*ਸੰਪਾਦਕੀ ਭਖਦੇ ਮਸਲੇ*

0
21


ਕੋਰੋਨਾ ਦੀ ਆੜ ਵਿੱਚ ਬੰਦ ਕੀਤੇ ਸਕੂਲਾਂ ਖ਼ਿਲਾਫ਼ ਮਾਨਸਾ ਦੇ ਲੋਕਾਂ ਨੇ ਸੰਘਰਸ਼ ਦਾ ਬਿਗਲ।


ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ 10 ਅਪ੍ਰੈਲ ਤੱਕ ਬੰਦ ਕੀਤੇ ਹੋਏ ਹਨ! ਜਿਸ ਦਾ ਪੂਰੇ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ! ਪੰਜਾਬ ਵਿੱਚ ਸਿਆਸੀ ਪਾਰਟੀਆਂ ਧੜਾ ਧੜਾ ਰੈਲੀਆਂ ਕਰ ਰਹੀਆਂ ਹਨ! ਅਤੇ ਹੋਰ ਸਰਕਾਰ ਵਿਰੋਧੀ ਇਕੱਠਾਂ ਵਿਚ ਵੀ ਭਾਰੀ ਇਕੱਠ ਹੋ ਰਿਹਾ! ਹੈ ਖ਼ੁਸ਼ੀ ਭਰੇ ਸਮਾਗਮਾਂ ਵਿਚ ਭਾਰੀ ਇਕੱਠ ਹੋ ਰਹੇ ਹਨ! ਤਾਂ ਫਿਰ ਸਕੂਲਾਂ ਵਿੱਚ ਹੀ ਕੋਰੋਨਾ ਕਿਸ ਤਰ੍ਹਾਂ ਪਹੁੰਚ ਰਿਹਾ ਹੈ ਜਿੱਥੇ ਪੰਜਾਬ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ !ਉੱਥੇ ਹੀ ਮਾਨਸਾ ਜ਼ਿਲ੍ਹੇ ਦੀਆਂ ਅਗਾਂਹਵਧੂ ਜਥੇਬੰਦੀਆਂ ਵਪਾਰਕ ਮੰਡਲਾਂ ਅਤੇ ਸਾਰੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ !ਇਸ ਘੋਲ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰੇ ਵੀ ਕੁੱਦ ਪਏ ਹਨ! ਜਿਨ੍ਹਾਂ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਕੋਰੋਨਾ ਦੀ ਆੜ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਢਾਹ ਲਾ ਰਹੀ ਹੈ! ਅਤੇ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ !ਬੱਚੇ ਸੋਸ਼ਲ ਡਿਸਟੈਂਸ ਅਤੇ ਹਰ ਤਰ੍ਹਾਂ ਦਾ ਪਾਲਣ ਕਰਨ ਲਈ ਤਿਆਰ ਹਨ! ਫਿਰ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਕਿਉਂ ਕੀਤਾ ਜਾ ਰਿਹਾ ਹੈ !ਮਾਨਸਾ ਵਿੱਚ ਸਾਰੀਆਂ ਹੀ ਸੰਸਥਾਵਾਂ ਵਪਾਰਕ ਮੰਡਲ ਅਤੇ ਹੋਰ ਅਦਾਰਿਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਇਕ ਵੱਡਾ ਰੋਸ ਮੁਜ਼ਾਹਰਾ ਕੀਤਾ ਹੈ !ਜੋ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਵੇਗਾ !ਜਿਸ ਤਰ੍ਹਾਂ ਵਿਦਿਆਰਥੀ ਅਤੇ ਮਾਪੇ ਇਸ ਲੜਾਈ ਵਿੱਚ ਕੁੱਦ ਗਏ ਹਨ ਤਾਂ ਸਰਕਾਰ ਨੂੰ ਇੱਕ ਵਾਰ ਆਪਣੇ ਫ਼ੈਸਲੇ ਤੇ ਸੋਚਣ ਲਈ ਮਜਬੂਰ ਹੋਣਾ ਪਵੇਗਾ! ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ! ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਸਾਰਾ ਦਿਨ ਵੇਲੇ ਮੋਬਾਈਲ ਗੇਮਾਂ ਖੇਡਦੇ ਰਹਿੰਦੇ ਹਨ ਜਾਂ ਇੱਧਰ ਉੱਧਰ ਘੁੰਮਦੇ ਹਨ !ਇਸ ਲਈ ਉਨ੍ਹਾਂ ਦੀ ਪੜ੍ਹਾਈ ਦਾ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਹੈ! ਸਰਕਾਰ ਗੰਭੀਰਤਾ ਨਾਲ ਸੋਚੇ ਕਿ ਸਕੂਲਾਂ ਵਿੱਚ ਹੀ ਕੋਰੋਨਾ ਕਿਉਂ ਜਾ ਰਿਹਾ ਹੈ ਇਸ ਲਈ ਕੋਰੋਨਾ ਦੀ ਆੜ ਵਿਚ ਬੰਦ ਕੀਤੇ ਸਕੂਲ ਤੁਰੰਤ ਖੋਲ੍ਹੇ ਜਾਣੇ ਚਾਹੀਦੇ ਹਨ !ਮਾਨਸਾ ਵਿੱਚ ਮੋਟਰ-ਸਾਇਕਲ ਰੈਲੀ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਦਾ ਕਰੋਨਾ ਦੇ ਨਾਂ ਤੇ ਸਕੂਲ ਬੰਦ ਰੱਖਣ ਦਾ ਵਿਰੋਧ ਕੀਤਾ।ਕਿਸਾਨ ਯੂਨੀਅਨ ਮਾਨਸਾ ਦੇ ਆਗੂਆਂ ਦੀ ਅਗਵਾਈ ਚ ਵਿਸ਼ਾਲ ਮਾਰਚ ਕੱਢਿਆ ਗਿਆ। ਤੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਇਸ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਤਾਂ ਕਿ ਦੇਣਾ ਸੀ ਬਲਕਿ ਸਕੂਲ ਬੰਦ ਕਰਕੇ ਸਿੱਖਿਆ ਹੀ ਸਾਥੋਂ ਖੋ ਰਹੇ ਨੇ ਤੇ ਲੋਕਾਂ ਨੂੰ ਹੁਣ ਜਾਗਰੂਕ ਹੋ। ਜਾਣਾ ਚਾਹੀਦਾ ਹੈ ਅਤੇ ਜੇਕਰ ਆਪਾ ਹੁਣ ਭੀ ਚੁੱਪ ਰਹੇ ਤਾਂ ਜ਼ਿੰਦਗੀ ਭਰ ਇਨ੍ਹਾਂ ਦੀਆਂ ਸਕੀਮਾਂ ਜੋ ਲੋਕ ਮਾਰੂ ਨੇ ਥੱਲੇ ਹੀ ਦੱਬੇ ਰਹਿ ਜਾਵਾਂਗੇ ਤੇ ਕਰੋਨਾ ਦੇ ਨਾਂ ਤੇ ਆਪਣੇ ਸਰਕਾਰ ਦੇ ਜੋ ਜੋ ਏਹਨਾਂ ਨੇ ਵਾਅਦੇ ਕੀਤੇ ਸੀ ਉਸਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ ।ਤੇ ਨਾਲ ਹੀ ਨੇ ਕਿਹਾ ਕਿ ਇੱਕ ਪਾਸੇ ਮੋਦੀ ਦੇਸ਼ ਦਾ ਆਸਾਰਾਮ ਤੇ ਦੂਜਾ ਕਪਤਾਨ ਪੰਜਾਬ ਦਾ ਝਾਂਸਾਰਾਮ ਦੋਨੋਂ ਲੋਕ ਮਾਰੂ ਨੀਤੀਆਂ ਤੇ ਹੀ ਕੰਮ ਕਰ ਰਹੇ ਨੇ। ਨੇ ਕਿਹਾ ਕਿ ਸਕੂਲ ਨੂੰ ਬੰਦ ਕਰਨਾ ਸਿਖਿਆ ਦੇ ਅਧਿਕਾਰ ਨੂੰ ਸਾਥੋਂ ਖੋਹਣਾ ਹੈ ਤੇ ਕਰੋਨਾ ਦਾ ਨਾਮ ਵਰਤ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨੇ ਕਿਹਾ ਲੋਕ ਹੁਣ ਬਹੁਤ ਜਾਗਰੂਕ ਹੋ ਗਏ ਨੇ ਤੇ ਸਾਰਾ ਕੁਝ ਸਮਝਦੇ ਹਨ ਏਹਨਾਂ ਦੀ ਕੱਲੀ ਕੱਲੀ ਸਕੀਮ, ਏ ਤਾਂ ਸਿਰਫ਼ ਇਕ ਦੂਜੇ ਨੂੰ ਅਖਬਾਰਾਂ ਚ ਹੀ ਗਾਲ੍ਹਾਂ ਕੱਢਦੇ ਨੇ ਜਦੋਂਕਿ ਏ ਦੋਨਾਂ ਅੰਦਰੋਂ ਇੱਕ ਇੱਕ ਤੇ ਬਾਹਰੋਂ ਦੋ ਨੇ।ਇਸ ਮੌਕੇ ਤੇ ਮਾਨਸਾ ਦੇ ਨਵੇਂ ਜਿੱਤੇ ਹਾ ਆਪਣੇ ਭਾਸ਼ਣ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਬੀਰਬਲ ਧਾਲੀਵਾਲ ਦੀ ਕਲਮ ਤੋ

NO COMMENTS