*ਸੰਪਾਦਕੀ ਭਖਦੇ ਮਸਲੇ*

0
25

ਚਾਇਨਾ ਡੋਰ ਕਾਰਨ ਹਰ ਸਾਲ ਹੁੰਦੇ ਜਾਨੀ ਮਾਲੀ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਨਹੀਂ ਹੈ ਸੰਜੀਦਾ
ਜਿਉਂ ਜਿਉਂ ਪਤੰਗਬਾਜ਼ੀ ਦੇ ਤਿੰਨ ਆਉਂਦੇ ਹਨ ਪਰ ਚਾਰੇ ਪਾਸੇ ਚਾਇਨਾ ਡੋਰ ਡਰਿੰਕਸ ਦਾ ਬੋਲਬਾਲਾ ਹੋ ਜਾਂਦਾ ਹੈ।ਜੋ ਜਾਨਲੇਵਾ ਡੋਰ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ।ਨਾਲ ਹੀ ਇਸ ਡੋਰ ਨਾਲ ਹੋਏ ਪਿਛਲੇ ਸਾਲਾਂ ਦੇ ਹਾਦਸਿਆਂ ਬਾਰੇ ਵੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ।ਇਸ ਸੰਬੰਧੀ ਕੋਈ ਅਮਲ ਜ਼ਿਆਦਾ ਨਹੀਂ ਹੁੰਦਾ ਤੇ ਹਾਦਸੇ ਹੁੰਦੇ ਹਨ ।ਅਤੇ ਡੋਰ ਦੀ ਵਰਤੋਂ ਵੀ ਜਾਰੀ ਰਹਿੰਦੀ ਹੈ ।ਇਸ ਸਬੰਧੀ ਗੰਭੀਰ ਮਸਲੇ ਸਬੰਧੀ ਹਰ ਸਾਲ ਸਰਕਾਰਾਂ ਅਤੇ ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਹੁੰਦਾ ਕੁਝ ਨਹੀਂ ਇਸ ਚਾਇਨਾ ਡੋਰ ਕਾਰਨ ਹਰ ਸਾਲ ਜਿੱਥੇ ਹਜ਼ਾਰਾਂ ਪੰਛੀ ਆਪਣੀ ਜਾਨ ਤੋਂ ਹੱਥ ਧੋਂਦੇ ਹਨ ਉੱਥੇ ਹੀ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਅਤੇ ਬਹੁਤ ਸਾਰੇ ਲੋਕ ਇਸ ਵਜ੍ਹਾ ਨਾਲ ਅੰਗਹੀਣ ਵੀ ਹੋ ਜਾਂਦੇ ਹਨ ਜੋ ਜ਼ਿੰਦਗੀ ਭਰ ਨਰਕ ਵਰਗੀ ਜ਼ਿੰਦਗੀ ਜਿਊਂਦੇ ਹਨ। ਕੁਝ ਪੈਸੇ ਦੇ ਲਾਲਚ ਵਿੱਚ ਕੁਝ ਦੁਕਾਨਦਾਰ ਇਸ ਡੋਰ ਸ਼ਰੇਆਮ ਵੇਚ ਰਹੇ ਹਨ। ਅਤੇ ਬੱਚੇ ਅਣਜਾਣਪੁਣੇ ਵਿੱਚ ਇਹ ਡੋਰ ਖ਼ਰੀਦ ਕੇ ਇਸ ਨਾਲ ਪਤੰਗਬਾਜ਼ੀ ਕਰਦੇ ਹਨ ਜਦੋਂ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਡੋਰ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਹੈ। ਪੰਜਾਬ ਵਿੱਚ ਹਰ ਸਾਲ ਅਜਿਹੇ ਸੈਂਕੜੇ ਹਾਦਸੇ ਵਾਪਰਦੇ ਹਨ। ਪਰ ਸਰਕਾਰਾਂ ਆਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਦੀਆਂ। ਜਦੋਂ ਕੋਈ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਪ੍ਰਸ਼ਾਸਨ ਕੁਝ ਦਿਨਾਂ ਲਈ ਬੜੀ ਸਰਗਰਮੀ ਨਾਲ ਚਾਈਨਾ ਡੋਰ ਵੇਚਣ ਵਾਲੇ ਲੋਕਾਂ ਦੀ ਭਾਲ ਵਿਚ ਜੁੱਟ ਜਾਂਦਾ ਹੈ। ਤੇ ਲੋਕਾਂ ਤੇ ਜਨਤਾ ਦੀ ਅੱਖਾਂ ਵਿੱਚ ਘੱਟਾ ਪਾਉਣ ਲਈ ਥੋੜ੍ਹੀ ਬਹੁਤੀ ਕਾਰਵਾਈ ਕਰਦਾ ਹੈ। ਅਤੇ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਅਜਿਹੇ ਬੇਸ਼ਰਮ ਲੋਕ ਦੁਬਾਰਾ ਫਿਰ ਉਹੀ ਡੋਰ ਵੇਚਣ ਲੱਗ ਜਾਂਦੇ ਹਨ ।ਜਿਸ ਪਰਿਵਾਰ ਦਾ ਕੋਈ ਨੌਜਵਾਨ ਜਾਂ ਕੋਈ ਵੀ ਚਲਾ ਜਾਂਦਾ ਹੈ ਤਾਂ ਉਸ ਪਰਿਵਾਰ ਨੂੰ ਪੁੱਛਣ ਵਾਲਾ ਹੁੰਦਾ ਹੈ ।ਕਿ ਉਸ ਪਰਿਵਾਰ ਤੇ ਕੀ ਬੀਤਦੀ ਹੈ ਕੁਝ ਪੈਸਿਆਂ ਦੇ ਲਾਲਚ ਵਿੱਚ ਕਿਸੇ ਦੀ ਜਾਨ ਨਾਲ ਖੇਡਣਾ ਕਿੱਥੋਂ ਤਕ ਜਾਇਜ਼ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਅਜਿਹੇ ਸਮਾਗਮ ਕਰਵਾਏ ਜਾਣ ਜਿੱਥੇ ਲੋਕਾਂ ਨੂੰ ਜਾਗਰੂਕ ਜਾਗਰੂਕ ਕੀਤਾ ਜਾਵੇ। ਕਿ ਇਸ ਡੋਰ ਨਾਲ ਹਰ ਸਾਲ ਕਿੰਨਾ ਨੁਕਸਾਨ ਹੁੰਦਾ ਹੈ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਸਮਾਜਕ ਸਾਰੇ ਮਿਲ ਕੇ ਇਸ ਬੁਰਾਈ ਖ਼ਤਮ ਕਰਨ ਲਈ ਹੰਭਲਾ ਮਾਰਨਾ ਪਵੇਗਾ ।ਤਾਂ ਜੋ ਅੱਗੇ ਤੋਂ ਅਜਿਹਾ ਕਿਸੇ ਦਾ ਵੀ ਨੁਕਸਾਨ ਨਾ ਹੋਵੇ।
ਕੀ ਹੈ ਚਾਈਨਾ ਡੋਰ ਅਤੇ ਇਸ ਦੇ ਨੁਕਸਾਨ
ਚਾਈਨਾ ਡੋਰ ਪਲਾਸਟਿਕ ਧਾਗੇ ਤੇ ਲੋਹੇ ਦੇ ਪਾਊਡਰ ਨਾਲ ਸੂਤੀ ਹੁੰਦੀ ਹੈ। ਇਹ ਖਤਰਨਾਕ ਤੇ ਜਾਨਲੇਵਾ ਸੁਮੇਲ ਹੈ, ਇਸ ਲਈ ਇਸ ਨੂੰ ‘ਕਿੱਲਰ ਡੋਰ’ ਵੀ ਕਿਹਾ ਜਾਂਦਾ ਹੈ।
ਨਾ-ਟੁੱਟਣਯੋਗ ਤੇ ਨਾ ਗਲ਼ਣਯੋਗ ਪਲਾਸਟਿਕ ਦਾ ਧਾਗਾ ਜਿਥੇ ਕੁਦਰਤ ਦੇ ਅਨਮੋਲ ਵਾਤਾਵਰਣ ਨੂੰ ਵਿਗਾੜਦਾ ਹੈ, ਉਥੇ ਹੀ ਇਹ ਇਨਸਾਨਾਂ ਤੇ ਪੰਛੀਅਾਂ ਲਈ ਮੌਤ ਦਾ ਫੰਦਾ ਬਣ ਜਾਂਦਾ ਹੈ। ਇਸ ’ਤੇ ਲੱਗਾ ਲੋਹੇ ਦਾ ਪਾਊਡਰ ਬਿਜਲੀ ਦੀਅਾਂ ਤਾਰਾਂ ਨੂੰ ਛੂਹਣ ਨਾਲ ਬਿਜਲੀ ਦਾ ਕਰੰਟ ਪਾਸ ਕਰਦਾ ਹੈ ਤੇ ਸਾਡੇ ਬੱਚਿਅਾਂ ਨੂੰ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਵਿਦੇਸ਼ੀ ਪੂੰਜੀ ਬਰਬਾਦ ਹੁੰਦੀ ਹੈ। ਚਾਈਨਾ ਡੋਰ ਨਾਲ ਸਾਡੇ ਲੱਖਾਂ ਦੇਸ਼ਵਾਸੀਅਾਂ ਦੀ ਰੋਜ਼ੀ-ਰੋਟੀ ਖਤਮ ਹੋ ਰਹੀ ਹੈ। ਇਸ ਡੋਰ ਦੀ ਵਰਤੋਂ ਨਾਲ ਸਿਰਫ ਇਨਸਾਨਾਂ ਦਾ ਹੀ ਨਹੀਂ ਨੁਕਸਾਨ ਹੋ ਰਿਹਾ ਹੈ ਇਸ ਨਾਲ ਪਸ਼ੂ ਪੰਛੀਆਂ ਅਤੇ ਪ੍ਰਕਿਰਤੀ ਨੂੰ ਵੀ ਨੁਕਸਾਨ ਹੋ ਰਿਹਾ ਹੈ । ਇਕ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ 20 ਦੁਰਲੱਭ ਜਾਤੀ ਵਾਲੇ ਪੰਛੀ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੋਏ ਅਤੇ ਉਨ੍ਹਾਂ ਦੀ ਹੋਂਦ ਨੂੰ ਅੱਜ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਪਤੰਗ ਜ਼ਰੂਰ ਉਡਾਓ ਪਰ ਸਾਵਧਾਨੀ ਨਾਲ
ਦੇਰ ਰਾਤ ਤਕ ਪਤੰਗ ਨਾ ਉਡਾਓ ਕਿਉਂਕਿ ਆਪਣੇ ਘਰਾਂ ਨੂੰ ਪਰਤ ਰਹੇ ਪੰਛੀ ਹਨੇਰੇ ਕਾਰਨ ਡੋਰ ’ਚ ਫਸ ਕੇ ਜ਼ਖ਼ਮੀ ਹੋ ਜਾਂਦੇ ਹਨ। ਪਤੰਗ ਦਰੱਖਤ ਜਾਂ ਬਿਜਲੀ ਦੀਅਾਂ ਤਾਰਾਂ ਕੋਲ ਨਾ ਉਡਾਓ ਕਿਉਂਕਿ ਦਰੱਖਤ ਜਾਂ ਤਾਰਾਂ ਵਿਚ ਫਸੀ ਡੋਰ ਪੰਛੀਆਂ ਤੇ ਰਾਹਗੀਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਸ ਖਤਰਨਾਕ ਡੋਰ ਦੇ ਵੇਚਣ ਤੇ ਖਰੀਦਣ ਵਾਲੇ ਨੂੰ ਵਾਤਾਵਰਣ (ਪ੍ਰੋਟੈਕਸ਼ਨ) ਐਕਟ ਦੀ ਧਾਰਾ 5 ਅਨੁਸਾਰ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਤਕ ਜੁਰਮਾਨਾ ਵੀ ਹੋ ਸਕਦਾ ਹੈ। ਜੇ ਕਿਤੇ ਵੀ ਡੋਰ ਫਸੀ ਹੋਈ ਮਿਲੇ ਤਾਂ ਉਸ ਨੂੰ ਇਕੱਠਾ ਕਰ ਕੇ ਸਾੜ ਦਿਓ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਭਾਵੇਂ ਅਸੀਂ ਪਤੰਗ ਨਾ ਵੀ ਉਡਾਈਏ ਪਰ ਦੂਜਿਅਾਂ ਨੂੰ ਇਸ ਡੋਰ ਦੇ ਨੁਕਸਾਨ ਬਾਰੇ ਜ਼ਰੂਰ ਸੁਚੇਤ ਕਰੀਏ।
ਦੋਸ਼ੀ ਕੌਣ?
ਕੁਝ ਸਮਝਦਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਸਮਝਾਉਣਾ ਤਾਂ ਕੀ, ਸਗੋਂ ਬੱਚੇ ਦੀ ਜ਼ਿੱਦ ਅੱਗੇ ਝੁਕ ਕੇ ਉਸ ਲਈ ਦੁਕਾਨਦਾਰ ਤੋਂ ਚਾਈਨਾ ਡੋਰ ਦੀ ਮੰਗ ਕਰਦੇ ਹਨ, ਜੋ ਬਹੁਤ ਸ਼ਰਮਨਾਕ ਤੇ ਅਫਸੋਸਨਾਕ ਗੱਲ ਹੈ।
ਅਾਖਿਰ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਖ਼ੁਦ ਆਪਣੀ ਨੀਂਦ ’ਚੋਂ ਜਾਗੀਏ, ਕਿਉਂ ਕਿਸੇ ’ਤੇ ਆਸ ਲਾ ਕੇ ਬੈਠੇ ਹਾਂ, ਖ਼ੁਦ ਹੰਭਲਾ ਮਾਰੀਏ ਤੇ ਇਸ ਖੂਨੀ ਡੋਰ ਦੀ ਵਰਤੋਂ ਤੋਂ ਤੌਬਾ ਕਰੀਏ ਅਤੇ ਮਿਲ-ਜੁਲ ਕੇ ਇਸ ਛੋਟੇ ਜਿਹੇ ਬੇਸ਼ਕੀਮਤੀ ਸੰਦੇਸ਼ ਨੂੰ ਘਰ-ਘਰ ਪਹੁੰਚਾਈਏ ਤਾਂ ਕਿ ਕੋਈ ਵੀ ਸਾਡਾ ਨਜ਼ਦੀਕੀ ਇਸ ਘਟਨਾ ਦਾ ਸ਼ਿਕਾਰ ਨਾ ਹੋਵੇ। ਤਿਉਹਾਰ ਜਾਂ ਸ਼ੌਕ ਵੀ ਉਹੀ ਵਧੀਆ ਲੱਗਦੇ ਹਨ, ਜਿਨ੍ਹਾਂ ਨੂੰ ਮਾਣ ਕੇ ਸਾਨੂੰ ਕੋਈ ਨੁਕਸਾਨ ਨਾ ਹੋਵੇ, ਸਗੋਂ ਦਿਲੋਂ ਖੁਸ਼ੀ ਮਿਲੇ
ਬੀਰਬਲ ਧਾਲੀਵਾਲ ਦੀ ਕਲਮ ਤੋ

NO COMMENTS