*ਸੰਭਾਵਿਤ ਕੋਰੋਨਾ ਕਹਿਰ ਤੋ ਬਚਾਓ ਸਬੰਧੀ ਆਈ.ਐਮ.ਏ.ਨੇ ਦਿੱਤਾ ਸਹਿਯੋੋਗ ਦਾ ਭਰੋਸਾ-ਸਿਵਲ ਸਰਜਨ*

0
28

ਮਾਨਸਾ 27 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): : ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਆਈ.ਐਮ ਏ. ਦੇ ਨੁਮਾਇੰਦਿਆਂ ਨਾਲ ਕੋਰੋਨਾ ਦੀ ਸੰਭਾਵਿਤ ਲਹਿਰ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਆਈ.ਐਮ. ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ, ਵਿੱਤ ਸਕੱਤਰ ਡਾ. ਸੁਰੇਸ਼ ਕੁਮਾਰ ਸਿੰਗਲਾ, ਡਾ. ਨਰੇਸ਼ ਕੁਮਾਰ ਅਤੇ ਡਾ. ਬਲਜੀਤ ਸਿੰਘ ਹਾਜ਼ਰ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ’ਚ ਹੁਣ ਤੱਕ ਕੋਵਿਡ-19 ਦੇ 419763 ਸੈਂਪਲ ਇਕੱਤਰ ਕੀਤੇ ਗਏ ਜਿੰਨ੍ਹਾਂ ਵਿਚੋਂ 17420 ਨਮੂਨੇ ਪਾਜਿਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਸੈਂਪਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ।
ਡਾ.ਅਸ਼ਵਨੀ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਬਚਾਅ ਲਈ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਸੀ ਜਿਸ ਵਿੱਚ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀ ਸ਼ਾਮਲ ਹਨ। ਇਸ ਤੋਂ ਇਲਾਵਾ ਖੰਘ, ਬੁਖਾਰ ਵਾਲੇ ਸ਼ੱਕੀ ਮਰੀਜਾਂ ਨੂੰ ਸੈਂਪਲ ਦੇਣ ਦੀ ਅਪੀਲ ਕੀਤੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਦੂਜੀ ਅਤੇ ਪ੍ਰੋਕਸ਼ਨਰੀ ਖੁਰਾਕ (ਟੀਕਾਕਰਨ) ਜਲਦ ਤੋਂ ਜਲਦ ਲਗਵਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇ ਵਿੱਚ ਕਿਸੇ ਕਿਸਮ ਦੀ ਸਮਸਿੱਆ ਦਾ ਸਾਹਮਣਾ ਨਾ ਕਰਨਾ ਪਵੇ।
        ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਨਵਰੂਪ ਕੌਰ ਨੋ ਦੱਸਿਆ ਕਿ ਕੋਵਿਡ- 19 ਵੈਕਸੀਨੇਸ਼ਨ ਵਿੱਚ ਉਮਰ ਅਨੁਸਾਰ 12 ਤੋਂ 14 ਸਾਲ 64.21 ਫ਼ੀਸਦੀ, 15 ਤੋਂ 17 ਸਾਲ  74.39 ਫ਼ੀਸਦੀ ਅਤੇ 18 ਤੋਂ ਵਧੇਰੇ ਉਮਰ ਦਾ 98.75 ਫ਼ੀਸਦੀ ਵੈਕਸੀਨੇਸ਼ਨ ਲਗਾਈ ਹੈ।

NO COMMENTS