ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ 31ਵੇਂ ਦਿਨ ਵੀ ਜਾਰੀ, ਪ੍ਰੋਜੈਕਟਰਾਂ ਰਾਹੀਂ ਫਿਲਮਾਂ ਦਿਖਾ ਕੇ ਲੋਕਾਂ ਨੂੰ ਚੇਤੰਨ ਕਰਨ ਦੀ ਮੁਹਿੰਮ ਦੀ ਸ਼ੁਰੂਆਤ 14 ਮਾਰਚ ਤੋਂ ਕੀਤੀ ਜਾ ਰਹੀ ਹੈ।

0
24

ਮਾਨਸਾ 13 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ 31ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦਾ ਫਿਰਕੂ ਕਾਨੂੰਨ ਸੀ.ਏ.ਏ, ਐਨ.ਆਰ.ਸੀ. ਅਤੇ ਐਨ.ਪੀ.ਆਰ. ਨੂੰ ਵਾਪਿਸ ਕਰਾ ਕੇ ਹੀ ਇਸ ਮੋਰਚੇ ਵਿੱਚ ਸ਼ਾਮਿਲ ਧਿਰਾਂ ਇਹ ਮੋਰਚਾ ਵਾਪਿਸ ਲੈਣਗੀਆਂ। ਜਿਨ੍ਹਾਂ ਚਿਰ ਸਮਾਂ ਦੇਸ਼ ਦੀ ਫਿਰਕੂ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ, ਇਸ ਕਾਨੂੰਨ ਦੀ ਵਾਪਸੀ ਲਈ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਵਿੱਚ ਫਿਰਕੂ ਦੰਗੇ ਕਰਵਾ ਕੇ ਇਸ ਅੰਦੋਲਨ ਨੂੰ ਫੇਲ ਕਰਨ ਦਾ ਆਖ਼ਰੀ ਹੱਥ-ਕੰਡਾ ਵਰਤ ਚੁੱਕੀ ਹੈ। ਪਰ ਦੇਸ਼ਵਾਸੀ ਮੋਦੀ ਸਰਕਾਰ ਦੀ ਉਸ ਨੀਅਤ ਨੂੰ ਸਮਝ ਚੁੱਕੇ ਸਨ, ਜਿਸ ਨੀਅਤ ਨਾਲ ਦਿੱਲੀ ਵਿੱਚ ਦੰਗੇ ਕਰਵਾਏ ਸਨ। ਇਨ੍ਹਾਂ ਫਿਰਕੂ ਦੰਗਿਆਂ ਤੋਂ ਬਾਅਦ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਕਾਨੂੰਨ ਵਾਪਸੀ ਲਈ ਦੇਸ਼ ਵਿੱਚ ਸੰਘਰਸ਼ ਹੋਰ ਤੇਜ਼ ਹੋ ਗਿਆ ਹੈ। ਕਿਉਂਕਿ ਦੇਸ਼ਵਾਸੀ ਚਾਹੁੰਦੇ ਹਨ ਕਿ ਜਿੱਥੇ ਇਹ ਫਿਰਕੂ ਕਾਨੂੰਨ ਵਾਪਿਸ ਹੋਣ ਉੱਥੇ ਮੋਦੀ ਸਰਕਾਰ ਤੋਂ ਵੀ ਦੇਸ਼ਵਾਸੀਆਂ ਨੂੰ ਛੇਤੀ ਛੁਟਕਾਰਾ ਮਿਲੇ। ਅੱਜ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ, ਐੱਚ.ਆਰ. ਮੋਫਰ, ਪ੍ਰਧਾਨ ਮੁਸਲਿਮ ਫਰੰਟ ਪੰਜਾਬ ਅਤੇ ਸੀ.ਪੀ.ਆਈ. (ਐਮ.ਐੱਲ) ਦੇ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਵਿੱਚ ਅਰਥਵਿਵਸਥਾ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਭਾਰਤੀ ਰੁਪਇਆ ਰੋਜਾਨਾ ਆਪਣੀ ਕੀਮਤ ਦੇ ਹੇਠਲੇ ਤੋਂ ਹੇਠਲੇ ਪੱਧਰ ਤੇ ਜਾ ਰਿਹਾ ਹੈ। ਪਰ ਦੇਸ਼ ਦੀ ਫਿਰਕੂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਇਸ ਸਮੇਂ ਮੋਰਚੇ ਨੂੰ ਸੰਬੋਧਨ ਕਰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਕੱਲ੍ਹ ਤੋਂ ਸੰਵਿਧਾਨ ਬਚਾਓ ਮੰਚ ਵੱਲੋਂ ਸ਼ੋਸ਼ਲ ਮੀਡੀਆ ਅਤੇ ਪ੍ਰੋਜੈਕਟਰਾਂ ਰਾਹੀਂ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਸੰਬੰਧੀ, ਪੰਜਾਬ ਦੀਆਂ ਸਮਾਜਿਕ ਬੁਰਾਈਆਂ ਅਤੇ ਰਾਜਨੀਤਿਕ ਚੇਤਨਾ ਲਈ ਪਿੰਡ-ਪਿੰਡ ਅਤੇ ਵਾਰਡ-ਵਾਰਡ ਜਾ ਕੇ ਪ੍ਰੋਜੈਕਟਰਾਂ ਰਾਹੀਂ ਉਕਤ ਵਿਸ਼ਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਸੰਦੇਸ਼ਾਂ ਨੂੰ ਹਰ ਘਰ ਪਹੁੰਚਾਉਣ ਦੀ ਸ਼ੁਰੂਆਤ ਸ਼ਾਮ 7 ਵਜੇ ਤੋਂ ਮਿਤੀ 14/03/2020 ਤੋਂ ਕੀਤੀ ਜਾਵੇਗੀ।
ਅੱਜ ਦੇ ਇਸ ਮੋਰਚੇ ਵਿੱਚ ਕਰਨੈਲ ਸਿੰਘ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕ੍ਰਿਸ਼ਨ ਸਿੰਘ ਬੀਰ, ਕਾਕਾ ਸਿੰਘ, ਸੁਖਚਰਨ ਦਾਨੇਵਾਲੀਆਂ, ਹਰਜਿੰਦਰ ਮਾਨਸ਼ਾਹੀਆਂ, ਬਲਵੀਰ ਸਿੰਘ ਮਾਨ, ਇਕਬਾਲ ਸਿੰਘ, ਮਨਪ੍ਰੀਤ ਸਿੰਘ, ਅਵਤਾਰ ਸਿੰਘ ਮੰਢਾਲੀ, ਬੋਹੜ ਬਾਬਾ ਨਛੱਤਰ ਸਿੰਘ ਖੀਵਾ, ਭੋਲਾ ਸਿੰਘ ਫੌਜੀ, ਕੌਰ ਸਿੰਘ, ਬਲਕਰਨ ਸਿੰਘ, ਹਰਮੀਤ ਸਿੰਘ ਸੀ.ਪੀ.ਆਈ., ਗੁਰਜੰਟ ਸਿੰਘ, ਸੋਨੀ ਸਾਮਾਓ ਏਪਵਾ, ਬਲਵਿੰਦਰ ਖਾਰਾ, ਨਰਿੰਦਰ ਕੌਰ ਬੁਰਜ ਹਮੀਰਾ ਏਪਵਾ, ਤਰਸੇਮ ਰਾਹੀ ਪੰਜਾਬ ਕਲਾਂ ਮੰਚ ਪੰਜਾਬ ਗੁਰਨਾਮ ਸਿੰਘ ਭੀਖੀ, ਗੋਰਾ ਸਿੰਘ ਭੈਣੀ, ਪੰਜਾਬ ਕਿਸਾਨ ਯੂਨੀਅਨ ਦਵਿੰਦਰ ਸਿੰਘ ਛੋਟੀ ਮਾਨਸਾ, ਕੁਲਵੰਤ ਸਿੰਘ ਮਾਨਸ਼ਾਹੀਆਂ, ਰਾਮ ਸਰੂਪ ਗੇਹਲੇ, ਗੁਰਵਿੰਦਰ ਸਿੰਘ ਮੂਸਾ, ਸਾਧੂ ਸਿੰਘ ਬੁਰਜ ਢਿੱਲਵਾਂ, ਨਾਜ਼ਰ ਸਿੰਘ ਬੁਰਜ ਢਿੱਲਵਾਂ, ਬਲਵਿੰਦਰ ਸਿੰਘ ਪ੍ਰਧਾਨ ਬਾਬਾ ਵਿਸ਼ਕਰਮਾ ਸੁਸਾਇਟੀ, ਹਰਗਿਆਨ ਸਿੰਘ ਜਮੂਰੀਅਨ ਅਧਿਕਾਰ ਸਭਾ, ਮਾਸਟਰ ਕ੍ਰਿਸ਼ਨ ਜੋਗਾ, ਟਰੇਡ ਯੂਨੀਅਨ ਆਗੂ ਗੁਰਜੰਟ ਸਿੰਘ, ਸ਼ਿਕੰਦਰ ਸਿੰਘ, ਅੱਕੀ ਦੇਵੀ, ਹਰਿੰਦਰਪਾਲ ਸਿੰਘ ਐਡਵੋਕੇਟ, ਹਰਨੇਕ ਸਿੰਘ, ਸੀ.ਪੀ.ਆਈ. ਅਤੇ ਗੁਰਸੇਵਕ ਸਿੰਘ ਮਜ਼ਦੂਰ ਮੁਕਤੀ ਮੋਰਚਾ ਆਦਿ ਹਾਜ਼ਰ ਸਨ।

NO COMMENTS