*ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਮੈਬਰ ਪਾਰਲੀਮੈਟ ਹਰਸਿਮਰਤ ਬਾਦਲ ਦੇ ਪ੍ਰਤੀਨਿਧ ਨੂੰ ਸੋਪਿਆ ਮੰਗ ਪੱਤਰ*

0
60

ਮਾਨਸਾ 18 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਲੋਕ ਸਭਾ ਹਲਕਾ ਬਠਿੰਡਾ ਤੋ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਦੇ ਪ੍ਰਤੀਨਿਧ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਤੇ ਵਰਕਰਾ ਨੇ ਸਥਾਨਿਕ ਦਫਤਰ ਅਰਬਿੰਦ ਨਗਰ ਵਿੱਖੇ ਮੰਗ ਪੱਤਰ ਸੌਂਪਿਆ । ਜਿਕਰਯੋਗ ਹੈ ਕਿ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਜਾ ਕੇ ਮੰਗ ਪੱਤਰ ਸੌਪਣ ਸੀ , ਪੰਰਤੂ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਵਿਦੇਸ਼ ਗਏ ਹੋਣ ਕਾਰਨ ਫੈਸਲਾ ਬਦਲਣਾ ਪਿਆ ।
ਇਸ ਮੌਕੇ ਤੇ ਭਰਵਾ ਇਕੱਠ ਨੂੰ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲਵੰਤ ਸਿੰਘ ਕਿਸ਼ਨਗੜ੍ਹ , ਬੋਘ ਸਿੰਘ ਮਾਨਸਾ , ਮਹਿੰਦਰ ਸਿੰਘ ਭੈਣੀਬਾਘਾ , ਪਰਸ਼ੋਤਮ ਗਿੱਲ , ਅਮਰੀਕ ਫਫੜੇ ,ਭਜਨ ਸਿੰਘ ਘੁੰਮਣ , ਦਿਲਬਾਗ ਸਿੰਘ ਗੱਗੀ , ਮਲਕੀਤ ਸਿੰਘ ਜੌੜਕੀਆ ਨੇ ਕਿਹਾ ਕਿ ਇਤਿਹਾਸਕ ਕਿਸਾਨੀ ਅੰਦੋਲਨ ਦੇ ਪ੍ਰਭਾਵ ਨੇ ਫਿਰਕੂ ਫਾਸੀਵਾਦੀ ਸੰਘੀ ਲਾਣੇ ਦੀ ਲੋਕਤੰਤਰੀ ਪ੍ਰਣਾਲੀ ਨੂੰ ਖਤਮ ਦੇ ਸੁਪਨੇ ਨੂੰ ਚਕਨਾਚੂਰ ਕਰ ਕੇ ਰੱਖ ਦਿੱਤਾ ਤੇ ਪੇਂਡੂ ਭਾਰਤ ਜਿੱਥੇ ਕਿਸਾਨੀ ਅੰਦੋਲਨ ਦਾ ਵੱਧ ਪ੍ਰਭਾਵ ਹੈ , ਉਥੇ ਫਾਸੀਵਾਦੀ ਲਾਣੇ ਨੂੰ ਵੱਧ ਸੀਟਾਂ ਦਾ ਨੁਕਸਾਨ ਹੋਇਆ , ਜੋ ਫਿਰਕੂ ਲਾਣਾ ਤੇ ਗੋਦੀ ਮੀਡੀਆ 400 ਪਾਰ ਦਾ ਨਾਅਰਾ ਲਾ ਕੇ ਧੂਆਂਧਾਰ ਪ੍ਰਾਪੇਗੰਡਾ ਕਰ ਰਿਹਾ ਸੀ , ਉਸਨੂੰ ਲੋਕ ਸਭਾ ਦੇ ਨਤੀਜਿਆਂ ਨੂੰ ਹਜਮ ਕਰਨਾ ਮੁਸ਼ਕਲ ਹੋ ਗਿਆ ।
ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਤੇ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ਤੇ ਕੰਗਾਲ ਕਰ ਕੇ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਮਾਲੋਮਾਲ ਕਰ ਰਹੀ ਹੈ , ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਮੋਦੀ ਹਕੂਮਤ ਨੂੰ ਸੱਤਾ ਤੋ ਬੇਦਖਲ ਕਰਨ ਤੱਕ ਸੰਘਰਸ ਜਾਰੀ ਰਹੇਗਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਬਲਵਿੰਦਰ ਖਿਆਲਾ , ਮੱਖਣ ਸਿੰਘ ਭੈਣੀਬਾਘਾ , ਡਾਕਟਰ ਹਰਦੇਵ ਸਿੰਘ ਬੁਰਜ ਰਾਠੀ , ਰਾਜੂ ਅਲੀਸ਼ੇਰ , ਜੁਗਰਾਜ ਸਿੰਘ ਹੀਰਕੇ , ਹਰਮੀਤ ਸਿੰਘ ਬੌੜਾਵਾਲ , ਮੇਜਰ ਸਿੰਘ ਦੂਲੋਵਾਲ , ਸੁਖਦੇਵ ਸਿੰਘ ਅਤਲਾ , ਦਰਸਨ ਸਿੰਘ ਜਟਾਣਾਂ, ਨਿਰਮਲ ਸਿੰਘ ਝੰਡੂਕੇ , ਲਾਭ ਸਿੰਘ , ਜੁਗਰਾਜ ਸਿੰਘ ਨਵਾਗਾਉ ਆਦਿ ਵੀ ਹਾਜਰ ਸਨ ।

NO COMMENTS