ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ ਅੱਜ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ

0
21

ਮਾਨਸਾ 20 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ ਅੱਜ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ. ਅੱਜ ਸੰਵਿਧਾਨ ਬਚਾਓ ਮੰਚ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕਰੋਨਾ ਵਾਇਰਸ ਕਾਰਣ ਵਰਲਡ ਹੈਲਥ ਆਰਗੇਨਾਈਜੇਸ਼ਨ, ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਨੂੰ ਵੇਖਦੇ ਹੋਏ ਮੋਰਚੇ ਨੂੰ ਸੀਮਿਤ ਕੀਤਾ ਜਾਂਦਾ ਹੈ  ਅਤੇ ਇਸ ਮੋਰਚੇ ਵੱਲੋਂ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਖਿਲਾਫ ਲਗਾਏ ਗਏ ਦਿਨਰਾਤ ਦੇ ਮੋਰਚੇ ਨੂੰ 31 ਮਾਰਚ ਤੱਕ 5 ਮੈਂਬਰਾਂ ਦੀ ਗਿਣਤੀ ਤੱਕ ਸੀਮਿਤ ਕਰ ਦਿੱਤਾ ਗਿਆ ਹੈ. ਆਮ ਲੋਕਾਂ ਨੂੰ ਇਸ ਮੋਰਚੇ ਵੱਲੋਂ ਆਪਣੇ ਇਸ ਸੰਘਰਸ਼ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਨਹੀਂ ਬੁਲਾਇਆ ਜਾਵੇਗਾ ਅਤੇ ਇਹ ਦਿਨਰਾਤ ਦਾ ਮੋਰਚਾ ਸਿਰਫ 5 ਮੈਂਬਰਾਂ ਦੇ ਆਧਾਰ *ਤੇ ਚਲਦਾ ਰੱਖਿਆ ਜਾਵੇਗਾ. ਇਸਤੋਂ ਇਲਾਵਾ ਸੰਵਿਧਾਨ ਬਚਾਓ ਮੰਚ ਵਿੱਚ ਸ਼ਾਮਲ ਧਿਰਾਂ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਉਹ ਸੰਵਿਧਾਨ ਬਚਾਓ ਮੰਚ ਦੇ ਬੈਨਰ ਹੇਠ ਆਪਣੀਆਂ ਛੋਟੀਆਂ ਛੋਟੀਆਂ ਟੀਮਾਂ ਬਣਾ ਕੇ ਕਰੋਨਾ ਵਾਇਰਸ ਦੇ ਡਰ ਦਿਖਾ ਕੇ ਕੀਤੀ ਜਾ ਰਹੀ ਕਾਲਾ ਬਾਜ਼ਾਰੀ ਨੂੰ ਕੰਟਰੋਲ ਕਰਨ ਲਈ ਸਬਜ਼ੀ ਮੰਡੀਆਂ ਅਤੇ ਦੁਕਾਨਾਂ *ਤੇ ਨਿਗਾਹ ਰੱਖਣਗੇ. ਇਸਤੋਂ ਇਲਾਵਾ ਸੰਵਿਧਾਨ ਬਚਾਓ ਮੰਚ ਦੇ ਮੈਂਬਰ ਕਰੋਨਾ ਵਾੲਰਸ ਨੂੰ ਠੀਕ ਕਰਨ ਲਈ ਬਣਾਏ ਗਏ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਉੱਥੋਂ ਦੇ ਇੰਤਜ਼ਾਮਾਤ *ਤੇ ਨਜ਼ਰ ਰੱਖਣਗੇ. ਇਸਤੋਂ ਇਲਾਵਾ ਸੰਵਿਧਾਨ ਬਚਾਓ ਮੰਚ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਵੱਡੀ ਮਹਾਂਮਾਰੀ ਸਮੇਂ ਖਾਲੀ ਥਾਲੀਆਂ ਖੜਕਾਉਣ ਵਰਗੀਆਂ ਫਾਲਤੂ ਕਿਸਮ ਦੀਆਂ ਸਲਾਹਾਂ ਦੀ ਥਾਂ ਮੁਸੀਬਤ ਦੀ ਘੜੀ ਸਮੇਂ ਲੋਕਾਂ ਨੂੰ ਮੁਫਤ ਇਲਾਜ, ਹਸਪਤਾਲਾਂ ਨੂੰ ਲੋੜੀਂਦਾ ਸਮਾਨ ਅਤੇ ਕਾਰੋਬਾਰ ਬੰਦ ਹੋਣ ਕਾਰਣ ਗਰੀਬ ਪਰਿਵਾਰਾਂ ਨੂੰ ਰਾਸ਼ਨ ਅਤੇ ਆਰਥਿਕ ਪੈਕੇਜ ਦੇਵੇ. ਇਸਤੋਂ ਇਲਾਵਾ ਜੋ ਵੀ ਲੋਕ ਇਸ ਵਾਇਰਸ ਦੇ ਫੈਲਣ ਕਾਰਣ ਬੇਰੋਜ਼ਗਾਰ ਹੋਏ ਹਨ, ਉਨ੍ਹਾਂ ਨੂੰ ਮਾਸਿਕ ਤਨਖਾਹ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾਵੇ. ਇੰਨ੍ਹਾਂ ਮੰਗਾਂ ਨੂੰ ਲੈ ਕੇ ਸੰਵਿਧਾਨ ਬਚਾਓ ਮੰਚ ਦੇ ਆਗੂ ਕੱਲ੍ਹ 21 ਮਾਰਚ ਨੂੰ ਜਿਲ੍ਹਾ ਪ੍ਰਸ਼ਸਾਨ ਨੂੰ ਮੰਗ ਪੱਤਰ ਵੀ ਦੇਣਗੇ. ਇਹ ਵੀ ਮੰਗ ਕੀਤੀ ਕਿ ਐਮਰਜੈਂਸੀ ਦੇ ਅਜਿਹੇ ਹਾਲਾਤ ਵਿੱਚ ਐਨਪੀਆਰ ਜਨਗਣਨਾਂ ਦਾ ਕੰਮ ਤੁਰੰਤ ਬੰਦ ਕੀਤਾ ਜਾਵੇ.

                ਇਸ ਮੀਟਿੰਗ ਵਿੱਚ ਰੁਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ, ਰਾਜਵਿੰਦਰ ਸਿੰਘ ਰਾਣਾ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਕ੍ਰਿਸ਼ਨ ਚੌਹਾਨ ਸੀਪੀਆਈ, ਗੁਰਸੇਵਕ ਸਿੰਘ ਜਵਾਹਰਕੇ ਅਕਾਲੀ ਦਲ (ਮਾਨ), ਐਚ.ਆਰ. ਮੋਫਰ ਮੁਸਲਿਮ ਫਰੰਟ ਪੰਜਾਬ, ਡਾ. ਧੰਨਾ ਮੱਲ ਗੋਇਲ, ਮੇਜਰ ਸਿੰਘ ਦੂਲੋਵਾਲ, ਆਤਮਾ ਸਿੰਘ ਪਮਾਰ, ਦਰਸ਼ਨ ਸਿੰਘ ਫਫੜੇ, ਕਰਨੈਲ ਸਿੰਘ ਅਤੇ ਭਗਵੰਤ ਸਿੰਘ ਸਮਾਓਂ ਆਦਿ ਹਾਜ਼ਰ ਸਨ.

NO COMMENTS