*ਸੰਵਿਧਾਨ ਤੇ ਲੋਕਤੰਤਰ ਦੀ ਬਹਾਲੀ ਲਈ ਭਾਜਪਾ ਨੂੰ ਹਰਾਉਣਾ ਡਾ. ਅੰਬੇਦਕਰ ਦੀ ਸੋਚ ਤੇ ਪਹਿਰਾ ਦੇਣਾ ਹੈ:ਚੌਹਾਨ*

0
18

ਮਾਨਸਾ 12 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਦੱਬੇ ਕੁਚਲੇ ਸਮਾਜ ਦੇ ਰਹਿਬਰ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ 133ਵੇਂ ਜਨਮ ਦਿਵਸ ਮੌਕੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ.ਪੀ.ਆਈ. ਅਤੇ ਪੰਜਾਬ ਖੇਤ ਮਜਦੂਰ ਸਭਾ ਵੱਲੋਂ ਭਾਜਪਾ ਹਰਾਓ – ਲੋਕਤੰਤਰ, ਸੰਵਿਧਾਨ ਤੇ ਦੇਸ਼ ਬਚਾਓ ਤਹਿਤ ਸ਼ਹਿਰੀ ਸਕੱਤਰ ਰਤਨ ਭੋਲਾ, ਨੌਜਵਾਨ ਆਗੂ ਹਰਪ੍ਰੀਤ ਮਾਨਸਾ ਅਤੇ ਇਸਤਰੀ ਸਭਾ ਦੇ ਸਰਪ੍ਰਸਤ ਅਰਵਿੰਦਰ ਕੌਰ ਦੇ ਪ੍ਰਧਾਨਗੀ ਮੰਡਲ ਹੇਠ ਕਨਵੈਨਸ਼ਨ ਕੀਤੀ ਗਈ । ਕਨਵੈਨਸ਼ਨ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਕਾਰਜਕਾਰਨੀ ਮੈਂਬਰ ਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਲੋਕਤੰਤਰ ਤੇ ਸੰਵਿਧਾਨ ਦੀ ਬਹਾਲੀ ਲਈ ਭਾਜਪਾ ਨੂੰ ਹਰਾਉਣਾ ਬਾਬਾ ਸਾਹਿਬ ਡਾ. ਬੀ.ਆਰ. ਅਬੰਦੇਕਰ ਦੀ ਸੋਚ ਤੇ ਪਹਿਰਾ ਦੇਣਾ ਹੈ । ਕਿਉਂਕਿ ਸਮੇਂ ਦੀ ਹਕੂਮਤ ਆਰ.ਐਸ.ਐਸ. ਤੇ ਭਾਜਪਾ ਨੇ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਜਹਿਰ ਉੱਗਲ ਕੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਦਾ ਜੋ ਬੀੜਾ ਚੁੱਕਿਆ ਗਿਆ ਹੈ ਉਸ ਨਾਲ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਖਤਰਾ ਬਣਿਆ ਹੋਇਆ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਨਾਕ ਸਿੱਧ ਹੋ ਰਿਹਾ ਹੈ । ਸਾਥੀ ਚੌਹਾਨ ਨੇ ਕਿਹਾ ਕਿ ਲੋਕਤੰਤਰੀ ਢਾਂਚੇ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੁਕਸਾਨ ਪਹੁੰਚਾ ਕੇ ਮਨੂੰ ਸਿਮਰਤੀ ਨੂੰ ਲਾਗੂ ਕਰਨਾ ਹੈ ਜਦੋਂ ਕਿ ਦੇਸ਼ ਦੇ ਕਿਸਾਨ-ਮਜਦੂਰ, ਨੌਜਵਾਨ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ਤੇ ਸੰਘਰਸ਼ ਕਰ ਰਹੇ ਹਨ । 17ਵੀਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਤੇ ਐਨ.ਡੀ.ਏ. ਨੂੰ ਕਰਾਰੀ ਹਾਰ ਦੇ ਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ । ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ, ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਤੇ ਇਸਤਰੀ ਸਭਾ ਦੇ ਮਨਜੀਤ ਕੌਰ ਦਲੇਲ ਸਿੰਘ ਵਾਲਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਭਾਜਪਾ ਤੇ ਹਮਾਇਤੀਆਂ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਅਤੇ ਕਿਸਾਨਾਂ ਮਜਦੂਰਾਂ ਤੇ ਔਰਤਾਂ ਤੇ ਹੋਏ ਅੱਤਿਆਚਾਰ ਸਬੰਧੀ ਸਵਾਲ ਕਰਨ ਦੀ ਅਪੀਲ ਕੀਤੀ । ਨੌਜਵਾਨ ਆਗੂ ਹਰਪ੍ਰੀਤ ਸਿੰਘ ਮਾਨਸਾ ਤੇ ਜੋਤੀ ਕੌਰ ਨੇ ਦੋਸ਼ ਲਾਇਆ ਕਿ ਸੰਵਿਧਾਨ ਤਹਿਤ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਨਸਲਵਾਦ ਵੱਲ ਧੱਕ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਨੌਜਵਾਨਾਂ ਲਈ ਰੁਜਗਾਰ ਗਰੰਟੀ ਕਾਨੂੰਨ ਨੂੰ ਪਾਰਲੀਮੈਂਟ ਪਾਸ ਕਰਨ ਆਦਿ ਮੁੱਦਿਆਂ ਤੇ ਚਰਚਾ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ, ਬਲਵਿੰਦਰ ਕੌਟ ਧਰਮੂੰ, ਰਾਜ ਕੁਮਾਰ ਸ਼ਰਮਾ, ਸਾਧੂ ਰਾਮ, ਸੁਖਦੇਵ ਸਿੰਘ ਮਾਨਸਾ, ਲਾਭ ਸਿੰਘ ਮੰਢਾਲੀ ਉਸਾਰੀ ਮਜਦੂਰ ਯੂਨੀਅਨ, ਸੁਖਦੇਵ ਪੰਧੇਰ ਮਜਦੂਰ ਆਗੂ, ਮੁਖਤਿਆਰ ਖਿਆਲਾ, ਅਜੈਬ
ਸਿੰਘ ਪੇਂਟਰ, ਬਲਵੀਰ ਭੋਲਾ, ਗੁਲਜਾਰ ਖਾਂ, ਗੁਰਦਿਆਲ ਸਿੰਘ, ਕ੍ਰਿਸ਼ਨ ਸ਼ਰਮਾ ਦਲੇਲ ਸਿੰਘ ਵਾਲਾ, ਧੰਨਾ ਸਿੰਘ ਬੱਪੀਆਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

NO COMMENTS