*ਹਰਦੀਪ ਪੁਰੀ ਦਾ ਵੱਡਾ ਦਾਅਵਾ..! ਕੋਰੋਨਾ ਵੈਕਸੀਨ ਦੀ ਮੰਗ ਪੂਰੀ ਨਾ ਹੋਣ ਕਾਰਨ ਚੁੱਕਿਆ ਇਹ ਕਦਮ*

0
114

ਨਵੀਂ ਦਿੱਲੀ 12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਵਾਇਰਸ ਦੇ ਦਿਨ ਬ ਦਿਨ ਵਧ ਰਹੇ ਕੇਸਾਂ ਦਰਮਿਆਨ ਟੀਕਾਕਰਨ ਦੀ ਮੰਗ ਵੀ ਵਧ ਰਹੀ ਹੈ ਪਰ ਤ੍ਰਾਸਦੀ ਇਹ ਕਿ ਟੀਕਾਕਰਨ ਦੀ ਮੰਗ ਪੂਰੀ ਨਹੀਂ ਹੋ ਰਹੀ। ਕਈ ਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਘਾਟ ਹੋਣ ਕਾਰਨ ਲੋਕ ਇਸ ਦਾ ਲਾਭ ਨਹੀਂ ਲੈ ਪਾ ਰਹੇ।

ਇਸ ਲਈ ਕੇਂਦਰ ਨੇ ਹੁਣ ਵੈਕਸੀਨ ਦੀ ਕਮੀ ਪੂਰੀ ਕਰਨ ਲਈ ਦੋ ਵੈਕਸੀਨ ਨਿਰਮਾਤਾ ਸੀਰਮ ਇੰਸਟੀਟਿਊਟ ਆਫ ਇੰਡੀਆ ਤੇ ਭਾਰਤ ਬਾਇਓਟੈਕ ਨੂੰ ਵੈਕਸੀਨ ਬਣਾਉਣ ਲਈ ਨਵੇਂ ਆਰਡਰ ਦਿੱਤੇ ਹਨ।

ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਕਿਹਾ ਕਿ ਮਈ, ਜੂਨ ਤੇ ਜੁਲਾਈ ਲਈ ਦੋ ਵੈਕਸੀਨ ਨਿਰਮਾਤਾਵਾਂ ਨੂੰ ਐਂਡਵਾਂਸ ਆਰਡਰ ਦਿੱਤੇ ਜਾ ਚੁੱਕੇ ਹਨ ਤੇ ਇਸ ਲਈ ਪੇਮੈਂਟ ਵੀ ਕਰ ਦਿੱਤੀ ਗਈ ਹੈ।

ਹਰਦੀਪ ਪੁਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਵਿਡ-19 ਨਾਲ ਭਾਰਤ ਦੀ ਜੰਗ ਜਾਰੀ ਹੈ। ਹੁਣ ਤਕ 18 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮਈ, ਜੂਨ ਤੇ ਜੁਲਾਈ ਲਈ ਐਡਵਾਂਸ ‘ਚ ਦੋ ਵੈਕਸੀਨ ਨਿਰਮਾਤਾਵਾਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ।

ਵੈਕਸੀਨ ਦੇ ਆਰਡਰ ਦਾ ਵੇਰਵਾ ਦਿੰਦਿਆਂ ਪੁਰੀ ਨੇ ਕਿਹਾ ਕਿ ਸਰਕਾਰ ਨੇ ਸੀਰਮ ਇੰਸਟੀਟਿਊਟ ਤੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ‘ਚੋਂ 1176 ਕਰੋੜ ਰੁਪਏ 5.6 ਕਰੋੜ ਡੋਜ਼ ਖਰੀਦਣ ਲਈ ਦਿੱਤੇ ਹਨ। ਉਨ੍ਹਾਂ ਦੱਸਿਆ ਸਿਹਤ ਮੰਤਰਾਲੇ ਨੇ 1575 ਕਰੋੜ ਰੁਪਏ ਦੇ 22 ਅਪ੍ਰੈਲ ਨੂੰ 11 ਕਰੋੜ ਡੋਜ਼ ਤੇ 10 ਮਈ ਨੂੰ 10 ਕਰੋੜ ਡੋਜ਼ ਲਈ ਆਰਡਰ ਦਿੱਤਾ ਸੀ।

ਇਸੇ ਤਰ੍ਹਾਂ ਪੀਐਮ ਕੇਅਰਜ਼ ਫੰਡ ‘ਚੋਂ  216.83 ਕਰੋੜ ਰੁਪਏ ਦੀ ਇਕ ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ।  22 ਅਪ੍ਰੈਲ ਨੂੰ 866 ਕਰੋੜ ਰੁਪਏ ਦੀਆਂ 5 ਕਰੋੜ ਡੋਜ਼ ਤੇ 10 ਮਈ ਨੂੰ 315 ਕਰੋੜ ਰੁਪਏ ਦੀ ਦੋ ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਆਰਡਰ ਜੋ ਦਿੱਤੇ ਗਏ ਹਨ ਇਨ੍ਹਾਂ ਦੀ ਡਿਲੀਵਰੀ ਜੁਲਾਈ, 2021 ਤਕ ਹੋ ਜਾਵੇਗੀ।

ਹੁਣ ਤਕ ਦੇਸ਼ ‘ਚ 17,52,35,991 ਵੈਕਸੀਨੇਸ਼ਨ ਖੁਰਾਕ ਦਿੱਤੀਆਂ ਜਾ ਚੁੱਕੀ ਹੈ। ਦੱਸ ਦੇਈਏ ਕਿ ਪਹਿਲੀ ਮਈ ਤੋਂ 18 ਤੋਂ 45 ਸਾਲ ਵਾਲਿਆਂ ਦੇ ਵੀ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਪਰ ਕਈ ਸੂਬਿਆਂ ਕੋਲ ਵੈਕਸੀਨ ਦਾ ਸਟੌਕ ਘੱਟ ਹੋਣ ਕਾਰਨ ਮਕਸਦ ਪੂਰਾ ਨਹੀਂ ਹੋ ਰਿਹਾ।

NO COMMENTS