ਹਥਿਨੀ ਤੇ ਉਸ ਦੇ ਬੱਚੇ ਦੀ ਇਹ ਵੀਡੀਓ ਖਿੱਚ ਰਹੀ ਲੋਕਾਂ ਦਾ ਧਿਆਨ, ਛੋਟੇ ਹਾਥੀ ਨੂੰ ਮਿਲੀ Z++ ਸਿਕਿਓਰਿਟੀ

0
87

ਨਵੀਂ ਦਿੱਲੀ 18 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤੀ ਜੰਗਲਾਤ ਸੇਵਾ ਦੇ ਇਕ ਅਧਿਕਾਰੀ ਵਲੋਂ ਸ਼ੇਅਰ ਕੀਤੀ ਗਈ ਇਕ ਬਹੁਤ ਹੀ ਪਿਆਰੀ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਹ ਵੀਡੀਓ ਇੱਕ ਹਾਥੀ ਦੇ ਛੋਟੇ ਬੱਚੇ ਅਤੇ ਇਸ ਦੀ ਮਾਂ ਦੀ ਹੈ। ਖਾਸ ਗੱਲ ਇਹ ਹੈ ਕਿ ਹਾਥੀ ਦੇ ਬੱਚੇ ਨੂੰ Z ++ ਸੁਰੱਖਿਆ ਦਿੱਤੀ ਗਈ ਹੈ।
ਲਗਭਗ 22 ਸੈਕਿੰਡ ਦੇ ਇਸ ਵੀਡੀਓ ਵਿੱਚ ਹਥਿਨੀ ਜੰਗਲ ਵਿੱਚ ਸੜਕ ਕਿਨਾਰੇ ਘਾਹ ਖਾ ਰਹੀ ਹੈ ਅਤੇ ਉਸ ਦਾ ਬੱਚਾ ਆਪਣੀ ਛੋਟੀ ਜਿਹੀ ਸੁੰਡ ਨਾਲ ਘਾਹ ਖਾਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਪ੍ਰਵੀਨ ਕਸਵਾਨ ਨਾਮਕ ਇੱਕ ਆਈਐਫਐਸ ਅਧਿਕਾਰੀ ਨੇ ਸਾਂਝਾ ਕੀਤਾ ਹੈ। ਆਪਣੇ ਇੱਕ ਟਵੀਟ ਵਿੱਚ, ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਇਹ ਹਾਥੀ ਦਾ ਬੱਚਾ ਇਸ ਵੇਲੇ Z++ ਸਿਕਿਓਰਿਟੀ ਵਿੱਚ ਹੈ।


ਇਕ ਹੋਰ ਟਵੀਟ ‘ਚ ਪ੍ਰਵੀਨ ਦਸਦੇ ਹਨ ਕਿ ਹਾਥੀ ਦਾ ਬੱਚਾ ਲੰਬੇ ਸਮੇਂ ਤੱਕ ਨਹੀਂ ਜਾਣਦਾ ਕਿ ਉਸ ਦੀ  ਸੁੰਡ ਦੀ ਵਰਤੋਂ ਕਿਵੇਂ ਕੀਤੀ ਜਾਵੇ। ਸਮੇਂ ਦੇ ਨਾਲ ਉਹ ਸੁੰਡ ਦਾ ਇਸਤੇਮਾਲ ਕਰਨਾ, ਇਸ ਮੱਲ ਪਾਣੀ ਪੀਣਾ ਸਿੱਖ ਜਾਂਦਾ ਹੈ। ਪ੍ਰਵੀਨ ਕਸਵਾਨ ਅਨੁਸਾਰ ਸੁੰਡ ਹਾਥੀਆਂ ਲਈ ਇੱਕ ਵਿਸ਼ੇਸ਼ ਸਾਧਨ ਹੈ। ਹਾਥੀ ਘਾਹ ਦੇ ਪੱਤਿਆਂ ਨੂੰ ਸੁੰਡ ਰਾਹੀਂ ਵੀ ਤੋੜ ਸਕਦੇ ਹਨ ਅਤੇ ਵੱਡੇ ਦਰੱਖਤ ਨੂੰ ਜੜ ਤੋਂ ਉਖਾੜ ਸਕਦੇ ਹਨ।

NO COMMENTS