ਮਾਨਸਾ26 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਛੱਬੀ ਮਾਰਚ ਨੂੰ ਸਵੇਰੇ 6ਵਜੇ ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ! ਸੀ ਜੋ ਤਕਰੀਬਨ 12 ਘੰਟੇ ਦੇ ਇਸ ਬੰਦ ਚ ਮੋਰਚੇ ਵੱਲੋਂ ਦੇਸ਼ ਭਰ ਚ ਸਾਰੀਆਂ ਸੜਕਾਂ ਰੇਲ ਆਵਾਜਾਈ ਬਾਜ਼ਾਰ ਅਤੇ ਅਤੇ ਜਨਤਕ ਸਥਾਨਾਂ ਨੂੰ ਬੰਦ ਕੀਤਾ ਗਿਆ! ਬੰਦ ਦੌਰਾਨ ਜ਼ਰੂਰੀ ਵਸਤਾਂ ਫਲ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਠੱਪ ਰਹੀ !ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਸ਼ੁਰੂ ਹੋਏ ਧਰਨੇ ਨੂੰ
ਪੂਰੇ ਪੂਰੇ ਚਾਰ ਮਹੀਨੇ ਹੋ ਗਏ ।ਹਨ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਹੋਇਆ ਹੈ। ਪਰ ਅਜੇ ਤੱਕ ਕੇਂਦਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਇਸੇ ਤਹਿਤ ਮਾਨਸਾ ਜ਼ਿਲ੍ਹਾ ਪੂਰੀ ਤਰ੍ਹਾਂ ਬੰਦ ਰਿਹਾ। ਸਾਰੇ ਹੀ ਵਰਗਾ ਸੰਸਥਾਨਾਂ ਇਸ ਵਿੱਚ ਆਪਣਾ ਪੂਰਾ ਯੋਗਦਾਨ ਕੀਤਾ ਤਿੰਨਕੋਣੀ ਉੱਪਰ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ ,ਬਲਵੀਰ ਕੋਰ, ਮੱਖਣ ਸਿੰਘ ਭੈਣੀ, ਕਾਕਾ ਸਿੰਘ, ਕੁਲਵਿੰਦਰ ਸਿੰਘ ਉਡਤ ,ਸੁਖਦੇਵ ਕੋਟਲੀ, ਧੰਨਾ ਮੱਲ ਗੋਇਲ ,ਮੇਜਰ ਸਿੰਘ ਦੁੱਲੋਵਾਂਲ, ਨੇ ਕਿਹਾ
ਕਿ ਕੇਂਦਰ ਸਰਕਾਰ ਨੂੰ ਆਪਣੇ ਨਾਦਰਸ਼ਾਹੀ ਸ਼ਾਹੀ ਫਰਮਾਨ ਵਾਪਸ ਲੈਣੇ ਚਾਹੀਦੇ ਹਨ ।ਅਤੇ ਕਿਸਾਨ ਵਰਗ ਖ਼ਿਲਾਫ਼ ਲਿਆਂਦੇ ਸਾਰੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ।ਜਦੋਂ ਤਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਕੇਂਦਰ ਸਰਕਾਰ ਦਾ ਵਿਰੋਧ ਜਾਰੀ ਰਹੇਗਾ। ਆਗੂਆਂ ਨੇ
ਮਾਨਸਾ ਜ਼ਿਲ੍ਹੇ ਦੇ ਸਾਰੇ ਹੀ ਵਰਗਾਂ ਦੁਕਾਨਦਾਰਾਂ ਅਤੇ ਹੋਰ ਸਾਰੇ ਹੀ ਸੰਸਥਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਇਸ ਬੰਦ ਨੂੰ ਸਫਲ ਬਣਾਇਆ ।