ਸੰਸਥਾ ਵੱਲੋਂ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਲਈ ਕੀਤਾ ਗਿਆ ਇਹ ਕਾਰਜ ਸਲਾਘਾਯੋਗ: ਸਿਵਲ ਸਰਜਨ

0
26

ਬੁਢਲਾਡਾ 16, ਅਪ੍ਰੈਲ(ਅਮਨ ਮਹਿਤਾ): ਕਰੋਨਾ ਵਾਇਰਸ ਦੇ ਚਲਦਿਆ ਜਿੱਥੇ ਪਿਛਲੇ ਲਗਭਗ 25 ਦਿਨਾਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਰਫਿਊ ਅਤੇ ਲਾਕਡਾਊਨ ਕੀਤਾ ਹੋਇਆ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਪੈ ਰਿਹਾ ਹੈ. ਉੱਥੇ ਦੂਸਰੇ ਪਾਸੇ ਪੁਲਿਸ ਕਰਮਚਾਰੀ, ਸਿਹਤ ਕਰਮਚਾਰੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਲੋਕਾਂ ਲਈ ਦਿਨ ਰਾਤ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਇਸ ਨਾਮੁਰਾਦ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਅਤੇ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ. ਜਿਸ ਦੇ ਚਲਦਿਆ ਜਿੱਥੇ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਲੰਗਰ ਪਹੰੁਚਾ ਕੇ ਉਨ੍ਹਾਂ ਦਾ ਪੇਟ ਭਰ ਰਹੀਆ ਹਨ. ਇਸੇ ਤਰ੍ਹਾਂ ਸ਼ਹਿਰ ਦੀ ਨੇਕੀ ਫਾਊਡੇਸ਼ਨ ਵੱਲੋਂ ਪਿਛਲੇ ਦਿਨਾਂ ਤੋਂ ਜਿੱਥੇ ਲੋੜਵੰਦਾ ਅਤੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਦਰਜ਼ੀ ਯੂਨੀਅਨ ਦੇ ਸਹਿਯੋਗ ਨਾਲ ਆਪਣੀਆਂ ਡਿਊਟੀਆਂ ਕਰ ਰਹੇ ਅਧਿਕਾਰੀਆਂ ਅਤੇ ਮੁਲਾਜਮਾ ਲਈ ਪੀ ਪੀ ਈ ਕਿੱਟਾ ਤਿਆਰ ਕਰਵਾਇਆ ਗਈਆ ਹਨ. ਇਸ ਤੋਂ ਇਲਾਵਾ ਦਸਤਾਨੇ ਅਤੇ ਮਾਸਕ ਵੀ ਤਿਆਰ ਕਰਵਾਏ ਗਏ. ਸੰਸਥਾ ਦੇ ਮੈਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਲਗਭਗ 750 ਦੇ ਕਰੀਬ ਪੀ ਪੀ ਈ ਕਿੱਟਾ, 4000 ਮਾਸਕ ਅਤੇ 10000 ਦਸਤਾਨੇ ਤਿਆਰ ਕਰਵਾ ਕੇ ਅੱਜ ਸਿਹਤ ਵਿਭਾਗ ਦੇ ਸਿਵਲ ਸਰਜਨ ਮਾਨਸਾ, ਐਸ ਡੀ ਐਮ ਬੁਢਲਾਡਾ, ਡੀ ਐਸ ਪੀ ਬੁਢਲਾਡਾ ਨੂੰ ਦਿੱਤਾ ਗਿਆ ਤਾਂ ਜ਼ੋ ਇਹ ਸਮਾਨ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਲੋਕਾਂ ਦੀ ਸੁਰੱਖਿਆ ਕਰ ਰਹੇ ਮੁਲਾਜਮਾਂ ਤੱਕ ਪਹੁੰਚ ਸਕੇ. ਉਨ੍ਹਾਂ ਦੱਸਿਆਂ ਕਿ ਇਸ ਲਈ ਦਰਜ਼ੀ ਯੂਨੀਅਨ ਵੱਲੋਂ ਪੁਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਨਿਰਸਵਾਰਥ ਸੇਵਾ ਕੀਤੀ ਗਈ ਹੈ. ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕਰੋਨਾ ਵਾਇਰਸ ਦੇ ਇਤਿਆਤ ਵਜੋਂ ਇਹ ਸਮਾਨ ਤਿਆਰ ਕਰਵਾਉਣ ਤੋਂ ਪਹਿਲਾ ਸਾਰੀ ਜਗ੍ਹਾਂ ਸੈਨੀਟਾਇਜ ਕਰਕੇ ਅਤੇ ਸਮਾਨ ਤਿਆਰ ਹੋਣ ਤੋਂ ਬਾਅਦ ਸੈਨੀਟਾਇਜ਼ ਕਰਕੇ ਅਤੇ ਪੈਕ ਕਰਕੇ ਦਿੱਤਾ ਗਿਆ ਹੈ ਤਾਂ ਜੋ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਹੁਕਮਾ ਦੀ ਵੀ ਪਾਲਣਾ ਕੀਤੀ ਜਾਵੇ. ਇਸ ਮੋਕੇ ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਸਿਹਤ ਵਿਭਾਗ ਦੇ ਡਾਕਟਰਾ, ਨਰਸਾ ਅਤੇ ਹੋਰ ਮੈਡੀਕਲ ਸਟਾਫ ਵੱਲੋਂ ਦਿਨ ਰਾਤ ਆਪਣੀ ਡਿਊਟੀ ਕਰਕੇ ਲੋਕਾਂ ਦੀ ਸਿਹਤਯਾਬੀ ਲਈ ਇਸ ਮਹਾਮਾਰੀ ਨਾਲ ਲੜਿਆ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਨੇਕੀ ਫਾਊਡੇਸ਼ਨ ਵੱਲੋਂ ਜਿੱਥੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਸਿਹਤ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਲਈ ਵੀ ਇਹ ਕਿੱਟਾ ਅਤੇ ਸਮਾਨ ਤਿਆਰ ਕਰਵਾ ਕੇ ਇੱਕ ਸਲਾਘਾਯੋਗ ਕੰਮ ਕੀਤਾ ਹੈ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਉਨ੍ਹਾਂ ਨੇ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਉਸੇ ਤਰ੍ਹਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ, ਮਾਸਕ ਪਾ ਕੇ ਰੱਖਣ ਅਤੇ ਬਿਨ੍ਹਾਂ ਕਿਸੇ ਕੰਮ ਤੋਂ ਘਰਾਂ ਵਿੱਚੋਂ ਬਾਹਰ ਨਾ ਨਿਕਲਣ. ਉਨ੍ਹਾਂ ਸਿਹਤ ਵਿਭਾਗ, ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ. ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਆਏ ਕਰੋਨਾ ਦੇ ਪਾਜਟਿਵ ਮਰੀਜ਼ ਜਲਦ ਹੀ ਠੀਕ ਹੋ ਕੇ ਵਾਪਿਸ ਆਉਣਗੇ. ਇਸ ਮੌਕੇ ਐਸ ਡੀ ਐਮ ਬੁਢਲਾਡਾ ਅਦਿੱਤਿਆ ਡੇਚਲਵਾਲ,  ਡੀ ਐਮ ਪੀ ਜ਼ਸਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਸਾਥ ਦਿੰਦੇ ਰਹਿਣਗੇ ਤਾਂ ਜਲਦੀ ਹੀ ਇਸ ਮਹਾਮਾਰੀ ਦੀ ਕੜੀ ਨੂੰ ਤੋੜਕੇ ਆਮ ਵਾਂਗ ਜਿੰਦਗੀ ਜੀਵਾਗੇ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜੇ ਵੀ ਸਾਨੂੰ ਬਹੁਤ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ.  ਇਸ ਮੌਕੇ ਐੋਸ ਐਚ ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ, ਦਰਜ਼ੀ ਯੂਨੀਅਨ ਦੇ ਨੁਮਾਇੰਦੇ ਅਤੇ ਸੰਸਥਾ ਦੇ ਮੈਬਰ ਹਾਜ਼ਰ ਸਨ. 

NO COMMENTS