*ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਵਿੱਚ ਕਰਵਾਈ ਜਾਵੇਗੀ ਵਿਸ਼ਾਲ ਡਰਾਇੰਗ ਪ੍ਰਤੀਯੋਗਤਾ*

0
22

ਬਠਿੰਡਾ 23 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੰਤ ਫਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਵਿਖੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇੱਕ ਵਿਸ਼ਾਲ ਡਰਾਇੰਗ ਪ੍ਰਤੀਯੋਗਤਾ 25 ਜਨਵਰੀ, 2023 ਦਿਨ ਬੁੱਧਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਮੋਹਿਤ ਅਨੇਜਾ ਜੀ ਨੇ ਦੱਸਿਆ ਕਿ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਡਰਾਇੰਗ ਪ੍ਰਤੀਯੋਗਤਾ ਵਿੱਚ ਭਾਗ ਲਿਆ ਜਾਵੇਗਾ। ਇਸ ਪ੍ਰਤੀਯੋਗਤਾ ਦਾ ਸਮਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਹਰ ਪ੍ਰਤੀਯੋਗੀ ਨੂੰ ਕੇਂਦਰ ਸਰਕਾਰ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਣਗੇ। ਸਕੂਲ ਦੇ ਪ੍ਰਿੰਸੀਪਲ ਡਾ. ਮੋਹਿਤ ਅਨੇਜਾ ਜੀ ਦੁਆਰਾ ਪੂਰੇ ਜਿਲ੍ਹੇ ਦੇ ਸਕੂਲਾਂ ਦੇ ਪਿ੍ੰਸੀਪਲ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ। ਵਿਦਿਆਰਥੀਆਂ  ਨੂੰ ਪਰੀਖਿਆ ਵਿੱਚ ਤਣਾਅ ਤੋਂ ਮੁਕਤ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਜੀ 27 ਜਨਵਰੀ ਨੂੰ ਦੇਸ਼ ਦੇ ਸਾਰੇ ਵਿਦਿਆਰਥੀਆਂ ਦੇ ਨਾਲ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ  ਦੁਆਰਾ ਵਿਦਿਆਰਥੀਆਂ ਦਾ ਪਰੀਖਿਆ ਵਿੱਚ ਤਣਾਅ ਦੂਰ ਕਰਨ ਲਈ ਵਿਦਿਆਰਥੀਆਂ ਨਾਲ ਪੋ੍ਗਰਾਮ ਕਰਨਗੇ। ਇਸ ਲਈ ਸਾਰੇ ਵਿਦਿਆਰਥੀ ਵਿੱਚ ਪਰੋਗਰਾਮ ਵਿੱਚ ਜਰੂਰ ਭਾਗ ਲੈਣ।

NO COMMENTS