*ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਬੁਢਲਾਡਾ ਰਿਹਾ ਪੂਰਨ ਬੰਦ*

0
72

ਬੁਢਲਾਡਾ 27 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ) ਸੰਯੁਕਤ ਕਿਸਾਨ ਮੋਰਚਾ ਵੱਲੋ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਬੁਢਲਾਡਾ ਅਤੇ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਸਾਰਾ ਬਜਾਰ ਅਤੇ ਦੁਕਾਨਾਂ ਬੰਦ ਰਹੇ। ਇਸ ਤੋਂ ਇਲਾਵਾ ਬੱਸ ਸੇਵਾ ਮੁਕੰਮਲ ਤੌਰ ‘ਤੇ ਬੰਦ ਹੈ। ਆਵਾਜਾਈ ਵੀ ਬਹੁਤ ਘੱਟ ਦੇਖਣ ਨੂੰ ਮਿਲੀ। ਇਸ ਦੌਰਾਨ ਮੈਡੀਕਲ ਜਾਂ ਹੋਰ ਐਮਰਜੈਂਸੀ ਸੇਵਾਵਾਂ ਹੀ ਖੁੱਲ੍ਹੀਆਂ ਹਨ। ਬੰਦ ਦੇ ਦਿੱਤੇ ਸੱਦੇ ਨੂੰ ਸੂਬੇ ਦੇ ਹਰ ਵਰਗ ਦੇ ਲੋਕਾਂ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਅਤੇ ਕਾਲੇ ਕਾਨੂੰਨਾਂ ਖਿਲਾਫ ਰੋਹ ਜਤਾਇਆ ਗਿਆ। ਇਸ ਮੌਕੇ ਸਥਾਨਕ ਸਹਿਰ ਦੇ ਗੁਰੂ ਨਾਨਕ ਕਾਲਜ ਚੋਕ ਅਤੇ ਆਈ ਟੀ ਆਈ ਚੋਕ ਸਮੇਤ ਪੱਕੇ ਤੋਰ ਤੇ ਚੱਲ ਰਹੇ ਧਰਨਿਆ ਵਾਲੇ ਸਥਾਨਾਂ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਧਰਨੇ ਅਤੇ ਸੜਕਾਂ ਜਾਮ ਕਰਕੇ ਕੇਂਦਰ ਸਰਕਾਰ ਵੱਲੋਂ ਲਿਆਦੇ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਜਤਾਇਆ ਗਿਆ।

ਇਸ ਮੌਕੇ ਪੀ ਆਰ ਟੀ ਸੀ, ਪਨਬੱਸ ਡਿੱਪੂ ਜੱਥੇਬੰਦੀ, ਮੈਡੀਕਲ ਪ੍ਰੈਕਟੀਸਨਰ ਯੂਨੀਅਨ, ਬਾਰ ਐਸੋਸੀਏਸਨ, ਬੁਢਲਾਡਾ ਐਜੂਕੇਸਨ ਐਸੋਸੀਏਸਨ ਸਮੇਤ ਸਮੂਹ ਦੁਕਾਨਦਾਰਾਂ, ਅਤੇ ਵੱਖ ਵੱਖ ਭਰਾਤਰੀ ਜੱਥੇਬੰਦੀਆਂ ਅਤੇ ਪ੍ਰਾਇਵੇਟ ਅਦਾਰਿਆ ਨੇ ਇਸ ਬੰਦ ਨੂੰ ਪੂਰਨ ਰੂਪ ਵਿੱਚ ਸਮਰਥਨ ਦਿੱਤਾ ਅਤੇ ਸਵੇਰ ਤੋਂ ਹੀ ਆਪਣੇ ਕਾਰੋਬਾਰ ਬੰਦ ਰੱਖੇ। ਇਸ ਮੌਕੇ ਆਗੂਆ ਵੱਲੋ ਕਿਹਾ ਗਿਆ ਕਿ ਸੰਯੁਕਤ ਮੋਰਚਾ ਵੱਲੋ ਜੋਂ ਵੀ ਹੁਕਮ ਦਿੱਤਾ ਜਾਵੇਗਾ ਅਸੀ ਉਸ ਨੂੰ ਮਨਜੂਰ ਕਰਾ ਗਏ ਕਿਉ ਕਿ ਅਸੀਂ ਸਾਰੇ ਪਹਿਲਾ ਕਿਸਾਨ ਪਰਿਵਾਰ ਨਾਲ ਸਬੰਧਤ ਹਾ। ਉਨ੍ਹਾ ਕਿਹਾ ਕਿ ਜਦੋਂ ਤੱਕ ਤਿੰਨੇ  ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋ ਤੱਕ ਸੰਘਰਸ ਚੱਲਦਾ ਰਹੇਗਾ ਅਤੇ ਹਰ ਵਰਗ ਇਸ ਸੰਘਰਸ ਵਿੱਚ ਸਾਥ ਦੇਵੇਗਾ। ਇਸ ਮੋਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਲੋਕ ਧਰਨਿਆ ਵਿੱਚ ਸਾਮਿਲ ਸਨ। 

NO COMMENTS