ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ‘ਤੇ ਆਈ.ਟੀ.ਆਈ ਚੌਕ ਬੁਢਲਾਡਾ ਵਿਖੇ ਤਿੰਨ ਘੰਟੇ ਚੱਕਾ ਜਾਮ

0
11

ਬੁਢਲਾਡਾ 06,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ‘ਤੇ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਸਥਾਨਕ ਆਈ.ਟੀ.ਆਈ ਚੌਕ ਵਿਖੇ ਦੁਪਿਹਰ 12 ਵਜੇ ਤੋਂ ਤਿੰਨ ਘੰਟੇ ਚੱਕਾ ਜਾਮ ਕੀਤਾ ਗਿਆ। ਇਕੱਠ ਵਿੱਚ ਹਜਾਰਾਂ ਕਿਸਾਨ , ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ। ਸ਼ਾਮਲ ਹੋਏ।   ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਵਰਨ ਸਿੰਘ ਬੋੜਾਵਾਲ , ਬੀ.ਕੇ.ਯੂ. ( ਕਾਦੀਆਂ) ਦੇ ਸੀਨੀਅਰ ਆਗੂ ਸਿੰਗਾਰਾ ਸਿੰਘ ਦੋਦੜਾ , ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਆਗੂ ਭੁਪਿੰਦਰ ਸਿੰਘ ਗੁਰਨੇ ਕਲਾਂ , ਆੜਤੀਆ ਐਸੋਸੀਏਸ਼ਨ ਬੁਢਲਾਡਾ ਦੇ ਸੀਨੀਅਰ ਆਗੂ ਗੋਬਿੰਦ ਪ੍ਰਕਾਸ਼ ਗੋਇਲ ਅਤੇ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ  ਸੂਬਾਈ ਆਗੂ ਬਬਲੀ ਅਟਵਾਲ ਨੇ ਸੰਬੋਧਨ ਕੀਤਾ ।  ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਕਿਰਤੀ-ਕਿਸਾਨ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਨੂੰ ਚਿਤਾਵਨੀ ਦੇਣਗੇ ਕਿ ਜੇਕਰ ਸਰਕਾਰ ਨੇ ਇਨਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ ।   ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਇਸ ਅੰਦੋਲਨ ਦੁਨੀਆਂ ਭਰ ਦਾ ਸਮੱਰਥਨ ਹਾਸਲ ਹੈ ਅਤੇ ਇਸ ਅੰਦੋਲਨ ਵਿੱਚ ਭਾਰਤ ਦੇਸ਼ ਦੇ ਕੋਨੇ ਕੋਨੇ ਵਿੱਚੋਂ ਪੂਰੇ ਜੋਸ਼-ਖਰੋਸ਼ ਨਾਲ ਸ਼ਾਮਲ ਹੋ ਚੁੱਕੇ ਹਨ।    ਆਗੂਆਂ ਨੇ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਦਾ ਪ੍ਰਭਾਵ ਦੇਸ਼ ਅਤੇ ਦੁਨੀਆਂ ‘ਤੇ ਕੲੀ ਪੱਖਾਂ ਤੋਂ ਪਵੇਗਾ। ਇਹ ਕਿਸਾਨ ਅੰਦੋਲਨ ਦੇਸ਼ ਅਤੇ ਦੁਨੀਆਂ ਨੂੰ ਆਰਥਿਕ ਅਤੇ ਸਿਆਸੀ ਪੱਖ ਤੋਂ ਨਵੀਂ ਦਿਸ਼ਾ ਦੇਵੇਗਾ । ਇਸ ਕਰਕੇ ਦੇਸ਼ ਅਤੇ ਦੁਨੀਆਂ ਦੀਆਂ  ਨਜ਼ਰਾਂ ਇਸ ਅੰਦੋਲਨ ‘ਤੇ ਲੱਗੀਆਂ ਹੋਈਆਂ ਹਨ।   ਅੱਜ ਦੇ ਇਕੱਠ ਨੂੰ ਬਲਕਰਨ ਸਿੰਘ ਬੱਲੀ ਐਡਵੋਕੇਟ , ਬਲਦੇਵ ਸਿੰਘ ਪਿੱਪਲੀਆਂ , ਜਸਵੰਤ ਸਿੰਘ ਬੀਰੋਕੇ , ਹਰਮੀਤ ਸਿੰਘ ਬੋੜਾਵਾਲ , ਗੁਰਤੇਜ ਸਿੰਘ ਬਰੇ , ਜਗਮੇਲ ਸਿੰਘ ਖਾਲਸਾ ਅਹਿਮਦਪੁਰ , ਤੇਜ ਰਾਮ ਅਹਿਮਦਪੁਰ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ ,  , ਹਰਦਿਆਲ ਸਿੰਘ ਦਾਤੇਵਾਸ ,  , ਨਗਰ ਸੁਧਾਰ ਸਭਾ ਬੁਢਲਾਡਾ ਦੇ ਚੇਅਰਮੈਨ ਸਤਪਾਲ ਸਿੰਘ  ਦੋਧੀ ਯੂਨੀਅਨ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬਰੇ , ਗੁਰਦੀਪ ਸਿੰਘ ਚੱਕ ਭਾਈਕੇ , ਮਹੰਤ ਗੁਰਮੇਲੋ , ਪੱਲੇਦਾਰ ਮਜਦੂਰ ਆਗੂ ਬੀਰਬਲ ਸਿੰਘ ਮਾਣਕ ਅਹਿਮਦਪੁਰ ,   ਗੁਰਪ੍ਰੀਤ ਸਿੰਘ ਗੁਰਨੇ ਕਲਾਂ , ਮਨਪ੍ਰੀਤ ਸਿੰਘ , ਖੁਸ਼ਵਿੰਦਰ ਕੌਰ ਸੇਖੋਂ ਆਦਿ ਨੇ ਸੰਬੋਧਨ ਕੀਤਾ । ਇਸ ਮੌਕੇ ਚਿੜੀਆ ਸਿੰਘ ਗੁਰਨੇ ਨੇ ਕਿਸਾਨੀ ਅੰਦੋਲਨ ਨਾਲ ਸਬੰਧਤ ਗੀਤ ਪੇਸ਼ ਕੀਤੇ ।    

NO COMMENTS