*ਹਰਭਜਨ ਮਾਨ ਦਾ ਬਹੁਤ ਹੀ ਖੂਬਸੂਰਤ ਤੇ ਕਾਲਜੇ ਨੂੰ ਧੂਹ ਪਾਉਣ ਵਾਲਾ ਗੀਤ ਆ*

0
175

ਹਰਭਜਨ ਮਾਨ ਦਾ ਬਹੁਤ ਹੀ ਖੂਬਸੂਰਤ ਤੇ ਕਾਲਜੇ ਨੂੰ ਧੂਹ ਪਾਉਣ ਵਾਲਾ ਗੀਤ ਆ,,,,,,,
ਕੰਧੋਲੀ ਤੇ ਬਣਾਏ ਜੋ,
ਘੁੱਗੀਆਂ ਤੇ ਮੋਰ ਸੀ |
ਅੱਜ ਚ ਕੁਝ ਹੋਰ ਮਾਏ,
ਨੀ ਉਦੋਂ ਕੁੱਝ ਹੋਰ ਸੀ |
ਚੁੱਲ੍ਹੇ ਦੇ ਗਿਰਦੇ ਬਹਿਣਾ ,
ਆਪਸ ਵਿਚ ਲੜਦੇ ਰਹਿਣਾ |
ਮਿੱਠੀ ਜੀ ਘੁਰਕੀ ਦੇਣੀ,
ਹੋਰ ਤੂੰ ਕੁਝ ਨਾ ਕਹਿਣਾ |
ਮਿੱਟੀ ਦੀ ਕੰਧੋਲੀ ਮਾਂ,
ਤੇ ਕੰਧੋਲੀ ਵਿੱਚ ਮੋਰੀਆਂ |
ਕਿੱਥੇ ਗਈਆਂ ਮਾਂ ,
ਸਾਡੇ ਹਿੱਸੇ ਦੀਆਂ ਲੋਰੀਆਂ,,,,,
ਲੋਰੀਆਂ ਤੇ ਬਾਤਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੈ, ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਘੁਲਾੜੇ ਚੋਂ ਨਿਕਲੇ ਗੰਨ੍ਹੇ ਵਰਗੀ ਹੋ ਜਾਂਦੀ ਆ,,, ਜਦੋਂ ਬੰਦਾ ਬੰਦੇ ਤੋਂ ਟੁੱਟਦੈ, ਤਾਂ ਅਸਲ ‘ਚ ਉਹਦੇ ਅੰਦਰ ਵੀ ਬਹੁਤ ਕੁਝ ਟੁੱਟ ਜਾਂਦੈ,,,, ਮਸ਼ੀਨਾਂ ‘ਚ ਰਹਿੰਦਾ ਰਹਿੰਦਾ ਬੰਦਾ ਖੁਦ ਹੀ ਮਸ਼ੀਨ ਬਣ ਗਿਆ,,,, ਤਲਖੀ, ਤੈਸ਼, ਤਮਾ,ਤੱਤਾ,,,,,,, ਬੰਦੇ ਦੇ ਸ਼ਬਦਕੋਸ਼ ਵਿੱਚ ਇਹਨਾਂ ਸ਼ਬਦਾਂ ਦੀ ਭਰਮਾਰ ਹੋ ਗਈ,,,, ਸਬਰ ਸਹਿਜ,,,, ਇਹ ਸ਼ਬਦ ਮਨਫੀ ਹੋ ਗਏ,,,,,
ਪਹਿਲਾਂ ਬਲ਼ਦ ਆਲੀ ਰੇਹੜੀ ਜੋੜ ਕੇ ਬੜੇ ਸਹਿਜ ਨਾਲ ਕੀੜੀ ਚਾਲ ਤੁਰੇ ਜਾਂਦੇ ,,, ਨਾਲੇ ਬਲਦ ਨਾਲ ਹੀ ਗੱਲਾਂ ਕਰਦੇ ਜਾਂਦੇ,,, “ਅੱਜ ਤਾਂ ਤੂੰ ਵੀ ਥੱਕ ਗਿਆ ਹੋਵੇਗਾ, ਚਲ ਕੋਨੀ, ਤੈਨੂੰ ਵੀ ਥੱਬਾ ਪਾਊਂਗਾ ਵੱਢਕੇ ਖੇਤੋਂ,,,,,,,,,”
ਹੁਣ ਨਾਲੇ ਮਸ਼ੀਨਰੀ ਤੇ ਜਾਨੈ ਆ,,,, ਜੇ ਕਿਤੇ ਫਾਟਕ ਲੱਗ ਜਾਵੇ, ਸਬਰ 2 ਮਿੰਟ ਦਾ ਵੀ ਨੀਂ, ਲੂਹਰੀਆਂ ਦਿੰਦੇ ਫਿਰਦੇ ਹੁੰਨੇ ਆ,, ਕੇ ਪਾਇਪ ਵਿੱਚ ਸਿਰ ਕਿੱਥੋਂ ਦੀ ਫਸਾਵਾਂ,,,,,,,

ਈਰਖਾ ਤੇ ਸਾੜਾ ਵੀ ਅੱਜ ਇਕ ਬਹੁਤ ਵੱਡੀ ਬਿਮਾਰੀ ਆ, ਕਈ ਵਾਰੀ ਵਿਰੋਧ ਸਿਰਫ ਵਿਰੋਧ ਕਰਕੇ ਹੀ ਹੁੰਦੈ,,, ਕਿਸੇ ਦੀ ਜਿੱਤ ਤੇ ਸੜਨਾ, ਹਾਰ ‘ਤੇ ਹੱਸਣਾ ਇੱਕ ਆਮ ਜਿਹਾ ਵਰਤਾਰਾ ਹੋ ਗਿਐ,,,, ਇਸੇ ਲਈ ਤਾਂ ਗੁਰਵਿੰਦਰ ਬਰਾੜ ਨੇ ਬਹੁਤ ਖੂਬਸੂਰਤ ਲਿਖਿਆ,,,,,,
ਅਸੀਂ ਤਾਂ ਸਭ ਦੀਆ ਖੁਸ਼ੀਆ ਚੋਂ,
ਖੁਸ਼ੀਆਂ ਹੀ ਲੱਭਣ ਵਾਲੇ ਹਾਂ |
ਹਾਰਾਂ ‘ਤੇ ਹੱਸਿਆ ਨਹੀਂ ਜਾਂਦਾ,
ਜਿੱਤਾਂ ‘ਤੇ ਸੜਿਆ ਨਹੀ ਜਾਂਦਾ |
ਕਵਿਤਾ ਵਰਗਿਆ ਸੱਜਣਾ ਵੇ,
ਤੈਨੂੰ ਸ਼ੋਰ ਚ ਪੜ੍ਹਿਆ ਨਹੀਂ ਜਾਂਦਾ,,,,,

ਜਸਵਿੰਦਰ ਸਿੰਘ ਚਾਹਲ

ਆਪਣਾ ਕਰਮ ਚੁੱਪ-ਚਾਪ ਕਰਦੇ ਰਹੋ,,,,,, ਤੁਹਾਨੂੰ ਬੋਲਣ ਦੀ ਲੋੜ ਨਹੀਂ,,,, ਤੁਹਾਡੇ ਕੰਮ ਬੋਲਣਗੇ,,, ਈਰਖਾ ਸਾੜਾ ਕਰਨ ਵਾਲੇ ਬਹੁਤ ਕੁਝ ਬੋਲਦੇ ਨੇ,,,, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ,,,, ਸਮੁੰਦਰ ਨੂੰ ਆਪਣੀ ਗਹਿਰਾਈ ਦਾ ਸਰਟੀਫਿਕੇਟ ਛੱਪੜ ਤੋਂ ਲੈਣ ਦੀ ਲੋੜ ਨਹੀਂ ਹੁੰਦੀ,,,,,

ਨਿਮਰਤਾ ਬਹੁਤ ਚੰਗਾ ਗੁਣ ਆ,,, ਪਰ ਬਹੁਤੀ ਨਿਮਰਤਾ ਨੂੰ ਅੱਜ ਕੱਲ ਲੋਕੀਂ ਡਰ ਸਮਝ ਲੈਂਦੇ ਨੇ,,,,,, ਸੋਚੀਦਾ ਤਾਂ ਇਹੀ ਆ ਕਿ ਇਹਨਾਂ ਦੇ ਪੈਰੀਂ ਹੱਥ ਲਾ ਕੇ ਘਰ ਜਾ ਵੜੀਏ,,,, ਪਰ ਪੈਰੀ ਹੱਥ ਲਾਉਣ ਵੇਲੇ ਇੱਕ ਮੁੱਕੀ ਹੋਰ ਢੂਹੀ ਚ ਮਾਰਦੇ ਆ,,, ਘਰ ਜਾਣ ਜੋਗਾ ਛੱਡਦੇ ਈ ਨੀ ਪਤੰਦਰ,,,,,,,,,,, ਕੀ ਕਰੀਏ?????????

ਅੰਮ੍ਰਿਤ ਵੇਲੇ ਦੀ ਬਾਣੀ,,,,,,,,,,,,,,,,,,,

ਪੈਂਦੀਆਂ ਕਣੀਆਂ, ਸਤਰੰਗੀ ਪੀਂਘ, ਖਿੜਦੇ ਫੁੱਲ, ਚੱਲਦੀ ਹਵਾ, ਵਗਦਾ ਪਾਣੀ, ਚਹਿਕਦੇ ਪੰਛੀ, ਫੁੱਟਦੀਆਂ ਕਰੂੰਬਲਾਂ, ਲਹਿਰਾਉਂਦੀਆਂ ਫ਼ਸਲਾਂ,
ਰੂਹ ਨੂੰ ਸਕੂਨ ਦਿੰਦੇ ਨੇ,,,,,,,, ਸ਼ਾਇਦ ਇਸੇ ਲਈ ਸਰਤਾਜ ਨੇ ਲਿਖਿਆ,,,,
ਬੰਦੇ ਦੇ ਹੱਥਾਂ ਵਰਗਾ,
ਕੌਈ ਔਜ਼ਾਰ ਨੀ ਬਣਿਆ |
ਇੰਨਾ ਕੁਝ ਬਣ ਗਿਆ ਲੇਕਿਨ,
ਕੁਦਰਤ ਤੋਂ ਪਾਰ ਨੀ ਬਣਿਆ |

ਕਿਲ੍ਹਿਆਂ ਨੂੰ ਜਿੱਤਣਾ ਸੌਖੈ,,, ਪਰ ਦਿਲਾਂ ਨੂੰ ਜਿੱਤਣਾ ਬਹੁਤ ਔਖਾ,,,, ਕਿਲ੍ਹਿਆ ਨੂੰ ਜਿੱਤਣ ਵਾਲੇ ਇਸ ਫਾਨੀ ਦੁਨੀਆ ਤੋਂ ਚਲੇ ਗਏ,,,, ਤੇ ਨਾਲ ਹੀ ਚਲੀ ਗਈ ਉਨ੍ਹਾਂ ਦੀ ਜਿੱਤ ਦੀ ਦਾਸਤਾਂ,,,,,, ਪਰ ਦਿਲਾਂ ਨੂੰ ਜਿੱਤਣ ਵਾਲੇ ਅੱਜ ਵੀ ਲੋਕਾਂ ਦੇ ਦਿਲਾਂ ਚ ਜਿਉਂਦੇ ਨੇ,,,,,,, ਜਿਹੜੇ ਆਪ ਨੀ ਵਿਕਦੇ, ਉਹਨਾਂ ਦੀਆਂ ਹੀ ਤਸਵੀਰਾਂ ਵਿਕਦੀਆਂ ਨੇ,,,,,,,,

ਜਸਵਿੰਦਰ ਸਿੰਘ ਚਾਹਲ-9876915035

NO COMMENTS