ਬੁਢਲਾਡਾ – 15 ਫਰਵਰੀ(ਸਾਰਾ ਯਹਾਂ/ਮਹਿਤਾ ਅਮਨ) – ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਸਬੰਧੀ ਕਿਸਾਨ,ਮਜ਼ਦੂਰ , ਵਪਾਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਸਹਿਯੋਗ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਵੱਖ ਵੱਖ ਸੰਗਠਨਾਂ ਦੀ ਸਥਾਨਕ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਵਿਖੇ ਹੋਈ ਮੀਟਿੰਗ ਵਿੱਚ ਆਈ.ਟੀ.ਆਈ. ਚੌਕ ਵਿਖੇ ਸਵੇਰ ਸਮੇਂ ਤੋਂ ਸ਼ਾਮ 4 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਮਰੀਕ ਸਿੰਘ , ਕੁਲਦੀਪ ਸਿੰਘ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਦਿਲਬਾਗ ਸਿੰਘ , ਅਵੀ ਮੌੜ , ਹਰਦੇਵ ਸਿੰਘ ਕੋਟਧਰਮੂ , ਮਹਿੰਦਰ ਸਿੰਘ ਗੁੜੱਦੀ , ਗੁਰਤੇਜ ਸਿੰਘ ਬਰੇ , ਬੱਲਮ ਸਿੰਘ ਫਫੜੇ ਭਾਈਕੇ , ਜਗਰੂਪ ਸਿੰਘ ਤੋਂ ਇਲਾਵਾ ਵਪਾਰ ਮੰਡਲ ਦੇ ਗੁਰਿੰਦਰ ਮੋਹਨ ਸੋਨੂੰ ਕੋਹਲੀ , ਬੱਗਾ ਸਿੰਘ , ਚਿਮਨ ਲਾਲ ਕਾਕਾ ਨਾਇਬ ਸਿੰਘ ਅਹਿਮਦਪੁਰ , ਬਲਜੀਤ ਸਿੰਘ ਬਰੇ ਆਦਿ ਆਗੂ ਸ਼ਾਮਲ ਹੋਏ।
ਆਗੂਆਂ ਨੇ ਸ਼ਹਿਰਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ 16 ਫਰਵਰੀ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ।