*ਹਰਪ੍ਰੀਤ ਬਹਿਣੀਵਾਲ ਨੇ 41 ਅੱਖਰੀ ਫੱਟੀ ਸੂਫੀ ਗਾਇਕ ਡਾ:ਸਤਿੰਦਰ ਸਰਤਾਜ ਨੂੰ ਕੀਤੀ ਭੇਂਟ*

0
98

ਮਾਨਸਾ 24 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਪੰਜਾਬੀ ਬੋਲੀ, ਭਾਸ਼ਾ ਦੇ ਪ੍ਰਚਾਰ ਅਤੇ ਪਰਸਾਰ ਨੂੰ ਲੈ ਕੇ 41 ਅੱਖਰੀ ਪੰਜਾਬੀ ਸ਼ਬਦਾਂ ਦੀ ਫੱਟੀ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਸੂਫੀ ਗਾਇਕ ਡਾ: ਸੁਤਿੰਦਰ ਸਰਤਾਜ ਨੂੰ ਭੇਂਟ ਕੀਤੀ ਹੈ। ਜਿਸ ਤੇ ਗਾਇਕ ਸਤਿੰਦਰ ਸਰਤਾਜ ਨੇ ਉਨ੍ਹਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਇਸ ਨੂੰ ਮਾਂ ਬੋਲੀ ਦੀ ਸਭ ਤੋਂ ਵੱਡੀ ਸੇਵਾ ਦੱਸਿਆ ਹੈ। ਡਾ: ਸਤਿੰਦਰ ਸਰਤਾਜ ਨੇ ਇਹ ਫੱਟੀ ਲੈਣ ਉਪਰੰਤ ਕਿਹਾ ਕਿ ਪੰਜਾਬੀ ਬੋਲੀ, ਪੰਜਾਬੀ ਅੱਖਰ ਨੇ ਸਾਨੂੰ ਬੋਲਣਾ ਸਿਖਾਇਆ ਹੈ। ਪਰ ਦੁੱਖ ਹੁੰਦਾ ਹੈ ਕਿ ਜਦੋਂ ਪੰਜਾਬੀ ਭਾਸ਼ਾ ਦੀ ਬੁੱਕਲ ਵਿੱਚ ਜਨਮੇ ਇਨਸਾਨ ਆਪਣੀ ਬੋਲੀ ਛੱਡ ਕੇ ਹੋਰ ਭਾਸ਼ਾਵਾਂ ਬੋਲਣ ਨੂੰ ਤਰਜੀਹ ਦਿੰਦਾ ਹੈ। ਇਸ ਮਾੜੇ ਵਰਤਾਰੇ ਨੂੰ ਅਜਿਹੇ ਯਤਨ ਹੀ ਠੱਲ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰਪ੍ਰੀਤ ਬਹਿਣੀਵਾਲ ਦਾ 41 ਅੱਖਰੀ ਫੱਟੀ ਵੰਡਣ ਦਾ ਨਿਮਾਣਾ ਯਤਨ ਅਸਲ ਵਿੱਚ ਵੱਡਾ ਉਪਰਾਲਾ ਹੈ। ਜਿਸ ਨਾਲ ਇਹ ਬੋਲੀ ਹੋਰ ਵੀ ਪੈਂਠ ਬਣਾਵੇਗੀ। ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਉਹ ਨਿਰਸਵਾਰਥ ਇਸ ਸੇਵਾ ਕਾਰਜ ਨੂੰ ਲੈ ਕੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਅੱਜ ਅਸੀਂ ਪੰਜਾਬੀ ਸ਼ਬਦਾਂ ਦੀ ਮਰਿਯਾਦਾ ਭੁੱਲ ਗਏ ਹਾਂ। ਹੁਣ ਸ਼ੋਸ਼ਲ ਮੀਡੀਆ ਤੇ ਅਪਮਾਨਿਤ ਸ਼ਬਦ ਖੁੱਲ੍ਹੇਆਮ ਹੋ ਗਏ ਹਨ। ਜਿਸ ਨੂੰ ਠੱਲ੍ਹਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਡਾ: ਸਤਿੰਦਰ ਸਰਤਾਜ ਵਰਗੀ ਸੂਫੀ ਗਾਇਕੀ ਨੇ ਪੰਜਾਬੀ ਜੁਬਾਨ, ਇਸ ਦੀ ਮਿਠਾਸ ਅਤੇ ਡੂੰਘੇ ਅਰਥਾਂ ਨੂੰ ਸੰਭਾਲ ਕੇ ਰੱਖਿਆ ਹੈ। ਉਨ੍ਹਾਂ ਦੀ ਗਾਇਕੀ ਰਾਹੀਂ ਵੀ ਪੰਜਾਬੀ ਬੋਲੀ ਦਾ ਝੰਡਾ ਬੁਲੰਦ ਹੈ।

NO COMMENTS