*ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ਼ੇ ਦਿਵਸ ਮਨਉਣ ਸਮੇਂ ਅਰਥੀਆਂ ਫੂਕ ਕੇ ਕੀਤਾ ਰੋਸ਼ ਪ੍ਰਗਟ ,,,*

0
50

ਮਾਨਸਾ 23 ਫ਼ਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਭਾਰਤ ਭਰ ਵਿੱਚ ਅਰਥੀ ਫੂਕ ਕੇ ਮਨਾਇਆ ਜਾਵੇਗਾ ਕਾਲਾ ਦਿਵਸ ਤਹਿਤ ਸੰਯੁਕਤ ਕਿਸਾਨ ਮੋਰਚੇ ਜ਼ਿਲਾ ਮਾਨਸਾ ਵੱਲੋਂ ਗ੍ਰਹਿ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਅਰਥੀ ਫੂਕ ਕੇ ਕਾਲਾ ਦਿਵਸ ਮਨਾਇਆ । ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਅਤੇ ਭਰਾਤਰੀ ਜਥੇਬੰਦੀਆਂ ਦੇ ਸ਼ਾਮਲ ਆਗੂਆਂ
ਮੱਖਣ ਸਿੰਘ ਭੈਣੀ ਬਾਘਾ, ਭਜਨ ਸਿੰਘ ਘੁੰਮਣ , ਮੇਜਰ ਸਿੰਘ ਦੂਲੋਵਾਲ , ਦਲਜੀਤ ਸਿੰਘ ਮਾਨਸ਼ਾਹੀਆ, ਪਰਮਜੀਤ ਸਿੰਘ ਗਾਗੋਵਾਲ, ਉਗਰ ਸਿੰਘ ਮਾਨਸਾ , ਸੁਖਚਰਨ ਸਿੰਘ ਦਾਨੇਵਾਲੀਆ, ਸ਼ਿੰਦਰਪਾਲ ਕੌਰ, ਡਾ. ਧੰਨਾ ਮੱਲ ਗੋਇਲ ,ਕਿ੍ਸਨ ਚੌਹਾਨ , ਸੁਖਦਰਸ਼ਨ ਨੱਤ , ਸੁਰਜੀਤ ਸਿੰਘ ਮੀਆਂ‌ , ਕਾਕਾ ਸਿੰਘ ਮਾਨਸਾ , ਜਸਵੀਰ ਕੌਰ ਨੱਤ ,ਗਗਨ ਸ਼ਰਮਾ ਆਦਿ ਵੱਲੋਂ ਸੰਬੋਧਨ ਕਰਦਿਆਂ ਕੱਲ੍ਹ ਮੋਰਚੇ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਖਨੌਰੀ ਅਤੇ ਸੰਭੂ ਬੈਰੀਅਰ ਤੇ ਕਿਸਾਨ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾਂਦਿਆਂ ਸ਼ਾਂਤਮਈ ਅੰਦੋਲਨਕਾਰੀਆਂ ਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਸੁੱਟਣ ਤੋਂ ਇਲਾਵਾ ਗੋਲੀਬਾਰੀ ਕਰਨ ਅਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਖਨੌਰੀ ਬਾਰਡਰ ਤੇ ਗੋਲੀ ਨਾਲ ਨੌਜਵਾਨ ਸੁਭਕਰਨ ਸਿੰਘ ਬੱਲੋ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ , ਜ਼ੋਸ਼ੀਲੇ ਨਾਹਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਾਤਲਾਂ ਦੀ ਤਫਤੀਸ਼ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਗੋਰਖ ਨਾਥ , ਰੂਪ ਸਿੰਘ ਢਿੱਲੋਂ ,ਮਾਸਟਰ ਸੁਖਦੇਵ ਅਤਲਾ, ਜਗਤਾਰ ਸਿੰਘ ਖਿਆਲਾ, ਸਿਮਰਜੀਤ ਕੁਲਰੀਆਂ , ਮਨਜੀਤ ਸਿੰਘ ਮੀਆਂ, ਕਰਨੈਲ ਭੀਖੀ, ਗੋਰਾ ਲਾਲ ਅਤਲਾ ਆਦਿ ਵੱਖ ਵੱਖ ਜਥੇਬੰਦੀਆਂ ਦੇ ਕਾਰਕੁੰਨ ਹਾਜਰ ਸਨ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ 26 ਫਰਵਰੀ ਨੂੰ ਦੇਸ਼ ਭਰ ਵਿੱਚ ਕੌਮੀ ਅਤੇ ਰਾਜ ਮਾਰਗਾਂ ਤੇ ਟਰੈਕਟਰ ਪ੍ਰਦਰਸ਼ਨ ਕਰਕੇ ਵਰਲਡ ਟ੍ਰੇਡ ਆਰਗਨਾਈਜੇਸ਼ਨ ਦੇ ਪੁਤਲੇ ਫੂਕੇ ਜਾਣਗੇ ਅਤੇ 14 ਮਾਰਚ ਨੂੰ ਦਿੱਲੀ ਵਿੱਚ ਮਹਾਂ ਪੰਚਾਇਤ ਰੈਲੀ ਵੀ ਕੀਤੀ ਜਾਵੇਗੀ।

NO COMMENTS