ਸੰਨੀ ਦਿਓਲ ਲਈ ਵਧਿਆ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ ‘Y’ ਸ਼੍ਰੇਣੀ ਦੀ ਸੁਰੱਖਿਆ

0
56

ਨਵੀਂ ਦਿੱਲੀ 16 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਹੈ। ਸੰਨੀ ਦਿਓਲ ਨੂੰ ‘Y’ ਸ਼੍ਰਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਸੰਨੀ ਦਿਓਲ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਦੀ ਗੱਲ ਮੰਨੀਏ ਤਾਂ ਆਈਬੀ ਦੀ ਰਿਪੋਰਟ ਅਤੇ ਸੰਨੀ ਦਿਓਲ ਨੂੰ ਲੈ ਕੇ ਥ੍ਰੈਟ ਪਰਸੈਪਸ਼ਨ ਦੇ ਆਧਾਰ ਤੇ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੰਨੀ ਦਿਓਲ ਨੂੰ ਜੋ ‘Y’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਉਸ ‘ਚ 11 ਜਵਾਨ ਹੋਣਗੇ ਅਤੇ ਇਸ ਦੇ ਇਲਾਵਾ ਦੋ PSO ਵੀ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਹਨ।

ਸੰਨੀ ਦਿਓਲ ਦੀ ਸੁਰੱਖਿਆ ਉਸ ਸਮੇਂ ਵਧਾਈ ਗਈ ਹੈ ਜਦੋਂ ਪੰਜਾਬ ‘ਚ ਖੇਤੀ ਕਾਨੂੰਨਾਂ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਭਾਜਪਾ ਨੇਤਾਵਾਂ ਤੇ ਮੰਤਰੀਆਂ ਦੀ ਘੇਰਾਬੰਦੀ ਬਾਰੇ ਵੀ ਗੱਲ ਕੀਤੀ ਹੈ। ਭਾਜਪਾ ਨੂੰ ਪੰਜਾਬ, ਹਰਿਆਣਾ ਤੇ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਨੀ ਦਿਓਲ ਪੰਜਾਬ ਤੋਂ  ਹਨ, ਇਸ ਲਈ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਉਸ ਦੀ ਚੁੱਪੀ ਬਾਰੇ ਸਵਾਲ ਖੜੇ ਹੋਏ ਹਨ।ਹਾਲਾਂਕਿ, ਬਾਅਦ ਵਿੱਚ ਉਸਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾਂ ਫ਼ੈਸਲਾ ਕਿਸਾਨਾਂ ਦੇ ਹੱਕ ਵਿੱਚ ਲੈਂਦੀ ਹੈ, ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ ਅਤੇ ਉਹ ਕਿਸਾਨਾਂ ਦੇ ਨਾਲ ਹਨ।

NO COMMENTS