ਮਾਨਸਾ, 12 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ) : ਬਾਗ ਦਿੱਲੀ ਦੀ ਤਰਂ ਤੇ ਮਾਨਸਾ ਵਿੱਚ ਚੰਲ ਰਿਹਾ ਧਰਨਾ ਅੱਜ ਇੱਕ ਮਹੀਨਾ ਪੂਰਾ ਕਰ ਗਿਆ ਹੈ। ਅੱਜ ਵੱਖ_ਵੱਖ ਸੰਗਠਨਾਂ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ±ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਾਮਰਾਜੀ ਇ±ਾਰੇ ਤੇ ਫਾਇਨਾਸ ਕੈਪੀਟਲ ਵੱਲੋਂ ਬੈਕਿੰਗ ਸੈਕਟਰ ਤੇ ਕੀਤੇ ਜਾ ਰਹੇ ਹਮਲੇ ਦੀ ਨਿਖੇਧੀ ਕੀਤੀ ਅਤੇ ਪੰਜਾਬ ਪੁਲਿਸ ਵੱਲੋਂ ਪਿੰਡਾਂ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਮੈਡੀਕਲਾਂ ਪ੍ਰੈਕਟ±ੀਨਰਾਂ, ਪੇਂਡੂ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਵੇਰਵੇ ਇਕੱਤਰ ਕਰਨ ਦਾ ਵਿਰੋਧ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਲੋਕਾਂ ਤੇ ਜਬਰੀ ਠੋਕੇ ਜਾ ਰਹੇ ਕਾਲੇ ਕਾਨੂੰਨਾਂ ਦਾ ਹੀ ਹਿੱਸਾ ਹੈ। ਇਸ ਨੂੰ ਫੌਰੀ ਬੰਦ ਕੀਤੇਜਾਣ ਦੀ ਮੰਗ ਕੀਤੀ ਹੈ। ਆਗੂਆਂ ਵੱਲੋਂ 23 ਮਾਰਚ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਸਰਗਰਮੀਆਂ ਤੇਜ ਕਰਨ ਦੀ ਅਪੀਲ ਵੀ ਕੀਤੀ ਗਈ। ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਮੈਡੀਕਲ ਪ੍ਰੈਕਟੀ±ਨਰ ਐਸੋਸੀਏ±ਨ ਦੇ ਪ੍ਰਧਾਨ ਧੰਨਾ ਮੱਲ ਗੋਇਲ, ਸੀ.ਪੀ.ਆਈ.(ਮ.ਲ.) ਲਿਬਰੇ±ਨ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਨਛੱਤਰ ਸਿੰਘ ਖੀਵਾ, ਪ੍ਰਗਤੀ±ੀਲ ਇਸਤਰੀ ਸਭਾ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਮੁਸਲਿਮ ਫਰੰਟ ਵੰਲੋਂ ਹੰਸ ਰਾਜ ਮੋਗ਼ਰ, ਸੀ.ਪੀ.ਆਈ. ਦੇ ਕ੍ਰਿ±ਨ ਚੌਹਾਨ, ਕਾਕਾ ਸਿੰਘ, ਆਤਮਾ ਸਿੰਘ ਪੁਮਾਰ, ਕਾਮਰੇਡ ਕ੍ਰਿਪਾਲ ਸਿੰਘ ਬੀਰ ਅਤੇ ਸੁਖਚਰਨ ਦਾਨੇਵਾਲੀਆਂ ਨੇ ਸੰਬੋਧਨ ਕੀਤਾ