ਮਾਨਸਾ 06 ਫਰਵਰੀ 2025 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਸੰਤ ਰਾਮ ਨਗਰ ਵੈਲਫੇਅਰ ਸੁਸਾਇਟੀ(ਰਜਿ. 187) ਮਾਨਸਾ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬਾਲਾਜੀ ਮੰਦਿਰ ਵਿਖੇ ਕੀਤੀ ਗਈ। ਸੁਸਾਇਟੀ ਵੱਲੋਂ ਮਹੁੱਲੇ ਦੀ ਬਿਹਤਰੀ ਲਈ ਕਈ ਅਹਿਮ ਫ਼ੈਸਲੇ ਲਏ ਗਏ ਅਤੇ ਮਤਾ ਪਾਸ ਕੀਤਾ ਗਿਆ। ਇੰਜ. ਹਨੀਸ਼ ਬਾਂਸਲ ਪ੍ਰਧਾਨ ਸੰਤ ਰਾਮ ਨਗਰ ਵੈਲਫੇਅਰ ਸੁਸਾਇਟੀ ਮਾਨਸਾ ਨੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸੁਸਾਇਟੀ ਦੀ ਪੁਰਜ਼ੋਰ ਕੋਸ਼ਿਸ਼ ਹੈ ਜੀ ਕਿ ਮਹੁੱਲੇ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਸਫਾਈ ਸਬੰਧੀ,ਸੁਰੱਖਿਆ ਸਬੰਧੀ,ਸਿਹਤ ਸੰਭਾਲ ਕੈਂਪ ਲਗਾਉਣ ਸਬੰਧੀ ਕਈ ਵਧੀਆ ਉਪਰਾਲੇ ਕੀਤੇ ਜਾਣਗੇ ਜੀ। ਇਸ ਮੌਕੇ ਨੀਰ ਚੰਦ ਸਰਪ੍ਰਸਤ,ਭਗਵੰਤ ਰਾਏ ਸਰਪ੍ਰਸਤ,ਮਨਮੋਹਣ ਕ੍ਰਿਸ਼ਨ ਕਾਂਸਲ ਵਾਈਸ ਪ੍ਰਧਾਨ,ਪ੍ਰੇਮ ਭੂਸ਼ਣ ਸਿੰਗਲਾ ਖਜ਼ਾਨਚੀ,ਸੁਮਿਤ ਕੁਮਾਰ ਵਾਈਸ ਖਜ਼ਾਨਚੀ,ਪੁਨੀਤ ਸ਼ਰਮਾਂ ਪ੍ਰੈੱਸ ਸਕੱਤਰ,ਮਹੇਸ਼ ਮਿੱਤਲ ਮੈਨੇਜਰ,ਅਜੇ ਜਿੰਦਲ ਪੀ.ਆਰ.ਓ.,ਸੁਰਿੰਦਰ ਸਿੰਗਲਾ ਪੀ.ਆਰ.ਓ.,ਸੁਨੀਲ ਕੁਮਾਰ ਪੀ.ਆਰ.ਓ.,ਮਨਮੋਹਿਤ ਕੁਮਾਰ ਪੀ.ਆਰ.ਓ. ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਗੋਰਾ ਲਾਲ ਬਾਂਸਲ,ਆਯੂਸ਼ੀ ਸ਼ਰਮਾ ਐਮ.ਸੀ.,ਉਪਮਾ ਮਿੱਤਲ,ਆਸ਼ਾ ਰਾਣੀ,ਬਾਲ ਕ੍ਰਿਸ਼ਨ ਸਿੰਗਲਾ,ਰਾਜੇਸ਼ ਕੁਮਾਰ ਮੰਗੀ,ਨਰੇਸ਼ ਕੁਮਾਰ ਨੇਸ਼ੀ,ਚੰਦਰ ਸ਼ੇਖਰ ਨੰਦੀ,ਅਸ਼ੋਕ ਕੁਮਾਰ,ਸ਼ਸ਼ੀ ਸ਼ਰਮਾ,ਰਜਨੀ ਜਿੰਦਲ,ਗੀਤਾ ਸ਼ਰਮਾ,ਰਾਣੀ ਅਤਲਾ,ਰੰਜੂ ਗੋਇਲ,ਰਾਜੇਸ਼ ਕੁਮਾਰ,ਸ਼ਾਮ ਲਾਲ ਭੋਲਾ,ਰਾਜਿੰਦਰ ਕੁਮਾਰ,ਰੋਹਿਤ ਕੁਮਾਰ,ਮੋਹਿੰਦਰ ਪਾਲ ਪੱਪੀ ਮੌਜੂਦ ਰਹੇ।