*ਸੰਵਿਧਾਨ ਤੇ ਟਿੱਪਣੀ ਤੇ ਅਨਮੋਲ ਗਗਨ ਮਾਨ ਪੰਜਾਬ ਭਰ ‘ਚ ਤਿੱਖਾ ਵਿਰੋਧ..!ਪਾਰਟੀ ਚੋਂ ਕੱਢਣ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ*

0
111

ਮਾਨਸਾ 15 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਦੇਸ ਦੇ ਸੰਵਿਧਾਨ ਤੇ ਗਲਤ ਟਿੱਪਣੀ ਕਰਨ ਨੂੰ ਲੈ ਕੇ ਪੰਜਾਬੀ ਗਾਇਕਾ ਤੇ ਆਪ ਦੀ ਪੂਰੇ ਪੰਜਾਬ ਵਿੱਚ ਬਸਪਾ ਅਕਾਲੀ ਗਠਜੋੜ ਨੇ ਜਿੱਥੇ ਤਿੱਖਾ ਵਿਰੋਧ ਕੀਤਾ ਉੱਥੇ ਹੀ ਗਗਨ ਮਾਨ ਵੱਲੋਂ ਭਰ ਦੇ ਡੀ.ਸੀ ਦਫਤਰਾਂ ਮੂਹਰੇ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕੇ ਗਏ ਤੇ ਤੁਰੰਤ ਅਨਮੋਲ ਗਗਨ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਜੋਰਦਾਰ ਮੰਗ ਕੀਤੀ ਤੇ ਉਸਦੇ ਖਿਲਾਫ ਧਾਰਾ 295, ਐਸੀ.ਐਸ.ਟੀ. ਐਕਟ ਤੇ ਤਹਿਤ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

          ਇਸ ਮੌਕੇ ਤੇ ਧਰਨੇ ਨੂੰ ਸੰਬੰਧੋਨ ਕਰਦਿਆਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਪੰਜਾਬੀ ਗਾਇਕੀ ਤੋਂ ਰਾਜਨੀਤੀ ਚ ਆ ਕੇ ਜਲਦੀ ਹੀ ਡਿਪਟੀ ਮੁੱਖ ਮੰਤਰੀ ਦੇ ਸੁਪਨੇ ਲੈਣ ਵਾਲੀ ਅਨਮੋਲ ਗਗਨ ਮਾਨ ਜਿਸ ਨੂੰ ਦੇਸ਼ ਦੇ ਸੰਵਿਧਾਨ ਦਾ ਉੱਕਾ ਵੀ ਗਿਆਨ ਨਹੀਂ ਹੈ ਉਹ ਸਾਡੇ ਦੇਸ਼ ਦੇ ਸੰਵਿਧਾਨ ਬਾਰੇ ਗਲਤ ਟਿੱਪਣੀਆਂ ਹੀ ਨਹੀਂ ਕਰ ਰਹੀ ਸਗੋਂ ਸੰਵਿਧਾਨ ਸੰਬੰਧੀ ਗਲਤ ਸ਼ਬਦਾਵਲੀ ਵਰਤ ਰਹੀ ਹੈ ਜੋ ਦੇਸ਼ ਧਰੋਹੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਜਿਹੇ ਹਰ ਰੋਜ ਬੇਤੁਕੇ ਬਿਆਨ ਦੇਣ ਵਾਲੀ ਆਗੂ ਨੂੰ ਤੁਰੰਤ ਪਾਰਟੀ ਚੋਂ ਬਾਹਰ ਕੱਡਿਆ ਜਾਵੇ ਜੋ ਕਿ ਆਪਣੀ ਫੋਕੀ ਸ਼ੋਹਰਤ ਲਈ ਬੇਤੁਕੇ ਬਿਆਨ ਦੇ ਕਿ ਪੰਜਾਬ ਅੰਦਰ ਭਾਈਚਾਰੇ ਨੂੰ ਪਾੜ ਕੇ ਅਖੰਡਤਾ ਫੈਲਾਉਣ ਦੀਆਂ ਗੱਲਾਂ ਕਰ ਰਹੀ ਹੈ। ਇਸ ਮੌਕੇ ਤੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ, ਰਜਿੰਦਰ ਭੀਖੀ, ਆਤਮਾ ਸਿੰਘ ਪਮਾਰ, ਸਰਬਰ ਕ੍ਰੈਸ਼ੀ, ਲੱਖਾ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਸਿਮਰਜੀਤ ਕੌਰ ਸਿੰਮੀ, ਕੇ.ਐਸ. ਮਠਾੜੂ, ਹਰਮੇਲ ਸਿੰਘ, ਮਿੱਠੂ ਭੁਪਾਲ, ਜਗਦੀਸ਼ ਖਿਆਲਾ, ਭੋਲਾ ਸਿੰਘ, ਸੁਖਦੇਵ ਭੀਖੀ, ਕਰਮ ਸਿੰਘ, ਆਤਮਜੀਤ ਕਾਲਾ, ਗੁਰਜੀਤ ਸਿੰਘ, ਗੁਰਬੰਤ ਸਿੰਘ ਆਦਿ ਆਗੂ ਤੇ ਵਰਕਰ ਹਾਜਰ ਸਨ।

NO COMMENTS