ਸੰਸਥਾ ਮੈਂਬਰ ਦੇ ਜਨਮਦਿਨ ਦੇ ਮੌਕੇ ਤੇ ਲਗਾਇਆ ਖੂਨਦਾਨ ਕੈਂਪ 60 ਨੌਜਵਾਨਾਂ ਨੇ ਕੀਤਾ ਖੂਨਦਾਨ

0
29

ਬੁਢਲਾਡਾ 18,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਡੇਸ਼ਨ ਵੱਲੋਂ ਹਰ ਮੈਂਬਰ ਦੇ ਜਨਮ ਦਿਨ ਦੇ ਮੌਕੇ ਤੇ ਖੂਨਦਾ ਕੈਂਪ ਲਾਉਣ ਦੇ ਫੈਸਲੇ ਅਧੀਨ ਅੱਜ ਸੰਸਥਾ ਦੇ ਮੈਂਬਰ ਦੇ ਜਨਮਦਿਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 60 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਤੇ ਬਲੱਡ ਬੈਂਕ ਮਾਨਸਾ ਦੀ ਟੀਮ ਦੇ ਸੁਨੈਨਾ ਮੰਗਲਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਨੇਕੀ ਫਾਊਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜ ਸਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਜਨਮਦਿਨ ਅਤੇ ਹੋਰ ਖ਼ੁਸ਼ੀ ਦੇ ਮੌਕੇ ਤੇ ਹਰ ਇੱਕ ਨੂੰ ਖ਼ੂਨਦਾਨ ਕੈਂਪ ਲਗਾ ਕੇ ਵੱਧ ਤੋਂ ਵੱਧ ਖੂਨਦਾਨ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਫਾਊਡੇਸ਼ਨ ਵੱਲੋਂ ਨਵੇ ਚੁਣੇ ਗਏ ਕੋਸਲਰਾਂ ਨੂੰ ਸੱਦਾ ਦਿੱਤਾ ਗਿਆ ਉੱਥੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ ਜਿਸ ਵਿੱਚ ਨਵੇ ਚੁਣੇ ਕੌਂਸਲਰ ਰਾਣੀ ਸ਼ਰਮਾਂ, ਪ੍ਰੇਮ ਗਰਗ, ਸੁਖਵਿੰਦਰ ਕੌਰ ਸੁੱਖੀ, ਹਰਵਿੰਦਰਦੀਪ ਸਿੰਘ ਸਵੀਟੀ, ਰਾਜਿੰਦਰ ਸੈਣੀ ਝੰਡਾ, ਕੁਸ ਸ਼ਰਮਾ, ਕੰਚਨ ਮਦਾਨ, ਤਰਜੀਤ ਸਿੰਘ ਚਹਿਲ, ਸੁੱਖਪਾਲ ਸਿੰਘ, ਤਾਰੀ ਫੌਜੀ, ਸੁਖਦੀਪ ਸਿੰਘ,  ਡਾ ਜਗਨਨਾਥ ਸਮੇਤ ਮਾਤਾ ਕੱਲਰਾ ਵਾਲੀ ਮੰਦਿਰ ਕਮੇਟੀ, ਨੇਕੀ ਫਾਊਡੇਸ਼ਨ ਅਤੇ ਬਲੱਡ ਬੈਂਕ ਮਾਨਸਾ ਦੀ ਟੀਮ ਹਾਜ਼ਰ ਸਨ। 

NO COMMENTS