ਮਾਨਸਾ 4 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ) ) ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਲਗਾਏ ਗਏ ਦਿਨਰਾਤ ਦੇ ਮੋਰਚੇ ਦੇ 22ਵੇਂ ਦਿਨ ਇਸ ਸੰਘਰਸ਼ ਵਿੱਚ ਸ਼ਾਮਿਲ ਧਿਰਾਂ ਦੀ ਸ਼ਾਮ 7 ਵਜੇ ਤੋਂ ਬਾਅਦ ਦੇਰ ਤੱਕ ਇੱਕਤਰਤਾ ਹੋਈ.
ਸੰਬੋਧਨ ਕਰਦਿਆਂ ਆਗੂਆਂ ਨੇ ਆਪਣੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਬੀ.ਜੇ.ਪੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਨਾਗਰਿਕਤਾ ਦਾ ਆਧਾਰ ਧਰਮ ਨੂੰ ਬਣਾਇਆ ਜਾ ਰਿਹਾ ਹੈ. ਉਨ੍ਹਾਂ ਨੇ ਕਿਹਾ 1955 ਵਿੱਚ ਬਣੇ ਨਾਗਰਿਕਤਾ ਸੋਧ ਨੂੰ ਅਤੇ 2003 ਵਿੱਚ ਹੋਈ ਸੋਧ ਮੁਤਾਬਕ ਕਿਤੇ ਵੀ ਧਰਮ ਦਾ ਜ਼ਿਕਰ ਨਹੀਂ ਸੀ ਪਰ ਮੌਜੂਦਾ ਕਾਨੂੰਨ ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਵਿਅਕਤੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰਦਾ ਹੈ. ਕਿਸੇ ਵਿਸ਼ੇਸ਼ ਵਰਗ ਨੂੰ ਨਿਸ਼ਾਨਾ ਬਣਾਉਣਾ ਸੰਵਿਧਾਨ ਵਿਚਲੇ ਧਰਮ ਨਿਰਪੱਖ ਅਤੇ ਜਮਹੂਰੀਅਤ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗਦਾ ਹੈ.
ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਅਬਾਨੀਆਂ^ਅਡਾਨੀਆਂ ਦੀ ਪਹਿਰੇਦਾਰ ਬੀ.ਜੇ.ਪੀ ਜਨਤਾ ਤੋਂ ਵੋਟ ਲੈਕੇ ਸੱਤਾ ਵਿੱਚ ਆਕੇ ਹੁਣ ਜਨਤਾ ਨੂੰ ਹੀ ਸਵਾਲ ਕਰ ਰਹੀ ਹੈ ਕਿ ਉਹ ਇਸ ਦੇਸ਼ ਦੇ ਵਸਨੀਕ ਹਨ ਜਾ ਨਹੀਂ< ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ ਅਤੇ ਪਾਸਪੋਰਟ ਆਦਿ ਕਾਨੂੰਨੀ ਦਸਤਾਵੇਜ਼ਾਂ ਨੂੰ ਸਬੂਤ ਮੰਨਣ ਦੀ ਬਜਾਏ ਗ੍ਰਹਿ ਮੰਤਰੀ ਮੁਤਾਬਕ ਜਨਮ ਸੰਬੰਧੀ ਕਾਗਜ਼ਾਤ ਅਤੇ ਜਾਇਦਾਦ ਦੀ ਮਾਲਕੀ ਵਾਲੇ ਨੂੰ ਹੀ ਦੇਸ਼ ਦਾ ਨਾਗਰਿਕ ਮੰਨਿਆ ਜਾਵੇਗਾ ਅਤੇ ਮੁਸਲਿਮ ਵਰਗ ਲਈ ਕੋਈ ਵੀ ਰਿਆਇਤ ਨਹੀਂ ਹੋਵੇਗੀ. ਉਨ੍ਹਾਂ ਕਿਹਾ ਕਿ ਜਿਸ ਦੇਸ਼ ਅੰਦਰ ਬਹੁਗਿਣਤੀ ਪੜ੍ਹਾਈ ਤੋਂ ਵਾਂਝੇ ਲੋਕ ਮੁਢਲੇ ਕਾਗਜ਼ਾਂ ਤੋਂ ਹੀ ਸੱਖਣੇ ਨਹੀਂ ਸਗੋਂ ਸਾਲਾਂ ਬੱਧੀ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਮਜ਼ਬੂਰ ਹਨ, ਉਹ ਆਪਣੀ ਕਦੇ ਵੀ ਨਾਗਰਿਕਤਾ ਸਿੱਧ ਨਹੀਂ ਕਰ ਸਕਣਗੇ. ਦੇਸ਼ ਅੰਦਰਲੇ ਬੇ^ਜ਼ਮੀਨੇ ਦਲਿਤ ਤੇ ਹੋਰ ਲਾਲ^ਲਕੀਰ ਅੰਦਰ ਵੱਸ ਰਹੇ ਲੋਕ, ਜਿਨ੍ਹਾਂ ਕੋਲ ਜਾਇਦਾਦ ਦਾ ਹੋਰ ਸਬੂਤ ਨਹੀਂ ਹੋਵੇਗਾ, ਉਹ ਕਿਹੜਾ ਦਸਤਾਵੇਜ਼ ਪੇਸ਼ ਕਰਨਗੇ< ਉਨ੍ਹਾਂ ਅੱਗੇ ਕਿਹਾ ਕਿ ਬੀ.ਜੇ.ਪੀ ਦੇ ਲਿਆਂਦੇ ਜਾ ਰਹੇ ਲੋਕਮਾਰੂ ਐਨ.ਆਰ.ਸੀ, ਐਨ.ਪੀ.ਆਰ, ਸੀ.ਏ.ਏ ਕਾਨੂੰਨ ਨਾਲ ਦੇਸ਼ ਅੰਦਰ ਅਰਾਜਕਤਾ ਫੈਲੇਗੀ. ਉਨ੍ਹਾਂ ਕਿਹਾ ਕਿ ਆਸਾਮ ਤੋਂ ਬਾਅਦ ਪੂਰੇ ਭਾਰਤ ਵਿੱਚ ਆਪਣੀ ਨਾਗਰਿਕਤਾ ਗਵਾ ਚੁੱਕੇ ਲੋਕਾਂ ਲਈ ਡਿਟੈਂਸ਼ਨ ਕੈਂਪ ਉਸਾਰੇ ਜਾ ਰਹੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਪੀੜ੍ਹਤ ਲੋਕਾਂ ਨੂੰ ਇਸ ਖੁੱਲ੍ਹੀ ਜੇਲ੍ਹ ਵਿੱਚ ਸੁੱਟਣ ਲਈ ਸਰਕਾਰ ਆਪਣੀ ਤਿਆਰੀ ਕਰ ਰਹੀ ਹੈ ਜਿਸ ਦਾ ਜਵਾਬ ਧਰਮ ਨਿਰਪੱਖ ਜਮਹੂਰੀ ਲੋਕ ਆਪਸੀ ਏਕਤਾ ਰਾਹੀਂ ਇੱਕਜੁੱਟਤਾ ਨਾਲ ਦੇਣਗੇ. ਅੱਜ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਦੇ ਮੌਕੇ ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਮਾਨਸਾ ਵਿਖੇ ਔਰਤਾਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਔਰਤਾਂ ਨੂੰ ਲਾਮਬੰਦ ਕਰਨ ਲਈ ਜਸਵੀਰ ਕੌਰ ਨੱਤ ਵੱਲੋਂ ਪਿੰਡ ਕੋਟ ਧਰਮੂ, ਭੰਮੇ ਖੁਰਦ ਅਤੇ ਝੁਨੀਰ ਵਿੱਚ ਔਰਤ ਲਾਮਬੰਦੀ ਲਈ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜੋ ਰੈਲੀਆਂ ਦਾ ਰੂਪ ਧਾਰਣ ਕਰ ਗਈਆਂ. ਇਸੇ ਤਰ੍ਹਾਂ ਕ੍ਰਿਸ਼ਨ ਚੌਹਾਨ ਅਤੇ ਸੁਖਦੇਵ ਪੰਧੇਰ ਵੱਲੋਂ ਔਰਤਾਂ ਦੀ ਲਾਮਬੰਦੀ ਲਈ ਪਿੰਡ ਉੱਭਾ ਵਿੱਚ ਲਾਮਬੰਦੀ ਰੈਲੀ ਕੀਤੀ ਗਈ. ਇਸੇ ਤਰ੍ਹਾਂ ਮਾਨਸਾ ਸ਼ਹਿਰ ਵਿੱਚ ਨਰਿੱਦਰ ਕੌਰ ਬੁਰਜ ਹਮੀਰਾ ਵੱਲੋਂ ਮਾਨਸਾ ਸ਼ਹਿਰ ਵਿੱਚ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ. ਇਸ ਸਮੇਂ ਇਸ ਇਕੱਤਰਤਾ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਆਗੂ ਧੰਨਾ ਮੱਲ ਗੋਇਲ, ਭਗਵੰਤ ਸਿੰਘ ਸਮਾਓਂ ਮਜ਼ਦੂਰ ਮੁੱਕਤੀ ਮੋਰਚਾ ਪੰਜਾਬ, ਦਰਸ਼ਨ ਸਿੰਘ ਬੁਰਜ ਰਾਠੀ ਬਹੁਜਨ ਸਮਾਜ ਪਾਰਟੀ, ਹੰਸਰਾਜ ਮੋਫਰ ਮੁਸਲਿਮ ਫਰੰਟ ਪੰਜਾਬ, ਜਸਵੰਤ ਸਿੰਘ ਬਹੁਜਨ ਕਰਾਂਤੀ ਮੋਰਚਾ, ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਨੈਸ਼ਨਲ ਕੌਂਸਲਰ ਪ੍ਰਗਤੀਸ਼ੀਲ ਇਸਤਰੀ ਸਭਾ ਜਸਵੀਰ ਕੌਰ ਨੱਤ, ਕ੍ਰਿਸ਼ਨ ਚੌਹਾਨ, ਰੇਖਾ ਸ਼ਰਮਾ ਸੀ.ਪੀ.ਆਈ, ਰਾਜਿੰਦਰ ਸਿੰਘ ਜਵਾਹਰਕੇ ਸ਼ੋ੍ਰਮਣੀ ਅਕਾਲੀ ਦਲ ਅ੍ਰੰਮਿਤਸਰ, ਆਤਮਾ ਸਿੰਘ ਪਮਾਰ ਬੀਐਸਪੀ, ਭੁਪਿੰਦਰ ਸਿੰਘ ਬੱਪੀਆਣਾ ਕੁੱਲ ਹਿੰਦ ਕਿਸਾਨ ਸਭਾ, ਛੱਜੂ ਰਾਮ ਰਿਸ਼ੀ, ਮੇਜ਼ਰ ਦੂਲੋਵਾਲ ਮਜ਼ਹੂਰੀ ਕਿਸਾਨ ਸਭਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਭੀਮ ਭੁਪਾਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਸੁਖਚਰਨ ਦਾਨੇਵਾਲੀਆ, ਸੁਖਦੇਵ ਖੋਖਰ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਮਾਨਸ਼ਾਹੀਆ, ਮੋਲਵੀ ਫੁਲਕਾਨ ਬੀਰੋਕੇ, ਸੋਨੀ ਸਮਾਓਂ, ਸੁਨੀਤਾ ਇਸਤਰੀ ਸਭਾ ਪੰਜਾਬ, ਕੌਰ ਸਿੰਘ ਅਕਲੀਆ, ਮਾਸਟਰ ਕ੍ਰਿਸ਼ਨ ਜੋਗਾ, ਡਾਕਟਰ ਰਮਜਾਨ ਮਹੁੰਮਦ ਬੁਢਲਾਡਾ ਅਤੇ ਅਵਤਾਰ ਮੰਡਾਲੀ ਨੇ ਵੀ ਸੰਬੋਧਨ ਕੀਤਾ.