*ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮਾਨਸਾ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਮਾਨਸਾ ਸੇਂਟਰਲ ਪਾਰਕ ਦੀ ਸਫ਼ਾਈ*

0
13

ਮਾਨਸਾ 24 ਫਰਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ) : ਸੰਤ ਨਿਰੰਕਾਰੀ ਮਿਸ਼ਨ ਇੱਕ ਵਿਸ਼ਵ-ਵਿਆਪੀ ਅਧਿਆਤਮਿਕ ਲਹਿਰ ਹੈ ਜੋ ‘ਏਕਤਾ ਵਿੱਚ ਸਦਭਾਵਨਾ’ ਦੀ ਵਿਚਾਰਧਾਰਾ ‘ਤੇ ਚੱਲ ਕੇ ਮਨੁੱਖੀ ਕਦਰਾਂ-ਕੀਮਤਾਂ, ਸਹਿਣਸ਼ੀਲਤਾ, ਨਿਮਰਤਾ ਅਤੇ ਪਿਆਰ ਵਿੱਚ ਵਿਸ਼ਵਾਸ ਰੱਖਦੀ ਹੈ। ਮਿਸ਼ਨ ਦਾ ਅਧਿਆਤਮਿਕ ਅਧਾਰ ਹੈ ਅਤੇ ਉਹ ਜਾਤ, ਰੰਗ, ਨਸਲ ਜਾਂ ਧਰਮ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ। ਮਿਸ਼ਨ ਸਮਾਜ ਦੇ ਉੱਨਤੀ ਦੇ ਕਾਰਨਾਂ ਲਈ ਕੰਮ ਕਰਦਾ ਹੈ ਅਤੇ ਪੂਰੇ ਦੇਸ਼ ਵਿੱਚ ਨਿਯਮਿਤ ਤੌਰ ‘ਤੇ ਚੈਰੀਟੇਬਲ ਪ੍ਰਕਿਰਤੀ ਦੀਆਂ ਕਈ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ, ਸੰਤ ਨਿਰੰਕਾਰੀ ਮਿਸ਼ਨ ਅੱਜ 25 ਫਰਵਰੀ, 2024 ਨੂੰ ਸਵੱਛ ਜਲ ਸਵੱਛ ਮਨ’ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪ੍ਰੋਜੈਕਟ ਅੰਮ੍ਰਿਤ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪਾਣੀ ਦੀ ਸੰਭਾਲ ਅਤੇ ਸਵੱਛਤਾ ‘ਤੇ ਕੇਂਦ੍ਰਤ ਕਰਦੇ ਹੋਏ, ਭਾਰਤ ਭਰ ਵਿੱਚ ਲਗਭਗ 1000 ਸਥਾਨਾਂ ‘ਤੇ ਮਨਾਇਆ ਜਾਵੇਗਾ। ਜਲ ਸਰੋਤ ਜਿਵੇਂ ਕਿ ਸਮੁੰਦਰੀ ਕਿਨਾਰੇ, ਨਦੀ, ਝੀਲਾਂ, ਤਾਲਾਬ, ਖੂਹ, ਨਦੀਆਂ ਆਦਿ।ਉਪ੍ਰੋਕਤ ਵਿਸ਼ੇ ਦੇ ਸਬੰਧ ਵਿੱਚ ਅੱਜ ਮਾਨਸਾ ਸੇਂਟਰਲ ਪਾਰਕ ਵਾਟਰ ਵਰਕਸ ਰੋੜ ਤੇ ਸਥਿਤ ਵਿਸ਼ਾਲ ਪਾਰਕ ਵਿੱਖੇ ਅੱਜ 25/02/24ਦਿਨ ਐਤਵਾਰ ਨੂੰ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਬ੍ਰਾਂਚ ਮਾਨਸਾ ਵੱਲੋ ਵੀ ਜੰਗੀ ਪੱਧਰ ਉੱਪਰ ਸਫ਼ਾਈ ਅਭਿਆਨ ਚਲਾਇਆ ਗਿਆ। ਮਾਨਸਾ ਸੇਂਟਰਲ ਪਾਰਕ ਵਿਖੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਲਗਭਗ 400 ਤੋਂ ਵੱਧ ਭੈਣਾਂ ਭਾਈਆ ਬੱਚਿਆਂ ਵੱਲੋਂ ਸੇਂਟਰਲ ਪਾਰਕ ਦੀ ਸਫਾਈ ਦੀ ਸੇਵਾ ਕਰਨ ਵਿੱਚ ਹਿਸਾ ਲਿਆ ਗਿਆ। ਇਸ ਮੌਕੇ ਸੰਤ ਨਿਰੰਕਾਰੀ ਮੰਡਲ ਮਾਨਸਾ ਬ੍ਰਾਂਚ ਦੇ ਮੁਖੀ ਸੰਜਯੋਜਕ ਦਲੀਪ ਕੁਮਾਰ ਰਵੀ ਜੀ ਨੇ ਦੱਸਿਆ ਕਿ ਇਸ ਦਿਨ ਨੂੰ ਮੁੱਖ ਰੱਖਦੇ ਹੋਏ ਮੌਕੇ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਪ੍ਰੇਰਨਾ ਸਦਕਾ ਸਮਾਜ ਸੇਵਾ ਦੇ ਵੱਖ ਵੱਖ ਕੰਮ ਸੇਵਾਦਾਰਾਂ ਵੱਲੋਂ ਕੀਤੇ ਜਾਂਦੇ ਹਨ ਇਸੇ ਲੜੀ ਤਹਿਤ ਅੱਜ ਸੇਂਟਰਲ ਪਾਰਕ ਮਾਨਸਾ ਵਿਖੇ ਸਫਾਈ ਮੁਹਿੰਮ ਚਲਾ ਕੇ ਪਾਰਕ ਦੀ ਸਫ਼ਾਈ ਕੀਤੀ ਜਿਸ ਵਿਚ ਲਗਭਗ 400 ਤੋਂ ਵੱਧ ਸੇਵਾਦਾਰਾਂ ਨੇ ਭਾਗ ਲਿਆ ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਡਾ. ਵਿਜੈ ਕੁਮਾਰ ਸਿੰਗਲਾ MLA ਮਾਨਸਾ ਨੇ ਕਿਹਾਂ ਕਿ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਕੀਤਾ ਗਿਆ ਕਾਰਜ ਸ਼ਲਾਘਾਯੋਗ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਨਾ ਦਿੰਦਾ ਹੈ ਕਿ ਸਥਾਨਕ ਜਨਤਕ ਥਾਵਾਂ ਦੀ ਸਾਂਭ ਸੰਭਾਲ ਲਈ ਸੇਵਾ ਭਾਵਨਾ ਤਹਿਤ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।ਅਤੇ ਪਹੁੰਚੀ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਮਿਸ਼ਨ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਮਿਸ਼ਨ ਵੱਲੋਂ ਮਨੁੱਖਤਾ ਦੀ ਸੇਵਾ ਲਈ ਸਿਹਤ ਵਿਭਾਗ ਦੇ ਵੱਖ ਵੱਖ ਕੰਮਾਂ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ।ਸਮਾਜ ਸੇਵੀ ਪਿੰਕਾ ਜੀ ਵੱਲੋਂ ਸਨਮਾਨ ਪੱਤਰ ਦੇ ਕੇ ਮਿਸ਼ਨ ਵੱਲੋਂ ਕੀਤੀ ਗਈ ਸੇਵਾ ਲਈ ਸਨਮਾਨ ਕੀਤਾ । ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਨਰੇਸ ਕੁਮਾਰ ਗਰਗ ਅਤੇ ਰਣਵੀਰ ਸੋਮਲ ਜੀ ਨੇ ਦੱਸਿਆ ਕੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਪਹਿਲਾਂ ਵੀ ਹਸਪਤਾਲ ਵਿਚ ਸਫਾਈ ਦੀ ਸੇਵਾ,ਖੂਨਦਾਨ ਕੈਂਪ, ਸਫ਼ਾਈ ਮੁਹਿੰਮ, ਰੁੱਖਾਂ ਦਾ ਲਗਾਉਣਾ, ਰੇਲਵੇ ਸਟੇਸ਼ਨ ਦੀ ਸਫਾਈ, ਕੋਰਟ ਕੰਪਲੈਕਸ ਦੀ ਸਫ਼ਾਈ,ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਸੰਤ ਨਿਰੰਕਾਰੀ ਭਵਨ ਵਿੱਚ ਕਰੋਨਾ ਕਾਲ ਵਿੱਚ ਵੀ ਕੋਵਿਡ ਟੀਕਾਕਰਨ ਕੈਂਪ ਲਗਵਾ ਕੇ ਸਿਹਤ ਵਿਭਾਗ ਦਾ ਸਾਹਿਯੋਗ ਕੀਤਾ ਗਿਆ ਸੀ ਇਸ ਮੌਕੇ ਸੇਵਾ ਦਲ ਸੰਚਾਲਕ ਹਰਬੰਸ ਸਿੰਘ ਜੀ ,ਓਮ ਪ੍ਰਕਾਸ਼ ਰਿਟਾਇਰਡ ADC, ਡਾ.ਇੰਦ੍ਰੁਰਪਾਲ ਜੀ,ਸਮਾਜ ਸੇਵੀ ਸੰਜੀਵ ਪਿੰਕਾ ਜੀ, ਸਮੂਹ ਮਾਨਸਾ ਦੇ ਨਾਮੀ ਡਾਕਟਰ ਸਾਹਿਬਾਨ ਦੀ ਟੀਮ ,ਅਤੇ ਨਿਰੰਕਾਰੀ ਮਿਸ਼ਨ ਮਾਨਸਾ ਬ੍ਰਾਂਚ ਦੇ ਸੇਵਾਦਾਰ ਭੈਣਾਂ ਭਾਈ ਬੱਚੇ ਵੱਡੀ ਗਿਣਤੀ ਵਿੱਚ ਹਾਜਰ ਸਨ ।

NO COMMENTS