*ਸੰਤ ਨਿਰੰਕਾਰੀ ਸਤਿਸੰਗ ਭਵਨ ਮਾਨਸਾ ਵਿਖੇ ਚੱਲ ਰਹੇ ਲਗਾਤਾਰ ਕੋਵਿਡ -19 ਟੀਕਾਕਰਨ ਕੈਂਪ*

0
7


ਮਾਨਸਾ, 02 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ): ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਟੀਕਾਕਰਨ ਸੈਂਟਰ ਬਣਾਉਣ ਦੀ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਹੈ । ਇਸੇ ਕੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੀ ਸ਼ਾਖਾ ਮਾਨਸਾ ਵਿਖੇ 02 ਫਰਵਰੀ 2022 ਨੂੰ S.M.O ਸਾਹਿਬ ਮਾਨਸਾ ਦੇ ਸਹਿਯੋਗ ਨਾਲ ਕੋਵਿਡ 19 ਦੇ ਬਚਾ ਲਈ ਟੀਕਾਕਰਨ ਕੈਂਪ 84 ਵਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸ਼ਾਖਾ ਦੇ ਸੰਯੋਜਕ ਦਲੀਪ ਕੁਮਾਰ ( ਰਵੀ ) ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਜਿਵੇਂ ਖੂਨਦਾਨ ਕੈਂਪ , ਸਫਾਈ ਅਭਿਆਨ , ਰੁੱਖ ਲਗਾਓ ਮੁਹਿੰਮ , ਕੁਦਰਤੀ ਆਫ਼ਤਾਂ ਤੋਂ ਬਚਾਓ ਕਾਰਜ , ਲਾਕ ਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਣਾ ਆਦਿ ਕਾਰਜ ਕੀਤੇ ਜਾ ਰਹੇ ਹਨ , ਇਸੇ ਕੜੀ ਤਹਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਮਾਨਸਾ ਵਿਖੇ ਲਗਾਤਾਰ ਕੋਵਿਡ -19 ਤੋਂ ਬਚਾਓ ਸਬੰਧੀ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ।ਅਤੇ ਅੱਜ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਟੀਕਾਕਰਨ ਕੈਂਪ ਦੇ 84 ਕੈੰਪ ਮੁਕੰਮਲ ਹੋ ਗਏ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਹੁਣ ਇਹ ਕੈੰਪ ਹਰ ਬੁੱਧਵਾਰ ਨੂੰ ਅਤੇ ਸ਼ਨੀਵਾਰ ਨੂੰ ਨਿਰੰਕਾਰੀ ਭਵਨ ਵਿਖੇ ਲੱਗਿਆ ਕਰੇਗਾ।ਇਸ ਕੈਂਪ ਵਿੱਚ ਸ਼ਾਮਲ ਹੋ ਕੇ ਕੋਰੋਨਾ ਤੋਂ ਬਚਾਓ ਸਬੰਧੀ ਮੁਫ਼ਤ ਟੀਕਾਕਰਨ ਕਰਵਾ ਕੇ ਲਾਭ ਉਠਾਓ । ਇਸ ਮੌਕੇ ਹਾਜ਼ਰ ਸੇਵਦਾਰ ਮੈਂਬਰ ਸਨ ਦਲੀਪ ਕੁਮਾਰ (ਰਵੀ)  ਸ਼ਯੋਜਕ ਮਾਨਸਾ ਨੇ ਤੀਜੀ ਬੂਸਟਰ ਡੋਜ ਲਗਵਾਈ , ਤੇ ਮੋਕੇ ਤੇ  ਡਾਕਟਰ ਹਰਚੰਦ ਸਿੰਘ SMO ਮਾਨਸਾ,ਡਾਕਟਰ ਵਰੁਣ ਜੀ, ਐਡਵੋਕੇਟ ਨਰੇਸ਼ ਕੁਮਾਰ ਗਰਗ ਮਾਨਸਾ,ਸਤਪਾਲ ਗਿੱਲ,ਹਰਪ੍ਰੀਤ ਸਿੰਘ,ਹੈਪੀ,ਗੁਰਲਾਲ ਗੰਗੋਵਾਲ,ਗੁਰਦੇਵ ਸਿੰਘ ਬਰੇਟਾ,ਇੰਦਰਜੀਤ,ਹਰਬੰਸ ਸਿੰਘ ਸੰਚਾਲਕ,ਕੁਲਵੰਤ ਸਿੰਘ,ਆਸ਼ੂ,ਜੱਸੀ, ਅਤੇ ਸਮੂਹ ਸੰਗਤ ਦੇ ਸੇਵਾਦਾਰ ਮੈਂਬਰ ਹਾਜਰ ਸਨ ।

NO COMMENTS