*ਸੱਭਿਆਚਾਰ ਨਾਲ ਜੁੜੇ ਤਿਉਹਾਰਾਂ ਨੂੰ ਰਲਮਿਲ ਕੇ ਮਨਾਉਣਾ ਚਾਹੀਦਾ ਹੈ – ਮਾਨ*

0
16

ਫਗਵਾੜਾ 7 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਨੇਪਾਲੀ ਭਾਈਚਾਰੇ ਵਲੋਂ ਸਥਾਨਕ ਸੰਤੋਖਪੁਰਾ ਮੁਹੱਲਾ ਵਿਖੇ ਮਨਾਏ ਤੀਜ ਉਤਸਵ ਵਿਚ ਸ਼ਿਰਕਤ ਕੀਤੀ। ਉਹਨਾਂ ਦਾ ਨਿੱਘਾ ਸਵਾਗਤ ਦੇਵ ਬਹਾਦੁਰ ਰਸਾਲੀ, ਕ੍ਰਿਸ਼ਨ ਸ਼ਰਮਾ ਨੇਪਾਲੀ ਅਤੇ ਪੂਰਨ ਕੇਸੀ ਸਮੇਤ ਸਮੂਹ ਨੇਪਾਲੀ ਭਾਈਚਾਰੇ ਵਲੋਂ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਨੇ ਨੇਪਾਲੀ ਸੰਸਕ੍ਰਿਤੀ ਦਾ ਆਨੰਦ ਮਾਣਿਆ ਅਤੇ ਆਪਣੇ ਸੰਬੋਧਨ ਵਿਚ ਨੇਪਾਲੀ ਭੈਣਾਂ-ਭਰਾਵਾਂ ਨੂੰ ਤੀਜ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਤਿਉਹਾਰਾਂ ਨੂੰ ਇਸੇ ਤਰ੍ਹਾਂ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਨਸਾਨ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰੋਜੀ-ਰੋਟੀ ਕਮਾਉਣ ਚਲਿਆ ਜਾਵੇ ਪਰ ਆਪਣਾ ਵਿਰਸਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਕਿਉਂਕਿ ਇਹੋ ਆਪਣੀ ਪਛਾਣ ਹੁੰਦੀ ਹੈ। ਜਦੋਂ ਵੀ ਸਮਾਂ ਮਿਲੇ ਆਪਣੇ ਰੁਝੇਵਿਆਂ ਦੇ ਬਾਵਜੂਦ ਤੀਜ-ਤਿਉਹਾਰਾਂ ਦਾ ਆਨੰਦ ਜਰੂਰ ਮਾਣਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਅਖਿਲ ਭਾਰਤੀ-ਨੇਪਾਲੀ ਏਕਤਾ ਮੰਚ ਵਲੋਂ ਜੋਗਿੰਦਰ ਸਿੰਘ ਮਾਨ ਨੂੰ ਸਨਮਾਨਤ ਵੀ ਕੀਤਾ ਗਿਆ।

NO COMMENTS