ਸੰਤ ਨਿਰੰਕਾਰੀ ਮੰਡਲ ਬ੍ਰਾਚ ਵੱਲੋਂ ਸੈਨੀਟਾਇਜ਼ਰ ਦਾ ਕੀਤਾ ਛਿੜਕਾਅ

0
64

ਬੁਢਲਾਡਾ 14, ਮਈ( (ਸਾਰਾ ਯਹਾ/ ਅਮਨ ਮਹਿਤਾ): ਕਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਸਮੇਤ ਕਈ ਧਾਰਮਿਕ ਅਦਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵੀ ਲਗਾਤਾਰ ਆਪਣੀਆਂ ਸੇਵਾਵਾਂ ਦਿੱਤੀਆ ਜਾ ਰਹੀ ਹਨ ਤਾਂ ਜ਼ੋ ਇਸ ਮਹਾਮਾਰੀ ਕਾਰਨ ਘਰਾਂ ਵਿੱਚ ਕੰਮ ਕਾਰਾਂ ਤੋਂ ਵਾਂਝੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਆਦਿ ਪਹੁੰਚਾਇਆ ਜਾਵੇ ਉੱਥੇ ਸ਼ਹਿਰ ਦੇ ਕਈ ਸਮਾਜਿਕ ਥਾਵਾਂ ਅਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਅੱਜ ਸੈਨੀਟਾਇਜ਼ਰ ਦਾ ਛਿੜਕਾਅ ਕੀਤਾ ਗਿਆ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਾਚ ਬੁਢਲਾਡਾ ਦੇ ਸੰਯੋਜਕ ਘਨਸ਼ਿਆਮ ਦਾਸ ਨੇ ਦੱਸਿਆ ਕਿ ਇਸ ਮਹਾਮਾਰੀ ਦੇ ਪ੍ਰਕੋਪ ਨਾਲ ਜਿੱਥੇ ਹਰ ਇਨਸਾਨ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਰਿਹਾ ਹੈ ਉੱਥੇ ਸਾਰੇ ਕੰਮ ਕਾਰਾਂ ਦੇ ਬੰਦ ਹੋਣ ਕਾਰਨ ਲੋੜਵੰਦ ਪਰਿਵਾਰਾਂ ਨੂੰ ਰੋਟੀ ਆਦਿ ਲਈ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਉਨ੍ਹਾਂ ਕਿਹਾ ਕਿ ਪੂਜਨੀਕ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਦੇ ਆਦੇਸ਼ਾ ਅਨੁਸਾਰ ਮਿਸ਼ਨ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਂ ਰਹੀ ਹੈ ਤਾਂ ਜ਼ੋ ਇਸ ਮਹਾਮਾਰੀ ਤੋਂ ਬੱਚਣ ਲਈ ਲੋਕਾਂ ਦਾ ਸਹਿਯੋਗ ਕੀਤਾ ਜਾਵੇ. ਉਨ੍ਹਾ ਕਿਹਾ ਕਿ ਅੱਜ ਬ੍ਰਾਚ ਦੇ ਸੇਵਾਦਾਰਾਂ ਵੱਲੋਂ ਸ਼ਹਿਰ ਦੇ ਸਤਿਸੰਗ ਭਵਨ ਸਮੇਤ ਬੱਸ ਸਟੈਡ ਆਈ ਟੀ ਆਈ ਚੋਕ, ਵਾਟਰ ਵਰਕਸ ਆਈ ਟੀ ਆਈ, ਬਿਜਲੀ ਦਫਤਰ, ਪਾਵਰਕਾਮ ਗਰਿੱਡ, ਗੋਲ ਮਾਰਕਿਟ ਬੁਢਲਾਡਾ ਆਦਿ ਥਾਵਾਂ ਨੂੰ ਸੈਨੀਟਾਇਜ਼ ਕੀਤਾ ਗਿਆ. ਉਨ੍ਹਾ ਸਮੂਹ ਸਾਧਸੰਗਤ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਦੇ ਚਲਦਿਆਂ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਦੱਸੇ ਗਏ ਨਿਯਮਾ ਦੀ ਪਾਲਣਾ ਕਰਦੇ ਹੋਏ ਇਤਿਆਤ ਵਰਤਿਆਂ ਜਾਵੇ, ਇੱਕਠ ਨਾ ਕੀਤਾ ਜਾਵੇ ਤਾਂ ਜ਼ੋ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ. ਉਨ੍ਹਾਂ ਕਿਹਾ ਕਿ ਬ੍ਰਾਚ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਕਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਇਆ ਕਰਵਾਇਆ ਜਾ ਰਿਹਾ ਹੈ. ਇਸ ਮੋਕੇ ਮਦਨ ਲਾਲ, ਅਸ਼ੋਕ ਕੁਮਾਰ, ਸੁਭਾਸ਼ ਚੰਦ ਆਦਿ ਹਾਜ਼ਰ ਸਨ. 

NO COMMENTS