ਬੁਢਲਾਡਾ 2 ਅਗਸਤ (ਸਾਰਾ ਯਹਾਂ/ਅਮਨ ਮਹਿਤਾ)
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਇਸ ਵਾਰ ਪਾਣੀਆਂ ਦੀ ਮਹਾਨ ਸੇਵਾ ਚਾਲੂ ਹੈ। ਉਹਨਾਂ ਵਲੋਂ ਪਿਛਲੇ ਦਿਨੀਂ ਦਾਨੀ ਸੱਜਣ ਦੇ ਸਹਿਯੋਗ ਨਾਲ ਮੁੰਡਿਆਂ ਦੇ ਸਰਕਾਰੀ ਸਕੂਲ ਵਿੱਚ ਪਾਣੀ ਦੀ ਸਮਸਿਆ ਨੂੰ ਦੇਖਦੇ ਹੋਏ ਪਾਣੀ ਦੀ ਨਵੀਂ ਟੈਂਕੀ ਰੱਖੀ ਗਈ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਟੈਂਕੀ ਅਤੇ ਸਟੈਂਡ ਦੀ ਸੇਵਾ ਸ਼੍ਰੀ ਰਮੇਸ਼ ਗੋਇਲ ਵਲੋਂ ਆਪਣੇ ਪੋਤੇ ਹਿਆਂਸ ਸਪੁੱਤਰ ਨੀਰਜ਼ ਕੁਮਾਰ ਡਿਪਟੀ ਕਮਿਸ਼ਨਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੀਤੀ ਗਈ। ਉਹਨਾਂ ਦਸਿਆ ਕਿ ਬੱਚੇ ਦਾ ਜਨਮ ਦਿਨ ਮਨਾਉਣ ਦਾ ਇਹ ਬਹੁਤ ਸ਼ਲਾਘਾਯੋਗ ਢੰਗ ਹੈ। ਗਰਮੀ ਦੇ ਮੌਸਮ ਵਿੱਚ ਬੱਚੇ ਠੰਡਾ ਪਾਣੀ ਨਾ ਮਿਲਣ ਕਾਰਨ ਬੜੇ ਔਖੇ ਸਨ।ਸੰਸਥਾ ਅਤੇ ਸਕੂਲ ਪ੍ਰਿੰਸੀਪਲ ਵਲੋਂ ਰਮੇਸ਼ ਗੋਇਲ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਕੁਲਵਿੰਦਰ ਸਿੰਘ ਈ ਓ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਸੰਸਥਾ ਵਲੋਂ ਹੋਰ ਕਈ ਸਕੂਲਾਂ,ਬੱਸ ਸਟੈਂਡ, ਕਚਹਿਰੀ, ਹਸਪਤਾਲ ਆਦਿ ਵਿੱਚ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਦਾਨੀਆਂ ਵਲੋਂ ਰੁਜ਼ਾਨਾ ਪਾਣੀ ਦੀ ਸੇਵਾ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ। ਇੱਥੇ ਸੰਸਥਾ ਵਲੋਂ ਠੰਡਾ ਪਾਣੀ ਵੀ ਭੇਜਿਆ ਜਾਵੇਗਾ। ਟੈਂਕੀ ਰੱਖਣ ਮੌਕੇ ਉਪਰੋਕਤ ਤੋਂ ਇਲਾਵਾ ਰਮੇਸ਼ ਗੋਇਲ, ਉਹਨਾਂ ਦੀ ਪਤਨੀ ਕਮਲ ਰਾਣੀ, ਪ੍ਰਿੰਸੀਪਲ ਪ੍ਰਵੀਨ ਕੁਮਾਰ, ਮਾਸਟਰ ਰਵੀ ਕੁਮਾਰ, ਸੁਖਦਰਸ਼ਨ ਸਿੰਘ ਕੁਲਾਨਾ, ਬਲਦੇਵ ਖਾਨ, ਨੱਥਾ ਸਿੰਘ, ਮਹਿੰਦਰਪਾਲ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।