬਣੀਆਂ ਹੋਈਆਂ ਹਨ। ਉਹ ਅਕਾਲੀ ਸਰਕਾਰ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਇੱਥੋਂ ਦੇ ਵਿਕਾਸ ਕੰੰਮਾਂ ਨੂੰ ਲਗਾਤਾਰ ਬਚਾਅ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਿੰਡਾਂ ਦੇ ਖੇਡ ਸਟੇਡੀਅਮ, ਧਰਮਸ਼ਾਲਾਵਾਂ ਆਦਿ ਵਿੱਚ ਲਗਾਤਾਰ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਪਿੰਡਾਂ ਦਾ ਵਿਕਾਸ ਗਤੀ ਫੜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਰੀਬ ਹਰ ਪਿੰਡ ਨੂੰ ਵਿਕਾਸ, ਸਟੇਡੀਅਮ, ਧਰਮਸ਼ਾਲਾ, ਗਲੀਆਂ-ਨਾਲੀਆਂ, ਗਊਸ਼ਾਲਾਵਾਂ, ਸ਼ਮਸ਼ਾਨਘਾਟ ਅਤੇ ਹੋਰ ਕੰਮਾਂ ਲਈ ਵੀ ਗ੍ਰਾਂਟਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੰਮ ਕਰਨ ਵਾਲੀਆਂ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਦਾ ਲੋਕਾਂ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਚਕੇਰੀਆਂ, ਕਰਨੈਲ ਸਿੰਘ, ਰਾਜੀ ਸਿੰਘ, ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਕੁਕੂ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।