*ਸੰਸਥਾ ਵਲੋਂ ਬਿਰਧ ਬਾਣੀ ਪੋਥੀਆਂ ਅਤੇ ਵਾਧੂ ਧਾਰਮਿਕ ਲਿਟਰੇਚਰ ਨੂੰ ਨਥਵਾਨ ਲਿਜਾਇਆ ਗਿਆ*

0
54

ਬੁਢਲਾਡਾ 30 ਜੂਨ(ਸਾਰਾ ਯਹਾਂ/ਅਮਨ ਮਹਿਤਾ)

           ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਮੈਂਬਰ ਅੱਜ ਐਤਵਾਰ ਨੂੰ ਹਰ ਧਰਮ ਦਾ ਵਾਧੂ ਲਿਟਰੇਚਰ ਅਤੇ ਬਿਰਧ ਬਾਣੀ ਦੀਆਂ ਪੋਥੀਆਂ ਆਦਿ ਲੈਕੇ ਰਤੀਆ ਨੇੜੇ ਨਥਵਾਨ ਗੁਰਦੁਆਰਾ ਸਾਹਿਬ ਗਏ , ਜਿੱਥੇ ਇਹਨਾਂ ਨੂੰ ਗੁਰ ਮਰਿਯਾਦਾ ਅਨੁਸਾਰ ਅਗਨੀ ਭੇਟ ਕੀਤਾ ਜਾਂਦਾ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਹਰ ਧਰਮ ਦਾ ਸਤਿਕਾਰ ਕਰਦੀ ਹੈ। ਇਲਾਕਾ ਨਿਵਾਸੀ ਹਰ ਧਰਮ ਦਾ ਵਾਧੂ ਲਿਟਰੇਚਰ ਅਤੇ ਬਾਣੀ ਦੀਆਂ ਪੋਥੀਆਂ ਸੰਸਥਾ ਦੇ ਦਫਤਰ ਵਿਖੇ ਜਮਾਂ ਕਰਾ ਜਾਂਦੇ ਹਨ, ਜਿਨ੍ਹਾਂ ਨੂੰ ਇੱਕਠਾ ਹੋਣ ਤੇ ਗੁਰਦੁਆਰਾ ਸਾਹਿਬ ਨਥਵਾਨ ਲਿਜਾਇਆ ਜਾਂਦਾ ਹੈ।ਸੰਸਥਾ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਸਤਿਕਾਰ ਲਈ ਹਰ ਧਰਮ ਦਾ ਵਾਧੂ ਧਾਰਮਿਕ ਲਿਟਰੇਚਰ ਜਾਂ ਬਾਣੀ ਦੀਆਂ ਪੋਥੀਆਂ ਰੱਦੀ ਵਿੱਚ ਨਾ ਵੇਚੋ ਅਤੇ ਸੰਸਥਾ ਦੇ ਦਫਤਰ ਵਿਖੇ ਜਮਾਂ ਕਰਵਾਓ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਿਸਤਰੀ ਮਿੱਠੂ ਸਿੰਘ, ਨੱਥਾ ਸਿੰਘ, ਬਾਬਾ ਸਰੂਪ ਸਿੰਘ, ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ

NO COMMENTS