*ਹਫ਼ਤੇ ਅੰਦਰ ਦੂਜਾ ਅਫ਼ਸਰ ਸਸਪੈਂਡ, ਮੁਹਾਲੀ, ਰੋਪੜ ਤੇ ਪਠਾਨਕੋਟ ਦੀਆਂ ਖੱਡਾਂ ਦੀ ਹੋਏਗੀ ਨਿਸ਼ਾਨਦੇਹੀ*

0
126

ਚੰਡੀਗੜ੍ਹ 28,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ।ਨਜਾਇਜ਼ ਮਾਈਨਿੰਗ ਰੋਕਣ ਲਈ ਮਾਨ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਆਪ ਸਰਕਾਰ ਨੇ ਜਿਓਲੌਜਿਸਟ ਗਗਨ ਖਿਲਾਫ਼ ਐਕਸ਼ਨ ਲੈਂਦੇ ਹੋਏ ਉਸਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡਕੁਆਟਰ ਨਿਗਰਾਨ ਇੰਜੀਨੀਅਰ ਆਈ.ਬੀ ਹਲਕਾ ਪਟਿਆਲਾ ਵਿਖੇ ਹੋਏਗਾ।

ਸੂਤਰਾਂ ਅਨੁਸਾਰ ਮੁਅੱਤਲ ਮਾਈਨਿੰਗ ਅਫ਼ਸਰ ਗਗਨ ਪਿਛਲੀ ਸਰਕਾਰ ਵਿੱਚ ਕਾਂਗਰਸੀ ਮੰਤਰੀ ਦਾ ਕਰੀਬੀ ਸੀ। ਉਨ੍ਹਾਂ ਦੀ ਸੀਐਮ ਦਫ਼ਤਰ ਤੱਕ ਸਿੱਧੀ ਪਹੁੰਚ ਹੋਣ ਦੀਆਂ ਵੀ ਚਰਚਾਵਾਂ ਹਨ। ਪੰਜਾਬ ਵਿੱਚ ਭਾਵੇਂ ਸੀਐਮ ਬਦਲ ਗਿਆ ਹੋਵੇ ਪਰ ਮਾਈਨਿੰਗ ਅਫ਼ਸਰ ਦਾ ਦਬਦਬਾ ਕਾਇਮ ਰਿਹਾ। ਇਸ ਦੀ ਸ਼ਿਕਾਇਤ ਨਵੀਂ ਸਰਕਾਰ ਤੱਕ ਵੀ ਪਹੁੰਚ ਗਈ।ਮਾਨ ਸਰਕਾਰ ਨੇ ਇਸ ਅਫਸਰ ਖਿਲਾਫ ਕਾਰਵਾਈ ਕਰਨ ਨੂੰ ਮਿੰਟ ਨਾ ਲਾਇਆ ਅਤੇ ਭੂ-ਵਿਗਿਆਨੀ ਨੂੰ ਸਸਪੈਂਡ ਕਰ ਦਿੱਤਾ।

ਮਾਈਨਿੰਗ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ‘ਤੇ ਰੇਤ ਦੇ ਖੱਡਿਆਂ ‘ਚ ਕਈ ਅਧਿਕਾਰੀ ਅਤੇ ਆਗੂ ਫਸ ਸਕਦੇ ਹਨ। ਇੱਥੇ ਸਭ ਤੋਂ ਵੱਧ ਮਾਈਨਿੰਗ ਹੋਈ ਹੈ। ਸਰਕਾਰ ਨੂੰ ਸ਼ੱਕ ਹੈ ਕਿ ਦਰਿਆ ਵਿਚ ਬਿਨਾਂ ਮਨਜ਼ੂਰੀ ਤੋਂ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਜਿਸ ਸਬੰਧੀ ਸਰਕਾਰ ਨੇ ਉੱਥੋਂ ਦੇ ਡਿਪਟੀ ਕਮਿਸ਼ਨਰਾਂ ਤੋਂ ਵੇਰਵੇ ਵੀ ਲਏ ਸਨ। ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਾਰੀ ਜਾਂਚ ਪ੍ਰਕਿਰਿਆ ਦੀ ਅਗਵਾਈ ਕਰ ਰਹੇ ਹਨ।

ਭ੍ਰਿਸ਼ਟਾਚਾਰ ਖਿਲਾਫ ਟੋਲ ਫਰੀ ਨੰਬਰ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਜ਼ਾਇਜ ਮਾਈਨਿੰਗ ਵਿਰੁੱਧ ਵੀ ਐਕਸ਼ਨ ਵਿੱਚ ਆਈ ਹੈ।  ਸਰਕਾਰ ਨੇ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫਰੀ ਨੰਬਰ 1800 180 2422 ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ ਤੇ ਨਜਾਇਜ਼ ਮਾਈਨਿੰਗ ਖਿਲਾਫ਼ ਸ਼ਿਕਾਇਤ ਲਈ ਨੰਬਰ ਜਾਰੀ ਕੀਤਾ ਗਿਆ ਹੈ। ਟੋਲ ਫ੍ਰੀ ਨੰਬਰ 1800 180 2422 ਤੇ ਸ਼ਿਕਾਇਤ ਕਰੋ।

NO COMMENTS