*ਸੰਪਾਦਕੀ* *ਮਾਨਸਾ ਦੇ ਭਖਦੇ ਮਸਲੇ*

0
75


ਮਾਨਸਾ ਸ਼ਹਿਰ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਜਿੱਤੇ ਹੋਏ 27 ਵਾਰਡਾਂ ਦੇ ਐਮ ਸੀ ਪੰਜਾਬ ਸਰਕਾਰ ਵੱਲ ਟਿਕਟਿਕੀ ਲਗਾ ਕੇ ਵੇਖ ਰਹੇ ਹਨ! ਕਿ ਕਦੋਂ ਪੰਜਾਬ ਸਰਦਾਰ ਸਰਕਾਰ ਨਗਰ ਕੌਂਸਲ ਮਾਨਸਾ ਦਾ ਪ੍ਰਧਾਨ ਥਾਪੇ ਅਤੇ ਵਿਕਾਸ ਕਾਰਜ ਸ਼ੁਰੂ ਹੋਣ। ਮਾਨਸਾ ਸ਼ਹਿਰ ਵਾਸੀਆਂ ਨੂੰ ਵੀ ਪੰਜਾਬ ਸਰਕਾਰ ਤੋਂ ਉਮੀਦਾਂ ਹਨ। ਤੇ ਜਲਦੀ ਹੀ ਨਗਰ ਕੌਂਸਲ ਦਾ ਪ੍ਰਧਾਨ ਥਾਪਿਆ ਜਾਵੇਗਾ ।ਅਤੇ ਉਸ ਤੋਂ ਬਾਅਦ ਮਾਨਸਾ ਵਿੱਚ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵਧਾਏ ਜਾ ਸਕਣ ਇੱਥੇ ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਚ ਜੋ ਵਿਕਾਸ ਕਾਰਜ ਸਨ ਉਹ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਹੇ ਹਨ। ਸ਼ਹਿਰ ਅੰਦਰ ਸੀਵਰੇਜ ਓਵਰਫਲੋਅ ਵੀ ਬਹੁਤ ਵੱਡੀ ਸਮੱਸਿਆ ਹੈ। ਇਸ ਤੋਂ ਇਲਾਵਾ ਸਟਰੀਟ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ। ਬੱਸ ਸਟੈਂਡ ਤੋਂ ਤਿੰਨ ਕੋਣੀ ਅਤੇ ਸ਼ਹਿਰ ਦੀਆਂ ਹੋਰ ਬਹੁਤ ਸਾਰੀਆਂ ਸਟਰੀਟ ਲਾਈਟਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਜਿਸ ਕਾਰਨ ਸ਼ਹਿਰ ਬੱਸ ਨੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਲਈ ਸਾਰੇ ਹੀ ਵਾਰਡਾਂ ਦੇ ਐਮ ਸੀ ਦਾ ਕਹਿਣਾ ਹੈ ਕਿ ਜਿਉਂ ਹੀ ਨਗਰ ਕੌਂਸਲ ਦਾ ਪ੍ਰਧਾਨ ਥਾਪਿਆ ਜਾਵੇਗਾ ਅਤੇ ਸਾਨੂੰ ਨਵੀਂ ਜ਼ਿੰਮੇਵਾਰੀ ਮਿਲੇਗੀ ਤਾਂ ਅਸੀਂ ਵਿਕਾਸ ਕਾਰਜ ਸ਼ੁਰੂ ਕਰ ਦੇਵਾਂਗੇ। ਆਪਣੇ ਵਾਰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਹੋਏ ਹਨ ਅਸੀਂ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ! ਅਤੇ ਸਾਰੇ ਹੀ ਐਮ ਸੀ ਪੰਜਾਬ ਸਰਕਾਰ ਤੋਂ ਇਹ ਉਮੀਦਾਂ ਲਗਾਈ ਬੈਠੇ ਹਨ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਵਾਰਡਾਂ ਵਿਚ ਕੰਮ ਸ਼ੁਰੂ ਕੀਤਾ ਜਾ ਸਕੇ! ਕਿਉਂਕਿ ਉਨ੍ਹਾਂ ਨੇ ਆਪਣੇ ਵਾਰਡ ਵਾਸੀਆਂ ਨਾਲ ਬਹੁਤ ਲੰਬੇ ਚੌੜੇ ਵਾਅਦੇ ਕੀਤੇ ਹਨ !ਜਿਨ੍ਹਾਂ ਵਿੱਚ ਬਿਜਲੀ ਪਾਣੀ ਸੀਵਰੇਜ ਅਤੇ ਸਾਫ ਸਫਾਈ ਅਹਿਮ ਮੁੱਦੇ ਹਨ ਮਾਨਸਾ ਸ਼ਹਿਰ ਅੰਦਰ ਜਿੱਥੇ ਬਿਜਲੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੈ ਉੱਥੇ ਹੀ ਸਿਹਤ ਸਹੂਲਤਾਂ ਦੀ ਵੀ ਵੱਡੀ ਘਾਟ ਹੈ! ਜਿਸ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ! ਲੰਘੇ ਬੱਜਟ ਵਿਚ ਪੰਜਾਬ ਸਰਕਾਰ ਵੱਲੋਂ ਮਾਨਸਾ ਲਈ ਕੋਈ ਐਲਾਨ ਨਹੀਂ ਕੀਤਾ। ਜਿਸ ਲਈ ਮਾਨਸਾ ਵਾਸੀ ਬਹੁਤ ਨਿਰਾਸ਼ ਹਨ ਇਸ ਲਈ ਚਾਹੀਦਾ ਹੈ ਜਲਦੀ ਤੋਂ ਜਲਦੀ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਤਾਂ ਜੋ ਰੁਕੇ ਹੋਏ ਵਿਕਾਸ ਕੰਮ ਸ਼ੁਰੂ ਹੋ ਸਕਣ। ਅਤੇ ਮਾਨਸਾ ਸ਼ਹਿਰ ਦੇ 27 ਵਾਰਡ ਦੇ ਐੱਮ ਸੀ ਵੱਲੋਂ ਕੀਤੇ ਵਾਅਦੇ ਪੂਰੇ ਹੋ ਸਕਣ ! ਪੰਜਾਬ ਸਰਕਾਰ ਵੱਲੋਂ ਵੀ ਮਾਨਸਾ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਲੋਕਾਂ ਨਾਲ ਵਾਅਦੇ ਪੂਰੇ ਹੋ ਸਕਣ।
ਬੀਰਬਲ ਧਾਲੀਵਾਲ ਦੀ ਕਲਮ ਤੋਂ

NO COMMENTS